3.1 C
United Kingdom
Sunday, March 8, 2026

More

    ਥਰਮਲ ਮਾਮਲੇ ‘ਤੇ ਜਾਨ ਦੇਣ ਵਾਲੇ ਕਿਸਾਨ ਦਾ ਮਾਮਲਾ ਨਿਪਟਿਆ

    ਅਸ਼ੋਕ ਵਰਮਾ
    ਬਠਿੰਡਾ,2ਜੁਲਾਈ। ਬਠਿੰਡਾ ਪ੍ਰਸ਼ਾਸ਼ਨ ਵੱਲੋਂ ਥਰਮਲ ਬੰਦ ਕਰਨ ਖਿਲਾਫ ਜਾਨ ਦੇਣ ਵਾਲੇ ਕਿਸਾਨ ਨੂੰ ਪੰੰਜ ਲੱਖ ਰੁਪਏ ਦਾ ਚੈਕ ਦੇਣ ਅਤੇ ਏਨਾਂ ਹੀ ਹਫਤੇ ਬਾਅਦ ਦਿੱਤੇ ਜਾਣ ਦੇ ਵਾਅਦੇ ਤੋਂ ਇਲਾਵਾ ਭਾਰਤੀ ਕਿਸਾਨ ਯੂਨੀਅਨ ਉਗਰਾਹਾਂ ਦੀਆਂ ਮੰਗਾਂ ਮੰਨੇ ਜਾਣ ਉਪਰੰਤ ਬੁੱਧਵਾਰ ਨੂੰ ਪੈਦਾ ਹੋਇਆ ਵਿਵਾਦ ਖਤਮ ਹੋ ਗਿਆ ਹੈ। ਇਸ ਮਗਰੋਂ ਕਿਸਾਨ ਆਗੂਆਂ ਅਤੇ ਮਿ੍ਰਤਕ ਦੇ ਪ੍ਰੀਵਾਰ ਨੇ ਪੋਸਟਮਾਰਟਮ ਕਰਵਾਉਣ ਲਈ ਸਹਿਮਤੀ ਦੇ ਦਿੱਤੀ ਜਿਸ ਤੋਂ ਬਾਅਦ ਅਫਸਰਾਂ ਨੇ ਸੁੱਖ ਦਾ ਸਾਹ ਲਿਆ। ਅੱਜ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੇ ਆਗੂਆਂ ਅਤੇ ਜ਼ਿਲਾ ਪ੍ਰਸ਼ਾਸ਼ਨ ਵਿਚਕਾਰ ਲੰਮਾਂ ਸਮਾਂ ਮੀਟਿੰਗਾਂ ਦਾ ਦੌਰ ਚੱਲਿਆ। ਭਾਵੇਂ ਜ਼ਿਲਾ ਪ੍ਰਸ਼ਾਸ਼ਨ ਨੇ ਕੋਈ ਅਧਿਕਾਰਕ ਬਿਆਨ ਜਾਰੀ ਨਹੀਂ ਕੀਤਾ ਪਰ ਅਧਿਕਾਰੀ  ਮਿ੍ਰਤਕ ਕਿਸਾਨ ਜੋਗਿੰਦਰ ਸਿੰਘ ਭੋਲਾ ਦੇ ਪਰਿਵਾਰ ਨੂੰ ਤਿੰਨ ਲੱਖ ਰੁਪਏ ਦੇਣ ‘ਤੇ ਕਾਫੀ ਸਮਾਂ ਅੜੇ ਰਹੇ ਜੋ ਕਿ ਗੱਲਬਾਤ ਦੌਰਾਨ ਡੈਡਲਾਕ ਦਾ ਕਾਰਨ ਵੀ ਬਣਿਆ।
                                        ਜਾਣਕਾਰੀ ਮੁਤਾਬਕ  ਕਈ ਵਾਰ ਕਿਸਾਨ ਆਗੂਆਂ ਤੇ ਅਧਿਕਾਰੀਆਂ ਵਿਚਕਾਰ ਗੱਲਬਾਤ ਟੁੱਟੀ ਪਰ ਅੰਤ ਨੂੰ ਮਾਮਲਾ ਤਣ ਪੱਤਣ ਲੱਗ ਗਿਆ। ਕਿਸਾਨ ਆਗੂਆਂ ਨੇ ਮਿ੍ਰਤਕ ਦੇ ਪਰਿਵਾਰ ਨੂੰ ਦਸ ਲੱਖ ਮੁਆਵਜ਼ਾ, ਪਰਿਵਾਰ ਦੇ ਇਕ ਮੈਂਬਰ ਨੂੰ ਸਰਕਾਰੀ ਨੌਕਰੀ, ਮਿ੍ਰਤਕ ਸਿਰ ਚੜਿਆ ਸਾਰਾ ਕਰਜ਼ਾ ਮੁਆਫ ਅਤੇ ਬੰਦ ਪਏ ਬਠਿੰਡ; ਥਰਮਲ ਨੂੰ ਚਾਲੂ ਕਰਨ ਦੀਆਂ ਮੰਗਾਂ ਰੱਖੀਆਂ ਸਨ। ਕਿਸਾਨ ਆਗੂ ਆਪਣੀਆਂ ਮੰਗਾਂ ਪ੍ਰਤੀ ਅਟੱਲ ਰਹੇ ਜਿਸ ਕਰਕੇ ਉਨਾਂ ਨੂੰ ਸਫਲਤਾ ਮਿਲ ਗਈ ਅਤੇ ਜ਼ਿਲਾ ਪ੍ਰਸ਼ਾਸ਼ਨ ਨੂੰ ਸਾਰੀਆਂ ਮੰਗਾਂ ਮੰਨਣ ਦਾ ਐਲਾਨ ਕਰਨਾਂ ਪਿਆ ਹੈ।ਭਾਰਤੀ ਕਿਸਾਨ ਯੂਨੀਅਨ ਦੇ ਜ਼ਿਲਾ ਪ੍ਰਧਾਨ ਸ਼ਿੰਗਾਰਾ ਸਿੰਘ  ਮਾਨ ਦਾ ਕਹਿਣਾ ਸੀ ਕਿ ਡਿਪਟੀ ਕਮਿਸ਼ਨਰ ਬੀਸ੍ਰੀਨਿਵਾਸਨ ਤੇ ਐਸਐਸਪੀ ਡਾ. ਨਾਨਕ ਸਿੰਘ ਨਾਲ ਹੋਈ ਮੀਟਿੰਗ ’ਚ ਬਣੀ ਸਹਿਮਤੀ ਦੇ ਅਧਾਰ ਤੇ ਮਿ੍ਰਤਕ ਕਿਸਾਨ ਦੇ ਪਰਿਵਾਰ ਨੂੰ ਪੰਜ ਲੱਖ ਦਾ ਚੈੱਕ ਮੌਕੇ ’ਤੇ ਹੀ ਦਿੱਤਾ ਹੈ ਜਦੋਂ ਕਿ ਪੰਜ ਲੱਖ ਇਕ ਹਫ਼ਤੇ ਬਾਅਦ ਦੇਣ ਦਾ ਭਰੋਸਾ ਦਿਵਾਇਆ  ਹੈ।
                                        ਉਨਾਂ ਦਾਅਵਾ ਕੀਤਾ ਕਿ ਜ਼ਿਲਾ ਪ੍ਰਸ਼ਾਸ਼ਨ ਨੇ ਮਿ੍ਰਤਕ ਕਿਸਾਨ ਦੇ ਪਰਿਵਾਰਕ ਮੈਂਬਰ ਨੂੰ ਸਰਕਾਰੀ ਨੌਕਰੀ, ਸਾਰਾ ਕਰਜ਼ਾ ਮੁਆਫ ਕਰਨ ਅਤੇ ਥਰਮਲ ਨੂੰ ਚਾਲੂ ਰੱਖਣ ਲਈ ਸਰਕਾਰ ਨੂੰ ਲਿਖਣ ਦਾ ਭਰੋਸਾ ਦਿੱਤਾ ਹੈ। ਉਨਾਂ ਦੱਸਿਆ ਕਿ ਜੇਕਰ ਇਹ ਮੰਗਾਂ ਨਾ ਮੰਨੀਆਂ ਗਈਆਂ ਤਾਂ ਸੰਘਰਸ਼ ਵਿੱਢਿਆ ਜਾਏਗਾ। ਕਸਾਨ ਆਗੂ ਨੇ ਦੱਸਿਆ ਕਿ ਮਿ੍ਰਤਕ ਕਿਸਾਨ ਜੋਗਿੰਦਰ ਸਿੰਘ ਦਾ ਦੇ ਜੱਦੀ ਪਿੰਡ ਚੀਮਾ ਮੰਡੀ ਜ਼ਿਲਾ ਸੰਗਰੂਰ ‘ਚ ਉਸ ਦਾ ਅੰਤਿਮ ਸਸਕਾਰ ਕੀਤਾ ਜਾਵੇਗਾ। ਉਨਾਂ ਦੱਸਿਆ ਕਿ ਮਿ੍ਰਤਕ ਕਿਸਾਨ ਕੋਲ ਚਾਰ ਏਕੜ ਜਮੀਨ ਹੈ ਜਿਸ ਵਿੱਚੋਂ ਦੋ ਏਕੜ ਗਹਿਣੇ ਰੱਖੀ ਹੋਈ ਹੈ। ਉਨਾਂ ਦੱਸਿਆ ਕਿ ਪ੍ਰੀਵਾਰ ਸਿਰ 19.50 ਲੱਖ ਰੁਪਏ ਦਾ ਕਰਜ਼ਾ ਹੈ। ਦੱਸਣਯੋਗ ਹੈ ਕਿ ਬੁੱਧਵਾਰ ਨੂੰ ਸਵੇਰੇ ਕਿਸਾਨ ਜੋਗਿੰਦਰ ਸਿੰਘ ਦੀ ਬਠਿੰਡਾ ਥਰਮਲ ਅੱਗੇ ਮੌਤ ਹੋ ਗਈ ਸੀ।

    PUNJ DARYA

    LEAVE A REPLY

    Please enter your comment!
    Please enter your name here

    Latest Posts

    error: Content is protected !!