ਅਸ਼ੋਕ ਵਰਮਾ
ਬਠਿੰਡਾ,2ਜੁਲਾਈ। ਮਿਸ਼ਨ ਫਤਿਹ ਤਹਿਤ ਸਿਵਲ ਸਰਜਨ ਬਠਿੰਡਾ ਡਾ. ਅਮਰੀਕ ਸਿੰਘ ਸੰਧੂ ਦੀ ਦੇਖ ਰੇਖ ਹੇਠ ਅੱਜ ਡੀ.ਡੀ.ਆਰ.ਸੀ.ਵਿਖੇ ਆਈਸੋਲੇਸ਼ਨ ਵਾਰਡ ਵਿੱਚ ਡਿਊਟੀ ਤੇ ਹਾਜ਼ਰ ਸਟਾਫ ਦੇ ਮਿਸ਼ਨ ਫਤਿਹ ਤਹਿਤ ਬੈਜ਼ ਲਗਾਕੇ ਉਨਾਂ ਦਾ ਸਨਮਾਨ ਕੀਤਾ ਅਤੇ ਬੁਲੰਦ ਹੌਸਲੇ ਨਾਲ ਮਰੀਜ਼ਾਂ ਦੀ ਸੇਵਾ ਦੀ ਪ੍ਰੇਰਣਾ ਦਿੱਤੀ ।ਸਮੂਹ ਸਟਾਫ ਨੇ ਇਸ ਮੌਕੇ ਕੋਰੋਨਾ ਬਿਮਾਰੀ ਨੂੰ ਹਰਾਉਣ ਲਈ ਅਤੇ ਮਿਸ਼ਨ ਫਹਿਤ ਨੂੰ ਕਾਮਯਾਬ ਕਰਨ ਦਾ ਅਹਿਦ ਲਿਆ ।ਇਸ ਮੌਕੇ ਜਿਲਾ ਮਾਸ ਮੀਡੀਆ ਅਫਸਰ ਜਗਤਾਰ ਸਿੰਘ ਬਰਾੜ ਵੱਲੋਂ ਦਾਖਲ ਮਰੀਜ਼ਾ ਦੀ ਦੇਖਭਾਲ ਦੌਰਾਨ ਵਰਤੀਆਂ ਜਾਣ ਵਾਲੀਆਂ ਸਾਵਧਾਨੀਆਂ ਬਾਰੇ ਚਰਚਾ ਕੀਤੀ ਗਈ । ਉਨਾ ਕਿਹਾ ਕਿ ਦਾਖਲ ਮਰੀਜ਼ਾਂ ਦਾ ਮਨੋਬਲ ਉੱਚਾ ਚੁੱਕਣ ਲਈ ਉਨਾਂ ਦੀ ਕਾਉਂਸਲਿੰਗ ਕੀਤੀ ਜਾਵੇ ਤਾਂ ਜ਼ੋ ਉਹ ਕੋਰੋਨਾ ਦੇ ਭੈਅ ਤੋਂ ਤਨਾ ਮੁਕਤ ਰਹਿਣ। ਉਨਾਂ ਕਿਹਾ ਕਿ ਸਮਾਜ ਦਾ ਹਰ ਵਿਅਕਤੀ ਮਿਸ਼ਨ ਫਤਿਹ ਨੂੰ ਕਾਮਯਾਬ ਕਰਨ ਲਈ ਸਰਕਾਰ ਵੱਲੋਂ ਜਾਰੀ ਹਦਾਇਤਾਂ ਦੇ ਅਨੁਸਾਰ, ਘਰ ਤੋਂ ਬਾਹਰ ਜਾਣ ਸਮੇਂ ਮਾਸਕ ਦੀ ਵਰਤੋਂ ਕਰੇ ,ਜਨਤਕ ਥਾਵਾਂ ਤੇ ਇੱਕ ਦੂਜੇ ਵਿਅਕਤੀ ਤੋਂ 6 ਫੁੱਟ ਦੀ ਦੂਰੀ ਬਣਾਕੇ ਰੱਖੇ ਅਤੇ ਦਿਨ ਦੇ ਕੰਮਕਾਰਾਂ ਦੌਰਾਨ 8 ਤੋਂ 10 ਬਾਰ ਆਪਣੇ ਹੱਥਾਂ ਨੂੰ ਸਾਬਣ ਨਾਲ ਚੰਗੀ ਤਰਾਂ ਸਾਫ ਕਰੇ ਤਾਂ ਹੀ ਅਸੀਂ ਇਸ ਮਹਾਂਮਾਰੀ ਤੇ ਫਤਿਹ ਪਾ ਸਕਦੇ ਹਾਂ ।ਇਸ ਮੌਕੇ ਸੁਪਰਵਾਈਜ਼ਰ ਰਾਜਵੰਤ ਕੌਰ, ਸੀ.ਐਚ.ਓ. ਮਨਪ੍ਰੀਤ ਕੌਰ, ਪ੍ਰਭਜੋਤ ਕੌਰ, ਕਿਰਨਦੀਪ ਕੌਰ, ਅਤੇ ਸਟਾਫ ਨਰਸ ਨਰਿੰਦਰ ਕੌਰ ,ਕੁਲਵਿੰਦਰ ਕੌਰ ਅਤੇ ਵਲੰਟੀਅਰ ਸਟਾਫ ਨਰਸਾਂ ਹਾਜ਼ਰ ਸਨ ।