17 C
United Kingdom
Sunday, June 21, 2026

More

    ਛਾਵਾਂ ਦਾ ਸਿਰਨਾਵਾਂ=ਸਵਰਨ ਸਿੰਘ ਭੰਗੂ

    ਤੋਤਾ ਸਿੰਘ ਦੀਨਾ
    ਆਪਣੇ ਅਸੂਲਾਂ ,ਸਮਾਜ ਸੇਵੀ ਕਾਰਜਾਂ ਤੇ ਸਿਖਿਆ ਪਸਾਰੇ ਲਈ ਆਪਣੀ ਜ਼ਿੰਦ ਨੂੰ ਸਮਰਪਣ ਕਰਕੇ ਦ੍ਰਿੜ ਰਹਿਣਾ ਆਪਣਾ ਆਪ ਵਿੱਚ ਸਿਰਮੌਰ ਬਲੀਦਾਨ ਹੈ।

    ਸਵਰਨ ਸਿੰਘ ਭੰਗੂ, ਤੋਤਾ ਸਿੰਘ ਦੀਨਾ ਤੇ ਗੁਰਪ੍ਰੀਤ ਕੌਰ ਭੰਗੂ

    ਅਦਾਕਾਰ ਗੁਰਪ੍ਰੀਤ ਕੌਰ ਭੰਗੂ ਜੀ ਨਾਲ ਜਾਣ ਪਹਿਚਾਣ ਕਰਕੇ ਉਨ੍ਹਾਂ ਦੇ ਪਤੀ ਸਵਰਨ ਸਿੰਘ ਭੰਗੂ ਜੀ ਨੂੰ ਮਿਲਣ ਦਾ ਮੌਕਾ ਮਿਲਿਆ। ਮਿਲਣ ਤੋਂ ਪਹਿਲਾਂ ਹੀ ਉਨ੍ਹਾਂ ਬਾਰੇ ਸੁਣ ਕਿ ਪੜ੍ਹ ਕਿ ਇੱਕ ਅਕਸ ਬਣ ਗਿਆ ਸੀ ਜੋ ਮਿਲਣ ਤੇ ਹੋਰ ਨਿਖਰ ਗਿਆ। ਸਵਰਨ ਸਿੰਘ ਭੰਗੂ ਜੀ ਬੇਸ਼ੱਕ ਥਿਏਟਰ ਆਪ ਨਹੀਂ ਕਰਦੇ ਪਰ ਰੰਗਮੰਚ ਦੀ ਤਲਬ ਰੱਖਦੇ ਨੇ। ਸਮਾਜ ਦੇ ਦੁੱਖਦ ਪੱਖਾਂ ਦੀ ਚੀਸ ਹਮੇਸ਼ਾ ਆਪਣੇ ਨਾਲ ਲੈ ਕੇ ਮਨ ਧਨ ਨਾਲ ਸਿੱਖਿਆ ਪਸਾਰ ਤੇ ਲੋੜਵੰਦ ਬੱਚਿਆਂ ਦੀ ਪੜ੍ਹਾਈ ਤੇ ਸਿਹਤ ਸਹੂਲਤਾਂ ਲਈ ਯਤਨ ਕਰਦੇ ਉਮਰ ਦੇ ਕਈ ਸੁਨਹਿਰੀ ਪਹਿਰ ਪਾਰ ਕਰ ਚੁੱਕੇ ਹਨ। ਸਮਾਜਿਕ ਮੁੱਦਿਆਂ ਦੀ ਚੀਸ ਨੂੰ ਆਪਣੇ ਅੰਦਰ ਸੁਲਘਦਾ ਰੱਖਣਾ ਤੇ ਉਹਨਾਂ ਦੇ ਹੱਕਾਂ ਪੱਖਾਂ ਵਿੱਚ ਖੜ੍ਹੇ ਰਹਿਣ ਦੀ ਤਪਸ਼ ਨੂੰ ਆਪਣੀ ਮੌਜ ਬਣਾ ਲਿਆ ਹੈ। ਨਿੱਜਤਾ ਦੀ ਭੱਜ ਨੱਠ ਤੋਂ ਦੂਰ ਉਹਨਾਂ ਆਪਣੇ ਹਮਸਫ਼ਰ ਲਈ ਵੀ ਜ਼ਿਦੰਗੀ ਜਿਉਣ ਦੀ ਸਰਲਤਾ ਪੈਦਾ ਕਰਕੇ ਰੱਖਣਾ ਵੀ ਬਾਖੂਬੀ ਨਿਭਾਇਆ ਹੈ। ਸਮਾਜ ਦੇ ਅਹਿਮ ਵਿਸ਼ਿਆਂ ਨੂੰ ਆਪਣੀ ਕਲਮ ਰਾਹੀਂ ਲਿਖਿਆ ਤੇ ਪਸਾਰਿਆ ਹੈ, ਸਵਰਨ ਭੰਗੂ ਦੇ ਅਕਸ ਨਾਲ ਵਫਾ ਸ਼ਾਇਦ ਸਵਰਨ ਸਿੰਘ ਭੰਗੂ ਹੀ ਨਿਭਾ ਸਕਦੇ ਨੇ।

    PUNJ DARYA

    LEAVE A REPLY

    Please enter your comment!
    Please enter your name here

    Latest Posts

    error: Content is protected !!