3.5 C
United Kingdom
Sunday, March 8, 2026

More

    ਗੁੰਮਟੀ ਵਿਖੇ ਨਰੇਗਾ ਦਾ ਕੰਮ ਦੇਣ ਵਿੱਚ ਪੱਖਪਾਤ ਦੇ ਦੋਸ਼

    ਬੀਡੀਪੀਓ ਬਰਨਾਲਾ ਦੇ ਦਫ਼ਤਰ ਅੱਗੇ ਧਰਨੇ ਦੀ ਚਿਤਾਵਨੀ
    ਮਹਿਲ ਕਲਾਂ 4 ਜੁਲਾਈ (ਜਗਸੀਰ ਸਿੰਘ ਧਾਲੀਵਾਲ ਸਹਿਜੜਾ)

    ਮਗਨਰੇਗਾ ਵਰਕਰਜ਼ ਯੂਨੀਅਨ ਜ਼ਿਲ੍ਹਾ ਬਰਨਾਲਾ ਦੀ ਕਨਵੀਨਰ ਕਾਮਰੇਡ ਪਰਮਜੀਤ ਕੌਰ ਗੁੰਮਟੀ ਨੇ ਕਿਹਾ ਕਿ ਪੇਂਡੂ ਵਿਕਾਸ ਅਤੇ ਪੰਚਾਇਤ ਵਿਭਾਗ ਦੇ ਜ਼ਿਲ੍ਹਾ ਬਰਨਾਲਾ ਦੇ ਅਧਿਕਾਰੀਆਂ ਤੇ ਲੋਕਾਂ ਨੂੰ ਕੰਮ ਦੇਣ ਵਿੱਚ ਪੱਖਪਾਤ ਕਰਨ ਦੇ ਦੋਸ਼ ਲਾਉਂਦਿਆਂ ਸਰਕਾਰ ਵਿਰੁੱਧ ਜ਼ਬਰਦਸਤ ਨਾਅਰੇਬਾਜ਼ੀ ਕੀਤੀ ।
    ਪ੍ਰੈੱਸ ਲਈ ਬਿਆਨ ਜਾਰੀ ਕਰਦਿਆਂ ਮੈਡਮ ਗੁੰਮਟੀ ਨੂੰ ਦੱਸਿਆ ਕਿ ਪਿੰਡ ਗੁੰਮਟੀ ਵਿਖੇ ਮਗਨਰੇਗਾ ਵਰਕਰਾਂ ਦੇ ਦੋ ਗਰੁੱਪ ਹਨ। ਮੌਜੂਦਾ ਪੰਚਾਇਤ ਵੱਲੋਂ ਪਿਛਲੇ ਡੇਢ ਸਾਲ ਤੋਂ ਕੇਵਲ ਇੱਕ ਗਰੁੱਪ ਨੂੰ ਹੀ ਕੰਮ ਦਿੱਤਾ ਜਾ ਰਿਹਾ ਹੈ। ਜਦਕਿ ਦੂਸਰਾ ਗਰੁੱਪ ਨੂੰ ਬਿਲਕੁਲ ਨਜ਼ਰ ਅੰਦਾਜ਼ ਕੀਤਾ ਹੋਇਆ ਹੈ ।ਹੁਣ ਜਦੋਂ ਕਿ ਕਰੋਨਾ ਮਹਾਂਮਾਰੀ ਦੌਰਾਨ ਸਾਰੇ ਲੋਕ ਆਰਥਿਕ ਸੰਕਟ ਵਿੱਚ ਲੰਘ ਰਹੇ ਹਨ ਅਤੇ ਬੇਰੁਜ਼ਗਾਰ ਕਾਮੇ ਵਿਭਾਗ ਤੋਂ ਵਾਰ ਵਾਰ ਕੰਮ ਦੀ ਮੰਗ ਕਰ ਚੁੱਕੇ ਹਨ ਤਾਂ ਵੀ ਪੰਚਾਇਤ ਵੱਲੋਂ ਉਨ੍ਹਾਂ ਨੂੰ ਕੰਮ ਨਹੀਂ ਦਿੱਤਾ ਜਾ ਰਿਹਾ।ਕਾਮਰੇਡ ਪਰਮਜੀਤ ਕੋਰ ਗੁੰਮਟੀ ਨੇ ਦੱਸਿਆ ਕਿ ਸਾਡੇ ਪਿੰਡ ਦਾ ਜੀ ਓ ਜੀ ਨੂੰ ਮਹਿਕਮੇ ਵੱਲੋਂ ਡਿਊਟੀ ਤੋਂ31ਮਾਰਚ ਨੂੰ ਡਿਸਮਿਸ ਕੀਤਾ ਹੋਇਆ ਹੈ ਪਰ ਸਾਡੇ ਪਿੰਡ ਦਾ ਸਰਪੰਚ ਨੇ ਨਰੇਗਾ ਦਾ ਸਾਰਾ ਕੰਮ ਉਸ ਨੂੰ ਸੰਭਾਲਿਆ ਹੋਇਆ ਹੈ ਕਾਮਰੇਡ ਗੁੰਮਟੀ ਨੇ ਦੱਸਿਆ ਕਿ ਉਹ ਇਸ ਸਬੰਧੀ ਪੰਜਾਬ ਦੇ ਮਾਣਯੋਗ ਮੁੱਖ ਮੰਤਰੀ, ਪੇਂਡੂ ਵਿਕਾਸ ਅਤੇ ਪੰਚਾਇਤ ਵਿਭਾਗ ਦੇ ਮਾਣਯੋਗ ਡਾਇਰੈਕਟਰ, ਮਗਨਰੇਗਾ ਸੈੱਲ ਅਤੇ ਡੀ ਸੀ ਬਰਨਾਲਾ ਨੂੰ ਵਾਰ ਵਾਰ ਰਜਿਸਟਰਡ ਬੇਨਤੀ ਪੱਤਰ ਭੇਜ ਚੁੱਕੇ ਹਨ ਪਰੰਤੂ ਉਨ੍ਹਾਂ ਨੂੰ ਹੁਣ ਤੱਕ ਕੋਈ ਵੀ ਇਨਸਾਫ ਨਹੀਂ ਮਿਲਿਆ। ਉਨ੍ਹਾਂ ਚਿਤਾਵਨੀ ਦਿੱਤੀ ਕਿ ਜੇਕਰ ਪੰਚਾਇਤ ਵੱਲੋਂ ਬੇਰੁਜ਼ਗਾਰ ਕਾਮਿਆਂ ਨੂੰ ਕੰਮ ਨਾ ਦਿੱਤਾ ਗਿਆ ਤਾਂ ਜਲਦੀ ਹੀ ਬੀਡੀਪੀਓ ਦਫਤਰ ਬਰਨਾਲਾ ਅੱਗੇ ਰੋਸ ਧਰਨਾ ਦੇ ਕੇ ਅਧਿਕਾਰੀਆਂ ਵੱਲੋਂ ਕੀਤੀਆਂ ਜਾਂਦੀਆਂ ਬੇਨਿਯਮੀਆਂ ਨੂੰ ਨੰਗਾ ਕੀਤਾ ਜਾਵੇਗਾ। ਕੀ ਕਹਿੰਦੇ ਹਨ ਸਰਪੰਚ- ਜਦੋਂ ਇਸ ਮਾਮਲੇ ਸਬੰਧੀ ਸਰਪੰਚ ਨਾਲ ਗੱਲ ਕਰਨੀ ਚਾਹੀ ਤਾਂ ਉਨ੍ਹਾਂ ਦੇ ਪਤੀ ਬਲਵਿੰਦਰ ਸਿੰਘ ਨੇ ਦੱਸਿਆ ਕਿ ਪੰਚਾਇਤ ਵੱਲੋਂ ਮਨਰੇਗਾ ਕਾਮਿਆਂ ਨਾਲ ਕੋਈ ਵਿਤਕਰਾ ਨਹੀਂ ਕੀਤਾ ਜਾਂਦਾ। ਇੱਥੇ ਕੋਈ ਦੋ ਗਰੁੱਪ ਨਹੀਂ ਹਨ। ਜਦੋਂ ਵੀ ਕੋਈ ਕੰਮ ਆਉਂਦਾ ਹੈ ਤਾਂ ਅਨਾਊਸਮੈਂਟ ਕਰਵਾ ਕੇ ਕਾਮਿਆਂ ਦੀ ਸੂਚੀ ਬਣਾਈ ਜਾਂਦੀ ਹੈ

    PUNJ DARYA

    LEAVE A REPLY

    Please enter your comment!
    Please enter your name here

    Latest Posts

    error: Content is protected !!