ਦੁੱਖਭੰਜਨ ਰੰਧਾਵਾ
ਜਿਸਦੇ ਕਲਾਮ ਚ ਜਾਦੂ ਜਾਦੂ,
ਜਿਸਦੀ ਸ਼ੋਅ ਨਿਰਾਲੀ ਏ।
ਜੋ ਅਦਬ ਸਲੀਕੇ ਦੇ ਨਾਲ,
ਭਰਿਆ ਓ ਜਮੀਲ ਅਬਦਾਲੀ ਏ।
ਮਾਂ ਰਸ਼ੀਦਾ ਬੀਬੀ ਦੇ ਘਰ,
ਏ ਜਦੋਂ ਸੀ ਲਾਲ ਹੋਇਆ।
ਬਾਬੂ ਦੀਨ ਬਾਪ ਦੇ ਉੱਤੇ ਮੌਲਾ,
ਓਦੋਂ ਤੋਂ ਬਹੁਤ ਦਿਆਲ ਹੋਇਆ।
ਜੋ ਧਰਮਾਂ ਵਿੱਚ ਫਰਕ ਨੀ ਕਰਦੇ,
ਮੌਲਾ ਉਹਨਾਂ ਦਾ ਵਾਲੀ ਏ।
ਜੋ ਅਦਬ ਸਲੀਕੇ ਦੇ ਨਾਲ ਭਰਿਆ
ਸਮੀਮ ਅਖਤਰੀ ਦੇ ਨਾਲ ਜਿੰਦਗੀ,
ਪੀਂਘ ਦੇ ਵਾਂਗੂ ਝੂਟੀ ਏ।
ਕੋਲੇ ਮੁਹੰਮਦ ਗੌਰੀ ਸ਼ਬਨਮ ਜਮੀਲ,
ਵਰਗੀ ਸੋਹਣੀ ਬੂਟੀ ਏ।
ਮਿਹਨਤ ਕਰਕੇ ਰੁਤਬਾ ਪਾਇਆ,
ਤੇ ਹਰ ਸ਼ੈਅ ਸੰਭਾਲੀ ਏ।
ਜੋ ਅਦਬ ਸਲੀਕੇ ਦੇ ਨਾਲ ਭਰਿਆ
ਪੜ ਪੜ ਡਿਗਰੀਆਂ ਹਾਸਲ,
ਕੀਤੀਆਂ ਅੱਬੂ ਦੇ ਬਰਖੁਰਦਾਰ ਨੇ।
ਹੈ ਇੱਜਤ ਮਾਣ ਕਮਾਇਆ,
ਡਾਢਾ ਇਸ ਰੌਸ਼ਨ ਕਿਰਦਾਰ ਨੇ।
ਘਰੇ ਬਗੀਚਾ ਫੁੱਲਾਂ ਲੱਦਿਆ,
ਮਹਿਕਾਂ ਲੱਦੜੀ ਡਾਲੀ ਏ।
ਜੋ ਅਦਬ ਸਲੀਕੇ ਦੇ ਨਾਲ ਭਰਿਆ
ਜਹੂਰ ਅਹਿਮਦ, ਮੁਸ਼ਤਾਕ ਵਾਰਸੀ,
ਖਾਲਿਦ ਤੇ ਮੈਡਮ ਰਾਜ ਪੜਾਇਆ ਸੀ।
ਏਨਾਂ ਚੋਟ ਕਰਾਰੀ ਜ਼ਹਿਨ ਚ ਮਾਰੀ,
ਤਾਂ ਹੀ ਸਭ ਕੁਝ ਆਇਆ ਸੀ।
ਗੁਰੂਆਂ ਦੀ ਤਾਂ ਕਹੀ ਹੋਈ ਗੱਲ,
ਏਨੇਂ ਅੱਜ ਵੀ ਕਦੇ ਨਾ ਟਾਲੀ ਏ।
ਜੋ ਅਦਬ ਸਲੀਕੇ ਦੇ ਨਾਲ ਭਰਿਆ
ਪੰਜਾਬੀ ਅਦਬ ਕਲਾ ਕੇਂਦਰ,
ਵਿੱਚ ਮਲੇਰਕੋਟਲੇ ਚਲਦਾ ਏ।
ਜਿੱਥੇ ਸਾਹਿਤ ਰਚਿਆ ਜਾਂਦਾ,
ਤੇਹ ਦਾ ਦੀਵਾ ਬਲਦਾ ਏ।
ਸਾਹਿਤਕ ਖੇਤ ਖੁਦ ਹੀ ਵਾਹਵੇ,
ਓ ਖੁਦ ਹੀ ਉਸਦਾ ਪਾਲੀ ਏ।
ਜੋ ਅਦਬ ਸਲੀਕੇ ਦੇ ਨਾਲ ਭਰਿਆ
ਚਾਰ ਭੈਣਾਂ ਤੇ ਇੱਕ ਭਾਈ ਨਾਲ,
ਘਰ ਵਿੱਚ ਸਦਾ ਹੀ ਲੋਅ ਰਵੇ।
ਐ ਮੇਰੇ ਮੌਲਾ ਕਰਮ ਕਮਾਵੀਂ,
ਜੀਆਂ ਦਾ ਆਪਸੀ ਮੋਹ ਰਵੇ।
ਦੁੱਖਭੰਜਨ ਲਈ ਜਿਸਨੇ ਆਪਣੇ,
ਦਿਲ ਵਿੱਚ ਜਗਾ ਸੰਭਾਲੀ ਏ।
ਜੋ ਅਦਬ ਸਲੀਕੇ ਦੇ ਨਾਲ ਭਰਿਆ,
ਓ ਜਮੀਲ ਅਬਦਾਲੀ ਏ।