ਸੰਤ ਖਾਲਸਾ ਦੀ ਤਸਵੀਰ ਕੇਂਦਰੀ ਸਿੱਖ ਅਜਾਇਬ ਘਰ ‘ਚ ਲਗਾਉਣ ਦੀ ਮੰਗ
ਮਹਿਲ ਕਲਾਂ (ਜਗਸੀਰ ਸਿੰਘ ਧਾਲੀਵਾਲ ਸਹਿਜੜਾ)
ਇਤਿਹਾਸਿਕ ਗੁਰਦੁਆਰਾ ਸਿੱਧਸਰ ਕਾਲਾਮਲ੍ਹਾ ਛਾਪਾ ਵਿਖੇ ਸੱਚਖੰਡ ਵਾਸੀ ਸੰਤ ਬਾਬਾ ਜਸਵੀਰ ਸਿੰਘ ਜੀ ਖਾਲਸਾ ਦੀ ਯਾਦ ਵਿੱਚ ਧਾਰਮਿਕ ਸਮਾਗਮ ਪ੍ਰਬੰਧਕ ਕਮੇਟੀ ਅਤੇ ਗ੍ਰਾਮ ਪੰਚਾਇਤ ਵਲੋ ਸਮੂਹ ਸੰਗਤਾਂ ਦੇ ਸਹਿਯੋਗ ਨਾਲ ਕਰਵਾਇਆ ਗਿਆ। ਇਸ ਮੌਕੇ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਉਪਰੰਤ ਕਮੇਟੀ ਦੇ ਪ੍ਰਧਾਨ ਭਾਈ ਨਾਜਰ ਸਿੰਘ ਮੁਹਾਲੀ, ਪ੍ਰੈਸ ਕਲੱਬ ਮਹਿਲ ਕਲਾਂ ਦੇ ਪ੍ਰਧਾਨ ਬਲਜਿੰਦਰ ਸਿੰਘ ਢਿੱਲੋ ਨੇ ਸੰਤ ਖਾਲਸਾ ਨੂੰ ਸ਼ਰਧਾਂਜਲੀ ਅਰਪਤ ਕਰਦਿਆਂ ਕਿਹਾ ਕਿ ਉਨਾਂ ਵੱਲੋ ਧਰਮ ਪ੍ਰਚਾਰ ਅਤੇ ਸਮਾਜ ਸੇਵਾ ਦੇ ਖੇਤਰ ਵਿੱਚ ਪਾਏ ਅਹਿਮ ਯੋਗਦਾਨ ਨੂੰ ਕਦੇ ਵੀ ਭੁਲਾਇਆ ਨਹੀ ਜਾ ਸਕਦਾ। ਉਨਾਂ ਮੰਗ ਕੀਤੀ ਕਿ ਸ਼੍ਰੋਮਣੀ ਕਮੇਟੀ ਵੱਲੋ ਪ੍ਰਧਾਨ ਅਵਤਾਰ ਸਿੰਘ ਮੱਕੜ ਦੀ ਅਗਵਾਈ ਹੇਠ ਪਾਸ ਕੀਤੇ ਮਤੇ ਅਨੁਸਾਰ ਸੰਤ ਜਸਵੀਰ ਸਿੰਘ ਖਾਲਸਾ ਕਾਲਾ ਮਲਾ੍ਹ ਸਹਿਬ ਵਾਲਿਆਂ ਦੀ ਯਾਦਗਾਰੀ ਤਸਵੀਰ ਪਹਿਲ ਦੇ ਅਧਾਰ ਕੇਂਦਰੀ ਸਿੱਖ ਅਜਾਇਬ ਘਰ ਸ੍ਰੀ ਦਰਬਾਰ ਸਾਹਿਬ ਵਿਖੇ ਲਗਾਈ ਜਾਵੇ। ਇਸ ਮੌਕੇ ਵੱਖ ਵੱਖ ਸ਼ਖਸੀਅਤਾਂ ਨੂੰ ਵਿਸ਼ੇਸ ਤੌਰ ਤੇ ਸਨਮਾਨਿਤ ਵੀ ਕੀਤਾ ਗਿਆ, ਇਸ ਸਮੇਂ ਗੁਰਮਤਿ ਸੰਗੀਤ ਵਿਦਿਆਲਾ ਦੇ ਇੰਚਾਰਜ਼ ਭਾਈ ਗੁਰਸੇਵਕ ਸਿੰਘ ਰਾਏਕੋਟ, ਜਿਲਾਂ ਪ੍ਰਧਾਨ ਰੂਬਲ ਗਿੱਲ ਕੈਨੇਡਾ, ਸਰਬਜੀਤ ਸਿੰਘ ਸਰਬੀ, ਗੁਰੀ ਔਲਖ ਆੜਤੀਆਂ, ਕਾਨੂੰਗੋ ਉਜਾਗਰ ਸਿੰਘ ਛਾਪਾ, ਰਿੰਕਾ ਕੁਤਬਾ ਬਾਹਮਣੀਆਂ, ਮਨਜੀਤ ਸਿੰਘ ਲੋਹਟਬੱਦੀ, ਬਾਬਾ ਬਖਸ਼ੀਸ ਸਿੰਘ, ਬਾਬਾ ਗੇਜਾ ਸਿੰਘ ਕਾਰਸੇਵਾ ਵਾਲੇ, ਸੁਰਜੀਤ ਸਿੰਘ ਠੀਕਰੀਵਾਲਾ, ਮੁਖਤਿਆਰ ਸਿੰਘ ਛਾਪਾ, ਬਾਬਾ ਲੱਖਾ ਸਿੰਘ ਰਛੀਨ, ਬਾਬਾ ਗੁਰਨਾਮ ਸਿੰਘ ਯੋਗੀ, ਗੁਰਦੀਪ ਸਿੰਘ ਛਾਪਾ, ਪਰਮਜੀਤ ਕੌਰ ਭੱਠਲ, ਭਾਈ ਬਲਦੇਵ ਸਿੰਘ, ਭਾਈ ਕੁਲਵਿੰਦਰ ਸਿੰਘ, ਕਰਮਜੀਤ ਸਿੰਘ ਕਰਮਾ, ਮੁਖਤਿਅਰ ਸਿੰਘ ਸਮਰਾਲਾ, ਪ੍ਰਧਾਨ ਜਗਤਾਰ ਸਿੰਘ, ਬਲਜੀਤ ਸਿੰਘ ਪੰਡੋਰੀ, ਗੁਰਦੀਪ ਸਿੰਘ ਕੁਤਬਾ, ਸੂਬੇਦਾਰ ਚਰਨ ਸਿੰਘ, ਹਰਨੇਕ ਸਿੰਘ ਛਾਪਾ, ਅਵਤਾਰ ਸਿੰਘ ਅਣਖੀ, ਬਲਵਿੰਦਰ ਸਿੰਘ ਵਜੀਦਕੇ, ਸੋਨੀ ਮਾਂਗੇਵਾਲ, ਡਾ: ਮਿੱਠੂ ਮੁਹੰਮਦ, ਜਸਵੀਰ ਵਜੀਦਕੇ, ਜਗਰਾਜ ਮੂੰਮ, ਪ੍ਰੇਮ ਕੁਮਾਰ ਪਾਸੀ, ਗੁਰਸੇਵਕ ਸਹੋਤਾ, ਮੇਘਰਾਜ ਜ਼ੋਸੀ, ਰਮਨਦੀਪ ਠੁੱਲੀਵਾਲ, ਪਾਲੀ ਵਜੀਦਕੇ, ਕਮਲ ਟੱਲੇਵਾਲ, ਜਗਸੀਰ ਸਹਿਜੜਾ, ਜਗਜੀਤ ਕੁਤਬਾ, ਗੁਰਪ੍ਰੀਤ ਅਣਖੀ , ਪ੍ਰਦੀਪ ਲੋਹਗੜ, ਗਗਨਦੀਪ ਸਿੰਘ ਛਾਪਾ ਆਦਿ ਹਾਜ਼ਰ ਸਨ।