ਨਦੀਆਂ, ਜੰਗਲਾਂ ਤੇ ਪਹਾੜਾਂ ਨੇਂ ਨਹੀਂ ਸਮਝਾਉਣਾ ਹੁਣ।
ਬੰਦ ਕਰ ਤੂੰ ਸਮਝਣਾ ਕੁਦਰਤ ਨੂੰ ਖਿਡੌਣਾ ਹੁਣ।
‘ਕੱਲੇ ਸੂਰਜ ਦੇ ਚਾਨਣ ਨਾਲ ਨਹੀਂ ਲੱਭਣਾ ਕਿਨਾਰਾ ,
ਮਨ ਦਾ ਦੀਵਾ ਵੀ ਅੰਦਰੋਂ ਪੈਣਾ ਜਗਾਉਣਾ ਹੁਣ।
ਪਗਡੰਡੀਆਂ ਤੋਂ ਸੂਲਾਂ ਚੁਗ_ਚੁਗ ਕਰ ਪਾਸੇ ,
ਨਫ਼ਰਤ ਤੇ ਗੁੱਸੇ ਨੂੰ ਪੈਣਾਂ ਦਿਲੋਂ ਭਲਾਉਣਾ ਹੁਣ।
ਬੰਜਰਾਂ , ਰੋਹੀਆਂ ਵਿੱਚ ਖਿੜੀਏ ਆਉ ਫੁੱਲ ਬਣ ਕੇ,
ਨਸ਼ੇ,ਦਾਜ ਤੇ ਬੁਰਾਈਆਂ ਤਾਂਈ ਪੈਣਾਂ ਮੁਕਾਉਣਾ ਹੁਣ।
ਦੇਸ਼ ਨੂੰ ਤੋੜਣ ਲਈ ਖ਼ੂਨ ਖ਼ਰਾਬਾ ਨਹੀਂ ਹੋਣ ਦੇਣਾ,
‘ਪੱਤੋ’ਮਾਨਵਤਾ, ਪ੍ਰੇਮ ਤੇ ਏਕਤਾ ਦਾ ਪਾਠ ਪੜਾਉਣਾ ਹੁਣ।