ਓਹੋ ਮਾਰ ਦਹੱਥੜਾਂ ਰੋਏ, ਟਿਕ ਟੋਕ ਬੰਦ ਹੋ ਗਿਆ ।
ਦੁੱਖੀ ਮਾਪੇ ਪਰ ਖੁਸ਼ ਬੜੇ ਹੋਏ, ਟਿਕ ਟੋਕ ਬੰਦ ਹੋ ਗਿਆ ।।
ਨੱਚਦੀ ਜਵਾਨੀ ਵਿਹਲੀ, ਚੜ੍ਹਕੇ ਚੁਬਾਰੇ ਜੋ ।
ਕੀ ਦੱਸਾਂ ਪੈਂਦੇ ਸੀ , ਨਿੱਤ ਹੀ ਖਿਲਰੇ ਜੋ ।
ਓਹ ਹੋਏ ਪਏ ਨੇ, ਸਾਰੇ ਅਧਮੋਏ,
ਟਿਕ ਟੋਕ ਬੰਦ ਹੋ ਗਿਆ ।।
ਦੁੱਖੀ ਮਾਪੇ ਪਰ ,ਖੁਸ਼ ਬੜੇ ਹੋਏ,
ਟਿਕ ਟੋਕ ਬੰਦ ਹੋ ਗਿਆ ।।
ਇਕੱਲੇ ਓਹੋ ਭਾਰਤ ਚੋਂ, ਅਰਬਾਂ ਕਮਾਉਂਦਾ ਸੀ ।
ਟਿਕ ਟੋਕ ਧੰਦਾ ਬੜੀ, ਸ਼ਾਨ ਨਾ ਚਲਾਉਂਦਾ ਸੀ ।
ਓਹਨੇ ਵਿਹਲੇ ਸਾਰੇ , ਕੰਮ ਤੇ ਸੀ ਜੋਏ ,
ਟਿਕ ਟੋਕ ਬੰਦ ਹੋ ਗਿਆ ।।
ਦੁੱਖੀ ਮਾਪੇ ਪਰ ਖੁਸ਼ ਬੜੇ ਹੋਏ,
ਟਿਕ ਟੋਕ ਬੰਦ ਹੋ ਗਿਆ ।।
ਕਈ ਸੀ ਸਟਾਰ ਬਣੇ, ਜਾਨਾਂ ਵੀ ਗਵਾਈਆਂ ਕਈ ।
ਨੂਰ ਜਿਹੇ ਬੱਚੇਆਂ ਨੇ , ਧਮਾਲਾਂ ਵੀ ਸੀ ਪਾਈਆਂ ਕਈ ।
ਕਈ ਨੇਤਾ ਵੀ , ਲਪੇਟ ਚੇ ਪ੍ਰੋਏ ।
ਟਿਕ ਟੋਕ ਬੰਦ ਹੋ ਗਿਆ ।।
ਦੁੱਖੀ ਮਾਪੇ ਪਰ ਖੁਸ਼ ਬੜੇ ਹੋਏ,
ਟਿਕ ਟੋਕ ਬੰਦ ਹੋ ਗਿਆ ।।
ਸੁੱਖਵਿੰਦਰ ਵੀ ਸੋਚਦਾ ਸੀ, ਪੌੜੀ ਇਹਦੀ ਚੜ੍ਹਨਾ ।
ਹੋਇਆ ਨਾ ਨਸੀਬ ਸਾਨੂੰ, ਪੌੜੀ ਪੈਰ ਧਰਨਾ ।
ਪਿੰਡ ਬੋਦਲਾਂ ਚੇ , ਹਾ ਲਾ ਲਾ ਲਾ ਓਏ,
ਟਿਕ ਟੋਕ ਬੰਦ ਹੋ ਗਿਆ ।।
ਦੁੱਖੀ ਮਾਪੇ ਪਰ ਖੁਸ਼ ਬੜੇ ਹੋਏ,
ਟਿਕ ਟੋਕ ਬੰਦ ਹੋ ਗਿਆ ।।

ਸੁੱਖਵਿੰਦਰ ਸਿੰਘ
ਬੋਦਲਾਂਵਾਲਾ
360 281 2624
USA