9.6 C
United Kingdom
Saturday, March 7, 2026

More

    ਬਰਤਾਨੀਆ ਭਰ ‘ਚ 746 ਸ਼ੱਕੀ ਮੁਜ਼ਰਮ ਗ੍ਰਿਫ਼ਤਾਰ, 54 ਮਿਲੀਅਨ ਪੌਂਡ ਰਾਸ਼ੀ ਜ਼ਬਤ

    -2 ਟਨ ਮਾਰੂ ਨਸ਼ੇ ਫੜ੍ਹੇ, 28 ਮਿਲੀਅਨ ਨਸ਼ੀਲੀਆਂ ਗੋਲੀਆਂ ਫੜ੍ਹੀਆਂ
    ਗਲਾਸਗੋ/ਲੰਡਨ (ਮਨਦੀਪ ਖੁਰਮੀ ਹਿੰਮਤਪੁਰਾ)

    ਦੇਸ਼ ਦੀ ਰਾਜਧਾਨੀ , ਦੇਸ਼ ਦਾ ਦਿਲ ਮੰਡਨ ਜਿੰਨਾ ਦਿੱਖ ਪੱਖੋਂ ਖ਼ੂਬਸੂਰਤ ਹੈ, ਪਰਦੇ ਪਿਲਾ ਚਿਹਰਾ ਓਨਾ ਹੀ ਵਧੇਰੇ ਕਰੂਪ ਹੈ। ਆਏ ਦਿਨ ਹੁੰਦੀਆਂ ਘਟਨਾਵਾਂ ਤੇ ਨਸ਼ਾਖੋਰੀ ਲੰਡਨ ਦੀ ਖ਼ੂਬਸੂਰਤੀ ਦੇ ਮੱਥੇ ‘ਤੇ ਕਲੰਕ ਵਾਂਗ ਹਨ। ਲੰਡਨ ਪੁਲਿਸ ਵੱਲੋਂ ਖੁਲਾਸਾ ਕੀਤਾ ਗਿਆ ਹੈ ਕਿ ਪਿਛਲੇ ਤਿੰਨ ਮਹੀਨੇ ਦੇ ਅਰਸੇ ਦੌਰਾਨ ਜਿੱਥੇ ਉਹਨਾਂ ਨੇ ਕਤਲੋਗਾਰਤ ਦੀਆਂ ਘਟਨਾਵਾਂ ਨੂੰ ਅਸਫ਼ਲ ਬਣਾਉਣ ‘ਚ ਸਫ਼ਲਤਾ ਹਾਸਲ ਕੀਤੀ ਹੇ ਉੱਥੇ ਲੰਡਨ Ḕਚ ਅਪਰਾਧੀਆਂ ਕੋਲੋਂ 13 ਮਿਲੀਅਨ ਪੌਂਡ ਨਕਤ ਰਾਸ਼ੀ ਵੀ ਬਰਾਮਦ ਕੀਤੀ ਹੈ। ਲੰਡਨ ਵਿੱਚ ਕਾਰਵਾਈ ਦੌਰਾਨ ਮੈਟਰੋਪੁਲਿਟਨ ਪੁਲਿਸ ਵੱਲੋਂ ਨੈਸ਼ਨਲ ਕਰਾਈਮ ਏਜੰਸੀ ਨਾਲ ਰਲਵੀਂ ਕਾਰਵਾਈ ਦੌਰਾਨ 171 ਖ਼ਤਰਨਾਕ ਅਪਰਾਧੀ ਫੜ੍ਹੇ ਹਨ। ਦੇਸ਼ ਤੇ ਯੂਰਪ ਭਰ ਦੀ ਕਾਰਵਾਈ ਦੌਰਾਨ 746 ਅਪਰਾਧੀ ਦਬੋਚੇ ਹਨ। ਯੂਰਪ ਭਰ ਵਿੱਚ ਅਪ੍ਰੇਸ਼ਨ ਦੌਰਾਨ 80 ਮਿਲੀਅਨ ਪੌਂਡ ਮੁੱਲ ਦੇ ਨਸ਼ੇ, 77 ਮਾਰੂ ਹਥਿਆਰ ਤੇ 54 ਮਿਲੀਅਨ ਪੌਂਡ ਨਕਦੀ ਜ਼ਬਤ ਕੀਤੀ ਹੈ। ਅੰਤਰਰਾਸ਼ਟਰੀ ਪੱਧਰ ਦੀ ਕਾਰਵਾਈ ਵਿੱਚ ਵੱਖ ਵੱਖ ਏਜੰਸੀਆਂ ਦੇ ਹਜਾਰਾਂ ਅਫ਼ਸਰਾਂ ਨੇ ਕੰਮ ਕੀਤਾ। ਇਹ ਕਾਰਵਾਈ ਅਪ੍ਰੈਲ ਮਹੀਨੇ ਤੋਂ ਸ਼ੁਰੂ ਕੀਤੀ ਗਈ ਸੀ। ਨੈਸ਼ਨਲ ਕਰਾਈਮ ਏਜੰਸੀ ਦੀ ਜਾਂਚ ਟੀਮ ਡਾਇਰੈਕਟਰ ਨਿੱਕੀ ਹਾਲੈਂਡ ਦਾ ਕਹਿਣਾ ਹੈ ਕਿ ਫੜ੍ਹੇ ਗਏ 746 ਅਪਰਾਧੀਆਂ ਕੋਲੋਂ 54 ਮਿਲੀਅਨ ਪੌਂਡ ਨਕਦੀ, 55 ਸਪੋਰਟਸ ਕਾਰਾਂ, 73 ਲਗਜ਼ਰੀ ਘੜੀਆਂ ਵੀ ਬਰਾਮਦ ਕੀਤੀਆਂ ਗਈਆਂ ਹਨ। ਲੰਡਨ ਪੁਲਿਸ ਵੱਲੋਂ 38 ਵੱਖ ਵੱਖ ਜਾਂਚ ਟੀਮਾਂ ਬਣਾ ਕੇ 171 ਨੂੰ ਗ੍ਰਿਫ਼ਤਾਰ ਕੀਤਾ ਗਿਆ ਸੀ। ਦੇਸ਼ ਭਰ ਦੀਆਂ ਗਲੀਆਂ ‘ਚ ਵਿਕਣ ਜਾਣ ਲਈ ਤਿਆਰ 2 ਟਨ ਤੋਂ ਵਧੇਰੇ ਕਲਾਸ ਏ ਤੇ ਕਲਾਸ ਬੀ ਨਸ਼ਾ ਵੀ ਜ਼ਬਤ ਕੀਤਾ ਗਿਆ ਹੈ। ਇਸ ਤੋਂ ਇਲਾਵਾ 28 ਮਿਲੀਅਨ ਘਾਤਕ ਨਸ਼ੇ ਵਾਲੀਆਂ ਗੋਲੀਆਂ ਵੀ ਫੜ੍ਹੀਆਂ ਗਈਆਂ ਹਨ, ਜਿਹਨਾਂ ਦੀ ਵਜ੍ਹਾ ਕਰਕੇ ਸਕਾਟਲੈਂਡ ਵਿੱਚ ਬਹੁਤ ਸਾਰੀਆਂ ਮੌਤਾਂ ਹੋ ਚੁੱਕੀਆਂ ਹਨ।

    PUNJ DARYA

    LEAVE A REPLY

    Please enter your comment!
    Please enter your name here

    Latest Posts

    error: Content is protected !!