13.1 C
United Kingdom
Sunday, June 7, 2026

More

    ਤੇਲ ਕੀਮਤਾਂ ’ਚ ਕੀਤੇ ਵਾਧੇ ਖਿਲਾਫ ਰੋਸ ਮੁਜਾਹਰਾ

    ਅਸ਼ੋਕ ਵਰਮਾ,
     ਮਾਨਸਾ,2ਜੁਲਾਈ। ਸੀ ਪੀ ਆਈ (ਐਮ.ਐਲ) ਲਿਬਰੇਸ਼ਨ ਤੇ ਆਲ ਇੰਡੀਆ ਸੈਂਟਰਲ ਕੌਂਸਲ ਆਫ ਟਰੇਡ ਯੂਨੀਅਨ (ਏਕਟੂ) ਦੀ ਅਗਵਾਈ ਵਿੱਚ ਟੈਕਸੀ ਡਰਾਈਵਰਾਂ ਵੱਲੋਂ   ਡੀਜਲ, ਪੈਟਰੋਲ ਦੀਆਂ ਕੀਮਤਾਂ ਦੇ ਵਾਧੇ ਖਿਲਾਫ਼ ਅਰਥੀ ਫੂਕ ਕੇ ਕੇਂਦਰ ਸਰਕਾਰ ਖਿਲਾਫ਼ ਨਾਅਰੇਬਾਜ਼ੀ ਕੀਤੀ ਗਈ। ਇਸ ਮੌਕੇ ਕੇਂਦਰੀ ਆਗੂ ਰਾਜਵਿੰਦਰ ਸਿੰਘ ਰਾਣਾ, ਸੂਬਾ ਆਗੂ ਗੁਰਜੰਟ ਸਿੰਘ ਮਾਨਸਾ ਨੇ ਕਿਹਾ ਕਿ ਕੇਂਦਰ ਸਰਕਾਰ ਨੇ ਡੀਜਲ, ਪੈਟਰੋਲ ਦੀਆਂ ਕੀਮਤਾਂ ਵਿੱਚ ਵਾਧਾ ਕਰਕੇ ਆਮ ਆਦਮੀ ਦਾ ਕਚੂਮਰ ਕੱਢ ਦਿੱਤਾ ਹੈ। ਉਨਾਂ ਕਿਹਾ ਕਿ ਹਰ ਡਰਾਈਵਰ ਸਰਕਾਰ ਨੂੰ 35 ਕਿਸਮ ਦੇ ਟੈਕਸ ਭਰਪਾਈ ਕਰਦਾ ਹੈ। ਉਪਰੋਂ ਆਏ ਦਿਨ ਤੇਲ ਦੀਆਂ ਕੀਮਤਾਂ ਦਾ ਬੋਝ ਵੀ ਸਰਕਾਰ ਡਰਾਈਵਰਾਂ ਉਪਰ ਲੱਦਣਾ ਚਾਹੁੰਦੀ ਹੈ ਜਿਸਨੂੰ ਮਿਹਨਤਕਸ਼ ਆਵਾਮ ਕਦੇ ਬਰਦਾਸ਼ਤ ਨਹੀਂ ਕਰੇਗਾ।  ਪੰਜਾਬ ਟੈਕਸੀ ਅਪਰੇਟਰ ਯੂਨੀਅਨ ਦੇ ਪ੍ਰਧਾਨ ਸੁਖਦੇਵ ਸਿੰਘ ਨੇ ਕਿਹਾ ਕਿ ਕਰਜੇ ਚੱਕ ਕੇ ਲਈਆਂ ਗਈਆਂ ਗੱਡੀਆਂ ਦੀਆਂ ਕਿਸ਼ਤਾਂ ਵਿਆਜ ਅਤੇ ਜੁਰਮਾਨੇ ਸਮੇਤ ਭਰਨ ਲਈ ਦਬਾਅ ਪਾਇਆ ਜਾ ਰਿਹਾ ਹੈ।
                          ਇਸ ਸਮੇਂ ਕਾਮਰੇਡ ਨਰਿੰਦਰ ਕੌਰ ਬੁਰਜ ਹਮੀਰਾ, ਵਿੰਦਰ ਅਲਖ ਨੇ ਕਿਹਾ ਕਿ ਆਰਥਿਕ ਮੰਦਵਾੜਾ ਹੋਣ ਕਾਰਨ ਲੁੱਟਖੋਹ ਮੱਚ ਚੁੱਕੀ ਹੈ ਜਿਸ ਦੀ ਤਾਜਾ ਉਦਾਹਰਨ ਮਾਨਸਾ ਤੋਂ ਕਿਰਾਏ ‘ਤੇ ਗਈ ‘ਇਨੋਵਾ ‘ ਗੱਡੀ ਖੋਹੀ ਗਈ। ਜਿਸ ਨੂੰ ਪ੍ਰਸ਼ਾਸ਼ਨ ਜਲਦੀ ਲੱਭਣ ਵਿੱਚ ਪਰਿਵਾਰ ਦੀ ਮਦਦ ਕਰੇ।  ਉਨਾਂ ਸਰਕਾਰ ਤੋਂ ਟੈਕਸੀ ਚਾਲਕਾਂ ਲਈ 10.000 ਰੁ ਗੁਜਾਰਾ ਭੱਤਾ ਦੀ ਮੰਗ ਕੀਤੀ। ਉਨਾਂ ਸਵੇਰੇ 10ਵਜੇ ਸਰਸਾ ਰੋਡ ਦਾਣਾ ਮੰਡੀ ਵਿਖੇ ਟਰੇਡ ਜੱਥੇਬੰਦੀਆਂ ਵੱਲੋਂ ਕੀਤੇ ਜਾ ਰਹੇ ਰੋਸ ਪ੍ਰਦਰਸ਼ਨ ਵਿਚ ਸ਼ਾਮਲ ਹੋਣ ਦੀ ਅਪੀਲ ਕੀਤੀ। ਉਨਾਂ ਕੰਮ ਤੇ ਪਏ ਪ੍ਰਭਾਵ ਨੂੰ ਦੇਖਦਿਆਂ ਕਾਰਪੋਰਟ ਘਰਾਣਿਆਂ ਦੇਮੁਆਫ ਕੀਤੇ ਕਰਜਿਆਂ ਦੀ ਤਰਜ ਤੇ ਡਰਾਈਵਰਾਂ ਸਿਰ ਚੜੇ ਕਰਜੇ ਦੀ ਮਾਫੀ ਦੀ ਮੰਗ ਕੀਤੀ। ਇਸ ਸਮੇਂ ਗੁਰਤੇਜ ਸਿੰਘ, ਕੁਲਦੀਪ ਸਿੰਘ, ਹਰਵਿੰਦਰ ਸਿੰਘ, ਜੱਸੀ, ਪਰਮਜੀਤ ਸਿੰਘ ਬਚੀ, ਸਾਧੂ ਫੌਜੀ,ਮੇਜਰ ਸਿੰਘ, ਕਾਲੂ ਸਿੰਘ, ਬਲਕਾਰ ਸਿੰਘ ਲਾਰਾ ਹਾਜਰ ਸਨ। 

    PUNJ DARYA

    LEAVE A REPLY

    Please enter your comment!
    Please enter your name here

    Latest Posts

    error: Content is protected !!