ਮਹਿਲ ਕਲਾਂ 30ਜੂਨ (ਜਗਸੀਰ ਸਿੰਘ ਧਾਲੀਵਾਲ ਸਹਿਜੜਾ)
ਯੂਥ ਕਾਂਗਰਸ ਪਾਰਟੀ ਦੇ ਆਗੂ ਅਸ਼ੋਕ ਕੁਮਾਰ ਅਗਰਵਾਲ ਦੀ ਅਗਵਾਈ ਹੇਠ ਬਹੁਤ ਹੀ ਸਤਿਕਾਰ ਯੋਗ ਅਤੇ ਇਮਾਨਦਾਰ ਸ ਜਸਵੀਰ ਸਿੰਘ ਡੀ ਐਸ ਪੀ ਬਰਨਾਲਾ ਨੂੰ ਪੰਜਾਬ ਸਰਕਾਰ ਵੱਲੋਂ ਤਰੱਕੀ ਦੇ ਕੇ ਕਾਰਜਕਾਰੀ ਐਸ ਪੀ ਬਣਨ ਤੇ ਲੱਡੂ ਵੰਡੇ ਗਏ,ਇਸ ਮੋਕੇ ਅਸ਼ੋਕ ਅਗਰਵਾਲ ਤੌਰ ਨੇ ਕਿਹਾ ਕਿ ਸਾਡੇ ਇਲਾਕੇ ਨੂੰ ਇਹੋ ਜਿਹੇ ਇਮਾਨਦਾਰ ਅਫਸਰਾਂ ਦੀ ਲੋੜ ਹੈ ਉਨਾ ਨੇ ਕਿਹਾ ਕਿ ਪਿਛਲੇ ਸਮੇਂ ਦੌਰਾਨ ਸਾਡੇ ਇਲਾਕੇ ਅੰਦਰ ਬਹੁਤ ਹੀ ਵਧੀਆ ਸੇਵਾਵਾਂ ਨਿਭਾ ਕੇ ਗਏ ਸਨ ਇਸ ਸਮੇਂ ਬਲਾਕ ਸੰਮਤੀ ਮੈਂਬਰ ਗੁਰਪ੍ਰੀਤ ਸਿੰਘ ਕਲਾਲਮਾਜਰਾ ਤੇ ਸਰਪੰਚ ਪਰਮਿੰਦਰ ਸਿੰਘ ਕਲਾਲਮਾਜਰਾ,ਭਾਰਤ ਅਗਰਵਾਲ, ਤਰਲੋਕ ਵਰਮਾਂ, ਸੋਨੂੰ ਸਿੰਘ, ਗੁਰਮੀਤ ਸਿੰਘ, ਕਮਲ ਵਰਮਾਂ, ਅਕੇਸ ਮਿੱਤੂ,ਅਕਾਸ ਸਰਮਾ, ਕੁਲਵਿੰਦਰ ਸਿੰਘ ਤੋਂ ਇਲਾਵਾ ਆਦਿ ਆਗੂਆਂ ਨੇ ਖੁਸ਼ੀ ਦਾ ਪ੍ਰਗਟਾਵਾ ਕੀਤਾ।