22.5 C
United Kingdom
Sunday, June 21, 2026

More

    ਸਕਾਟਲੈਂਡ ਦੇ ਸਿੱਖ ਨੌਜਵਾਨ ਚਰਨਦੀਪ ਸਿੰਘ ਨੂੰ “ਬੁਰੇ ਵਕਤ ‘ਚ ਹੀਰੋ” ਵਜੋਂ ਮਾਣ।

    ਗਲਾਸਗੋ (ਮਨਦੀਪ ਖੁਰਮੀ ਹਿੰਮਤਪੁਰਾ)


    ਕੋਰੋਨਾਵਾਇਰਸ ਮਹਾਂਮਾਰੀ ਦੌਰਾਨ ਨਿੱਜ ਦੀਪ ਪਾਸੇ ਰੱਖ ਕੇ ਘਰਾਂ ‘ਚ ਇਕਾਂਤਵਾਸ ਅਧੀਨ ਲੋਕਾਂ, ਬਜ਼਼ੁਰਗਾਂ, ਬੇੇੇਘਰੇ ਲੋਕਾਂ, ਮੂੂਹਰਲੀ ਕਤਾਰ ‘ਚ ਕੰਮ ਕਰਦੇ ਕਾਮਿਆਂ ਤੱੱਕ ਭੋੋਜਨ ਆਦਿ ਪਹੁੰਚਾਉਣ ਲਈ ਵੱਖ ਵੱਖ ਭਾਈਚਾਰੇ, ਵੱਖ ਵੱਖ ਸੰਸਥਾਵਾਂ ਸਰਗਰਮ ਰਹੀਆਂ ਹਨ। “ਇੰਡੀਪੈਂਡੈਂਟ” ਵੱਲੋਂ “ਹੀਰੋਜ਼ ਇਨ ਏ ਕਰਾਇਸਸ” ਅਧੀਨ ਦੇਸ਼ ਭਰ ਵਿੱਚੋਂ ਜਿਹੜੇ ਨਿਸ਼ਕਾਮ ਸੇਵਕਾਂ ਦੀ ਚੋਣ ਕੀਤੀ ਹੈ, ਓਹਨਾਂ ਵਿੱਚ ਗਲਾਸਗੋ ਦੇ ਸਿੱਖ ਨੌਜਵਾਨ ਚਰਨਦੀਪ ਸਿੰਘ ਦਾ ਨਾਂ ਆਉਣ ਨਾਲ ਸਿੱਖ ਭਾਈਚਾਰੇ ਦਾ ਜਿਕਰ ਵੀ ਹੋਇਆ ਹੈ। ਜ਼ਿਕਰਯੋਗ ਹੈ ਕਿ ਚਰਨਦੀਪ ਸਿੰਘ ਤੇ ਸਾਥੀਆਂ ਵੱਲੋਂ ਸਿੱਖ ਫੂਡਬੈਂਕ ਰਾਹੀਂ ਹਜਾਰਾਂ ਦੀ ਤਾਦਾਦ ਵਿੱਚ ਭੋਜਨ ਦੇ ਤਿਆਰ ਕੀਤੇ ਪੈਕੇਟ ਲੋੜਵੰਦਾਂ ਤੱਕ ਪਹੁੰਚਾਉਣ ਦਾ ਕਾਰਜ ਕੀਤਾ ਗਿਆ ਸੀ। ਸਿੱਖ ਫੂਡ ਬੈਂਕ ਵੱਲੋਂ ਕਰਿਆਨੇ ਦੇ ਪੈਕ ਅਤੇ ਪਕਾਏ ਗਏ ਖਾਣੇ ਦੇ ਪੈਕ ਲੋੜਵੰਦਾਂ ਦੇ ਦਰਵਾਜ਼ੇ ਤੱਕ ਪਹੁੰਚਾਉਣ ਦਾ ਪ੍ਰਬੰਧ ਕਰਦਾ ਸੀ। ਘਰਾਂ ਵਿੱਚ ਨਜ਼ਰਬੰਦ ਲੋਕਾਂ ਲਈ ਖਰੀਦਦਾਰੀ ਦੀਆਂ ਸੇਵਾਵਾਂ ਵੀ ਪ੍ਰਦਾਨ ਕੀਤੀਆਂ ਗਈਆਂ ਹਨ। ਚਰਨਦੀਪ ਸਿੰਘ ਸਕਾਟਿਸ਼ ਚੈਂਬਰਜ਼ ਆਫ਼ ਕਾਮਰਸ ਦੇ ਡਿਪਟੀ ਚੀਫ ਐਗਜ਼ੀਕਿਟਿਵ ਹਨ ਅਤੇ ਗਲਾਸਗੋ ਵਿਚ ਰਹਿੰਦੇ ਹਨ। ਸਿੱਖ ਧਰਮ ਦੀਆਂ ਸਿੱਖਿਆਵਾਂ ‘ਤੇ ਪਹਿਰਾ ਦੇਣ ਵਾਲੇ ਚਰਨਦੀਪ ਸਿੰਘ ਨੇ “ਪੰੰਜ ਦਰਿਆ” ਨਾਲ ਗੱਲਬਾਤ ਕਰਦਿਆਂ ਕਿਹਾ ਕਿ ਉਹ ਤੇ ਉਹਨਾਂ ਦੇ ਸਾਥੀ ਸੇਵਾ ਭਾਵਨਾ ਲੈ ਕੇ ਇਸ ਰਾਹ ਤੁਰੇ ਸਨ। ਇੰਡੀਪੈਂਡੈਂਟ ਵੱਲੋਂ ਦਿੱਤਾ ਇਹ ਮਾਣ ਸਨਮਾਨ ਉਹਨਾਂ ਸਮੂਹ ਸਾਥੀਆਂ ਤੇ ਸੰਗਤਾਂ ਦਾ ਮਾਣ ਹੈ ਜਿਹਨਾਂ ਨੇ ਸਾਡਾ ਪੈਰ ਪੈਰ ‘ਤੇ ਸਾਥ ਦਿੱਤਾ ਹੈ। ਚਰਨਦੀਪ ਸਿੰਘ ਨੇ ਦੱਸਿਆ ਕਿ ਓਹਨਾਂ ਦੀ ਟੀਮ ਵੱਲੋਂ ਗਲਾਸਗੋ, ਐਡਿਨਬਰਾ, ਡੰਡੀ ਅਤੇ ਐਬਰਡੀਨ ਤੱਕ  ਹਫ਼ਤਾਵਾਰੀ ਸੇਵਾ ਕੀਤੀ ਜਾਂਦੀ ਰਹੀ ਹੈ। ਇਹਨਾਂ ਸੇਵਾ ਕਾਰਜਾਂ ਦੌਰਾਨ ਉਹਨਾਂ ਇਹ ਨਹੀਂ ਦੇਖਿਆ ਕਿ ਸੇਵਾ ਲੈਣ ਵਾਲਾ ਕੌਣ ਹੈ? ਸਗੋਂ ਅਸੀਂ ਮਾਨਵਤਾ ਦੀ ਸੇਵਾ ਦਾ ਸੰਕਲਪ ਲੈ ਕੇ ਸਿੱਖਾਂ, ਗੈਰ-ਸਿੱਖਾਂ ਸਭ ਲਈ ਤਤਪਰ ਰਹੇ। ਜ਼ਿਕਰਯੋਗ ਹੈ ਕਿ ਚਰਨਦੀਪ ਸਿੰਘ ਦਾ ਨਾਮ ਦੇਸ਼ ਭਰ ਵਿੱਚ ਸਰਗਰਮ ਰਹੀਆਂ ਐੱਨ ਐੱਚ ਐੱਸ ਲਈ ਮਿਲੀਅਨਾਂ ਪੌਂਡ ਇਕੱਤਰ ਕਰਨ ਵਾਲੀਆਂ ਟੌਮ ਮੂਰ ਵਰਗੀਆਂ ਹਸਤੀਆਂ ਨਾਲ ਪ੍ਰਚਾਰਿਆ ਗਿਆ ਹੈ।

    PUNJ DARYA

    LEAVE A REPLY

    Please enter your comment!
    Please enter your name here

    Latest Posts

    error: Content is protected !!