10 C
United Kingdom
Thursday, May 1, 2025

More

    ਐਮ.ਪੀ. ਅਤੇ ਵਿਧਾਇਕਾਂ ਦੀ ਹਾਜਰੀ ਵਿਚ ਰੰਮੀ ਹੋਏ ਅਹੁਦੇ ‘ਤੇ ਬਿਰਾਜਮਾਨ

    ਅੰਮ੍ਰਿਤਸਰ,(ਰਾਜਿੰਦਰ ਰਿਖੀ)
    ਬੀਤੇ ਦਿਨੀ ਪੰਜਾਬ ਸਰਕਾਰ ਵਲੋ ਰਮਿੰਦਰ ਸਿੰਘ ਰੰਮੀ ਨੂੰ ਮਾਰਕੀਟ ਕਮੇਟੀ ਅੰਮ੍ਰਿਤਸਰ ਦਾ ਉੋਪਚੇਅਰਮੈਨ ਨਿਯੁਕਤ ਕੀਤਾ ਗਿਆ ਸੀ, ਨੇ ਅੱਜ ਮੈਬਰ ਪਾਰਲੀਮੈਟ ਗੁਰਜੀਤ ਸਿੰਘ ਔਜਲਾ,ਵਿਧਾਇਕ ਤਰਸੇਮ ਸਿੰਘ ਡੀਸੀ, ਸੁਨੀਲ ਦੱਤੀ, ਇੰਦਰਬੀਰ ਸਿੰਘ ਬੁਲਾਰੀਆ ਅਤੇ ਮੇਅਰ ਨਗਰ ਨਿਗਮ ਕਰਮਜੀਤ ਸਿੰਘ ਰਿੰਟੂ ਅਤੇ ਹੋਰ ਪ੍ਰਮੱਖ ਸਖ਼ਸੀਅਤਾਂ ਦੀ ਹਾਜਰੀ ਵਿਚ ਆਪਣੇ ਅਹੁੱਦੇ ਤੇ ਬਿਰਾਜਮਾਨ ਹੋਏ।
    ਇਸ ਮੌਕੇ ਅੋਜਲਾ ਨੇ ਕਿਹਾ ਕਿ ਕਾਂਗਰਸ ਨੇ ਸਦਾ ਹੀ ਆਪਣੇ ਮਿਹਨਤੀ ਵਰਕਰਾਂ ਦਾ ਮਾਨ ਵਧਾਇਆ ਹੈ।ਉਨ੍ਹਾਂ ਕਿਹਾ ਕਿ ਰੰਮੀ ਸ਼ੁਰੂ ਤੋ ਹੀ ਕਾਂਗਰਸ ਦੇ ਇਕ ਵਫਾਦਾਰ ਸਿਪਾਹੀ ਰਹੇ ਹਨ ਅਤੇ ਇਨ੍ਹਾਂ ਨੇ ਹਮੇਸ਼ਾ ਇਮਾਨਦਾਰੀ ਤੇ ਮਿਹਨਤ ਨਾਲ ਲੋਕ ਭਲਾਈ ਦੇ ਕੰਮ ਕੀਤੇ ਹਨ। ਅੋਜਲਾ ਨੇ ਰੰਮੀ ਨੂੰ ੳਪਚੇਅਮੈਨ ਬਣਾਉਨ ਤੇ ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਅਤੇ ਕਾਂਗਰਸ ਹਾਈ ਕਮਾਂਡ ਦਾ ਧੰਨਵਾਦ ਕੀਤਾ।
    ਇਸ ਮੌਕੇ ਇੰਦਰਬੀਰ ਸਿੰਘ ਬੁਲਾਰੀਆ ਅਤੇ ਤਰਸੇਮ ਸਿੰਘ ਡੀ ਸੀ ਵਿਧਾਇਕ ਨੇ ਕਿਹਾ ਕਿ ਰੰਮੀ ਇਕ ਇਮਾਨਦਾਰ, ਮਿਹਨਤੀ ਵਰਕਰ ਹੈ ਅਤੇ ਇਸ ਨੇ ਹਮੇਸ਼ਾ ਹੀ ਪਾਰਟੀ ਲਈ ਕੰਮ ਕੀਤਾ ਹੈ ਉਨ੍ਹਾਂ ਕਿਹਾ ਕਿ ਕਾਂਗਰਸ ਨੇ ਹਮੇਸ਼ਾਂ ਹੀ ਆਪਣੇ ਵਰਕਰਾਂ ਦੀ ਕਦਰ ਕੀਤੀ ਹੈ।
    ਰੰਮੀ ਨੇ ਕਿਹਾ ਕਿ ਉਹ ਸਦਾ ਹੀ ਕਾਂਗਰਸ ਪਾਰਟੀ ਦੇ ਰਿਣੀ ਰਹਿਣਗੇ, ਜਿੰਨ੍ਹਾਂ ਨੇ ਉਹਨਾਂ ਨੂੰ ਇਸ ਅਹੁੱਦੇ ਦਾ ਮਾਣ ਬਖ਼ਸਿਆ ਹੈ। ਉਨ੍ਹਾਂ ਕਿਹਾ ਕਿ ਉਹ ਪੂਰੀ ਤਨਦੇਹੀ ਨਾਲ ਸਰਕਾਰ ਵੱਲੋਂ ਸੌਪੀ ਗਈ ਜਿੰਮੇਵਾਰੀ ਨੂੰ ਨਿਭਾਉਣਗੇ ਅਤੇ ਮਾਰਕੀਟ ਕਮੇਟੀ ਵਿੱਚ ਜਿਹੜੇ ਸੁਧਾਰਾਂ ਦੀ ਜਰੂਰਤ ਹੈ ਨੂੰ ਪਹਿਲ ਦੇ ਅਧਾਰ ‘ਤੇ ਹੱਲ ਕੀਤਾ ਜਾਵੇਗਾ।
    ਇਸ ਮੌਕੇ ਭਗਵੰਤਪਾਲ ਸਿੰਘ ਸੱਚਰ ਪ੍ਰਧਾਨ ਕਾਂਗਰਸ ਕਮੇਟੀ ਦਿਹਾਤੀ, ਸ਼ਿਵਰਾਜ ਸਿੰਘ ਬੱਲ, ਐਸ:ਡੀ:ਐਮ, ਸਵਰਣ ਸਿੰਘ ਧੁੰਨ, ਰਮਨ ਬਖਸ਼ੀ ਸੀਨੀਅਰ ਡਿਪਟੀ ਮੇਅਰ, ਰਿੰਕੂ ਢਿਲੋਂ ਚੇਅਰਮੈਨ ਸੋਸ਼ਲ ਮੀਡੀਆ ਸੈਲ ਕਾਂਗਰਸ, ਰਛਪਾਲ ਸਿੰਘ ਲਾਲੀ, ਸੀਨੀਅਰ ਕਾਂਗਰਸੀ ਆਗੂ, ਰਘਬੀਰ ਸਿੰਘ ਵਾਹਲਾ ਡਾਇਰੈਕਟਰ ਮਾਰਕੀਟ ਕਮੇਟੀ ਅਟਾਰੀ, ਸਰਬਪਾਲ ਸਿੰਘ ਸੰਧੂ, ਸਤਨਾਮ ਸਿੰਘ ਸੰਧਾਵਲੀਆ, ਨਿਸ਼ਾਨ ਸਿੰਘ ਔਲਖ ਪ੍ਰਧਾਨ ਕਾਰ ਡੀਲਰ ਐਸੋਸੀਏਸ਼ਨ, ਹਰਚਰਨ ਸਿੰਘ ਮਾਹਲ, ਸਤਵੰਤ ਸਿੰਘ, ਗੁਰਵਿੰਦਰ ਸਿੰਘ ਮੰਮਣਕੇ, ਸੁਖਦੇਵ ਸਿੰਘ ਖਾਪੜਖੇੜੀ, ਅਗਰੇਜ ਸਿੰਘ ਵਰਪਾਲ ਚੇਅਰਮੈਨ ਲੈਂਡ ਮਾਰਗੇਜ, ਨਿਰਵੈਰ ਸਿੰਘ ਚੇਅਰਮੈਨ ਮਾਰਕੀਟ ਕਮੇਟੀ ਅਟਾਰੀ, ਸਤਨਾਮ ਸਿੰਘ ਪਨੂੰ ਪ੍ਰਧਾਨ ਕਿਸਾਨ ਸੰਘਰਸ਼ ਕਮੇਟੀ, ਕਮਲਜੀਤ ਕੋਰ ਹੇਰ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਕਾਂਗਰਸੀ ਵਰਕਰ ਹਾਜ਼ਰ ਸਨ।

    PUNJ DARYA

    LEAVE A REPLY

    Please enter your comment!
    Please enter your name here

    Latest Posts

    error: Content is protected !!