ਅੰਮ੍ਰਿਤਸਰ,(ਰਾਜਿੰਦਰ ਰਿਖੀ)
ਸਿਵਲ ਸਰਜਨ ਡਾ. ਨਵਦੀਪ ਸਿੰਘ ਨੇ ਅੱਜ ਫੂਡ ਸੇਫ਼ਟੀ ਵੈਨ ਨੂੰ ਹਰੀ ਝੰਡੀ ਦੇ ਕੇ ਰਵਾਨਾ ਕੀਤਾ। ਉਨਾਂ ਕਿਹਾ ਕਿ ਸਿਹਤ ਵਿਭਾਗ ਕਰੋਨਾਂ ਮਹਾਂਮਾਰੀ ਦੌਰਾਣ ਵੀ ਪੂਰੇ ਜਿਲੇ ਭਰ ਦੇ ਲੋਕਾਂ ਨੂੰ ਸਾਫ ਸੁਥਰਾ ਅਤੇ ਮਿਆਰੀ ਖਾਣਾਂ, ਖਾਦ -ਪਦਾਰਥ ,ਫਲ -ਸਬਜੀਆਂ ਦੁੱਧ ਅਤੇ ਦੁੱਧ ਦੇ ਪਦਾਰਥ ਆਦੀ ਮੁਹੱਈਆਂ ਕਰਵਾਉਣ ਲਈ ਵਚਨਬੱਧ ਹੈ।ਇਸ ਵੈਨ ਦੀ ਮਦਦ ਨਾਲ ਲੋਕਾਂ ਨੂੰ ਮੌਕੇ ‘ਤੇ ਹੀ ਖਾਣ-ਪੀਣ ਦੀਆਂ ਵਸਤੂਆਂ ਦੀ ਗੁਣਵੱਤਾ ਅਤੇ ਮਿਆਰ ਦਾ ਪਤਾ ਲਗ ਸਕਦਾ ਹੈ। ਇਸ ਮੌਕੇ ਜਿਲਾ ਸਿਹਤ ਅਵਸਰ ਡਾ. ਅਮਨਦੀਪ ਸਿੰਘ ਨੇ ਕਿਹਾ ਕਿ Food Safety Act 2006 ਦੇ ਅਧੀਨ ਸਾਰੇ Food Business Operators ਇਸ Act ਨੂੰ ਲਾਗੂ ਕਰਨ ਅਤੇ ਅਮਲ ਵਿਚ ਲਿਆਉਣ ਲਈ ਸਿਹਤ ਵਿਭਾਗ ਦੀ ਮਦਦ ਕਰਨ, ਕਿਉਕਿ ਕਰੋਨਾ ਮਹਾਂਮਾਰੀ ਵਿਚ ਇਸਦਾ ਮਹੱਤਵ ਹੋਰ ਵੀ ਵੱਧ ਹੋ ਜਾਂਦਾ ਹੈ। ਉਨਾਂ ਨੇ ਅਪੀਲ ਕੀਤੀ ਕਿ ਹੋਟਲਾ ਅਤੇ ਹੋਰ ਸਥਾਨਾਂ, ਜਿਥੇ ਖਾਣਾ ਬਣਾ ਕੇ ਸਰਵ ਕੀਤਾ ਜਾਦਾ ਹੈ ਜਾਂ ਪੈਕ ਕੀਤਾ ਜਾਂਦਾ ਹੈ, ਉਸ ਜਗਾ ਦੀ ਸਾਫ ਸਫਾਈ, ਖਾਣਾ ਬਣਾਉਣ ਵਾਲੇ ਦੀ Personal Hygiene ਵੀ ਬਿਲਕੁਲ ਠੀਕ ਹੋਣੀ ਚਾਹੀਦੀ ਹੈ। ਇਸ ਦੇ ਨਾਲ ਹੀ ਪੀਣ ਵਾਲਾ ਅਤੇ ਵਰਤਣ ਵਾਲਾ ਪਾਣੀ ਸਾਫ ਸੁਥਰਾ ਹੋਣਾ ਚਾਹੀਦਾ ਹੈ। ਇਸ ਤੋਂ ਇਲਾਵਾ ਸਾਰੇ ਕਰਮਚਾਰੀ ਜਿਨਾਂ ਨੇ ਖਾਣਾ ਬਣਾਉਣਾ ਜਾ ਸਰਵ ਕਰਨਾਂ ਹੈ ਦਾ ਪੂਰਾ ਚੈਕਅਪ ਹੋਣਾਂ ਚਾਹਿਦਾ ਹੈ।ਇਸ ਅਵਸਰ ਤੇ ਡਿਪਟੀ ਡਾਇਰੈਕਟਰ (ਡੈਂਟਲ) ਡਾ ਸ਼ਰਨਜੀਤ ਕੌਰ ਵਿਸ਼ੇਸ਼ ਤੌਰ ਤੇ ਸ਼ਾਮਲ ਹੋਏ। ਇਸ ਮੌਕੇ ਸੁਪਰਡੈਂਟ ਗੁਰਮੀਤ ਸਿੰਘ, ਡਿਪਟੀ ਮਾਸ ਮੀਡੀਆ ਅਫਸਰ ਅਮਰਦੀਪ ਸ਼ਿੰਘ, ਫੂਡ ਸੇਫਟੀ ਅਫਸਰ ਰਜਨੀ ਬਾਲਾ ਅਤੇ ਨਿਰਮਲ ਸਿੰਘ ਹਾਜਰ ਹੋਏ।