ਅਸ਼ੋਕ ਵਰਮਾ,
ਮਾਨਸਾ,28 ਜੂਨ। ਕਰੋਨਾ ਸੰਕਟ ਦੌਰਾਨ ਦੂਰਦਰਸ਼ਨ ਦੇ ਡੀਡੀ ਪੰਜਾਬੀ ਚੈਨਲ ਤੇ ਆਨਲਾਈਨ ਕਲਾਸਾਂ ਦੇ ਨਾਲ ਨਾਲ ਹੁਣ ਐਤਵਾਰ ਦਾ ਪ੍ਰੋਗਰਾਮ ਵੀ ਬੱਚਿਆਂ ਅਤੇ ਮਾਪਿਆਂ ਦੀ ਖਿੱਚ ਦਾ ਕੇਂਦਰ ਬਣਨ ਲੱਗਿਆ ਹੈ। ਚੈੱਨਲਾਂ ਰਾਹੀ ਬੱਚਿਆਂ ਨੂੰ ਦਿੱਤੀ ਜਾਂਦੀ ਸਿੱਖਿਆ ਵੀ ਲਾਹੇਵੰਦ ਸਾਬਤ ਹੋ ਰਹੀ ਹੈ। ਪ੍ਰੀ ਪ੍ਰਾਇਮਰੀ ਤੋਂ ਪੰਜਵੀਂ ਕਲਾਸ ਤੱਕ ਦੇ ਬੱਚਿਆਂ ਲਈ ਪੇਸ਼ ਕੀਤੇ ਜਾਂਦੇ ਐਤਵਾਰ ਦੇ ਇਸ ਪ੍ਰੋਗਰਾਮ ਨਾਲ ਜਿਥੇਂ ਬੱਚੇ ਭਰਪੂਰ ਮਨੋਰੰਜਨ ਕਰਦੇ ਹਨ,ਉਥੇਂ ਉਨਾਂ ਦੇ ਗਿਆਨ ਚ ਵਾਧਾ ਹੁੰਦਾ ਹੈ। ਅੱਜ ਪੇਸ਼ ਕੀਤੇ ਪ੍ਰੋਗਰਾਮ ਤਹਿਤ ਸਰਕਾਰੀ ਪ੍ਰਾਇਮਰੀ ਸਕੂਲ ਬੁਰਜ ਮਾਨਸ਼ਾਹੀਆਂ ਦਿੱਤਾ ਲੁੱਡੀ, ਸਰਕਾਰੀ ਪ੍ਰਾਇਮਰੀ ਸਕੂਲ ਫੱਟਾ ਖੇੜਾ ਦੀ ਰਕਸ਼ਾ ਬੰਧਨ ਦਾ ਅੰਗਰੇਜ਼ੀ ਚ ਭਾਸ਼ਣ ਅਤੇ ਪ੍ਰਭਜੋਤ ਸਿੰਘ ਸਰਕਾਰੀ ਪ੍ਰਾਇਮਰੀ ਸਕੂਲ ਜੰਡਿਆਲੀ ਨੇ ਅਪਣੀ ਪੇਂਟਿੰਗ ਜ਼ਰੀਏ ਘਰ ਬੈਠੇ ਬੱਚਿਆਂ ਤੋਂ ਇਲਾਵਾ ਮਾਪਿਆਂ ਨੂੰ ਪ੍ਰਭਾਵਿਤ ਕੀਤਾ। ਉਨਾਂ ਇਸ ਗੱਲ ਤੇ ਤਸੱਲੀ ਪ੍ਰਗਟ ਕੀਤੀ ਕਿ ਸਰਕਾਰੀ ਸਕੂਲਾਂ ਦੇ ਅਧਿਆਪਕ ਕਰੋਨਾ ਵਾਇਰਸ ਦੀ ਔਖੀ ਘੜੀ ਦੌਰਾਨ ਵੀ ਆਮ ਦਿਨਾਂ ਨਾਲੋ ਵੱਧ ਕਰਕੇ ਅਪਣੇ ਸਕੂਲੀ ਬੱਚਿਆਂ ਲਈ ਸਮਰਪਿਤ ਹਨ।
ਪ੍ਰੋਗਰਾਮ ਦੌਰਾਨ ਸਿੱਖਿਆਦਾਇਕ ਕਾਂ ਤੇ ਚਿੜੀ ਦੀ ਕਹਾਣੀ ,ਪੇਂਟਿੰਗ ਬਣਾਉਣੀ,ਬੇਕਾਰ ਚੀਜ਼ਾਂ ਤੋਂ ਕਲਾਤਮਿਕ ਚੀਜ਼ਾਂ ਬਣਾਉਣੀਆਂ ਅਤੇ ਹੋਰ ਦਿਲਚਸਪ ਪ੍ਰੋਗਰਾਮ ਬੱਚਿਆਂ ਲਈ ਦਿਲਚਸਪੀ ਦਾ ਕੇਂਦਰ ਬਣਿਆ ਰਿਹਾ। ਸਰਕਾਰੀ ਪ੍ਰਾਇਮਰੀ ਸਕੂਲ ਮਾਨਸਾ ਖੁਰਦ ਦੀ ਹੈੱਡ ਟੀਚਰ ਕਮਲਪ੍ਰੀਤ ਕੌਰ, ਮੋਨਿਕਾ ਵਿਰਕ ਫਫੜੇ ਭਾਈਕੇ ਦਾ ਕਹਿਣਾ ਹੈ ਕਿ ਬੱਚਿਆਂ ਦੀਆਂ ਨਿੱਕੀਆਂ ਨਿੱਕੀਆਂ ਕਲਾਵਾਂ ਨੂੰ ਨਿਖਾਰਨ ਅਤੇ ਉਨਾਂ ਨੂੰ ਸਿਰਜਣਾਤਮਕ ਨਾਲ ਜੋੜਨ ਦੀ ਵੱਡੀ ਲੋੜ ਹੈ,ਵਿਭਾਗ ਦਾ ਇਹ ਉਪਰਾਲਾ ਪ੍ਰਸ਼ੰਸਾ ਯੋਗ ਹੈ। ਜ਼ਿਲਾ ਸਿੱਖਿਆ ਅਫਸਰ ਐਲੀਮੈਂਟਰੀ ਸਰਬਜੀਤ ਸਿੰਘ , ਬਲਾਕ ਸਿੱਖਿਆ ਅਫਸਰ ਬੁਢਲਾਡਾ ਅਮਨਦੀਪ ਸਿੰਘ ਅਤੇ ਬਲਾਕ ਕੋਆਰਡੀਨੇਟਰ ਸਰਦੂਲਗੜ ਅੰਗਰੇਜ਼ ਸਿੰਘ ਨਾਹਰਾਂ ਕਹਿਣਾ ਹੈ ਕਿ ਕਰੋਨਾ ਵਾਇਰਸ ਦੀ ਔਖ ਵੇਲੇ ਬੱਚਿਆਂ ਲਈ ਇਹ ਪ੍ਰੋਗਰਾਮ ਵਰਦਾਨ ਸਾਬਤ ਹੋ ਰਹੇ ਹਨ। ਬੱਚਿਆਂ ਨੂੰ ਪ੍ਰੋਗਰਾਮਾਂ ਨੂੰ ਗੰਭੀਰਤਾ ਨਾਲ ਸੁਣਨ ਦੀ ਆਦਤ ਬਣ ਗਈ ਹੈ ਅਤੇ ਕਰੋਨਾ ਵਾਇਰ ਕਾਰਨ ਕਿਧਰੇ ਹੋਰ ਜਾਣ ਦੀ ਥਾਂ ਦੂਰਦਰਸ਼ਨ ਨਾਲ ਜੁੜ ਕੇ ਸਮਾਂ ਚੰਗੇ ਕੰਮ ਲੇਖੇ ਲਾ ਰਹੇ ਹਨ। ਉਨਾਂ ਦੱਸਿਆ ਕਿ ਮਾਪੇ ਵੀ ਖੁਸ਼ ਹਨ ਕਿ ਸਿੱਖਿਆ ਵਿਭਾਗ ਦੀ ਪਹਿਲ ਕਦਮੀਂ ਅਤੇ ਅਧਿਆਪਕਾਂ ਦੀ ਮਿਹਨਤ ਰੰਗ ਲਿਆਈ ਲਿਆ ਰਹੀਂ ਹੈ।