1.5 C
United Kingdom
Saturday, March 7, 2026

More

    ਮਹਾਰਾਜਾ ਰਣਜੀਤ ਸਿੰਘ ਦੀ ਬਰਸੀ ਮੌਕੇ ਡਿਪਟੀ ਕਮਿਸ਼ਨਰ ਵੱਲੋਂ ਸ਼ਰਧਾਂਜਲੀ

    ਦੁਨੀਆਂ ਦੇ ਮਹਾਨ ਸਾਸ਼ਕ ਸਨ ਮਹਾਰਾਜ ਰਣਜੀਤ ਸਿੰਘ-ਡਿਪਟੀ ਕਮਿਸ਼ਨਰ

    ਮਹਾਰਾਜਾ ਰਣਜੀਤ ਸਿੰਘ ਦੇ ਬੁੱਤ ਉਤੇ ਫੁੱਲ ਮਲਾਵਾਂ ਭੇਟ ਕਰਦੇ ਡਿਪਟੀ ਕਮਿਸ਼ਨਰਸ਼ਿਵਦੁਲਾਰ ਸਿੰਘ ਢਿੱਲੋਂ ਅਤੇ ਸੰਦੀਪ ਰਿਸ਼ੀ।

    ਅੰਮ੍ਰਿਤਸਰ,(ਰਾਜਿੰਦਰ ਰਿਖੀ)
    ਸਿੱਖ ਕੌਮ ਦੇ ਮਹਾਨ ਜਰਨੈਲ ਅਤੇ ਵਿਸ਼ਵ ਭਰ ਵਿਚ ਆਪਣੇ ਸਾਸ਼ਨ ਕਾਰਨ ਜਾਣੇ ਜਾਂਦੇ ਮਹਾਰਾਜਾ ਰਣਜੀਤ ਸਿੰਘ ਦੀ ਬਰਸੀ ਮੌਕੇ ਅੱਜ ਡਿਪਟੀ ਕਮਿਸ਼ਨਰ ਸ਼ਿਵਦੁਲਾਰ ਸਿੰਘ ਢਿੱਲੋਂ ਨੇ ਉਨਾਂ ਦੇ ਬੁੱਤ ਉਤੇ ਸ਼ਰਧਾ ਦੇ ਫੁੱਲ ਭੇਟ ਕਰਕੇ ਉਨਾਂ ਨੂੰ ਯਾਦ ਕੀਤਾ। ਕੰਪਨੀ ਬਾਗ ਸਥਿਤ ਮਹਾਰਾਜਾ ਰਣਜੀਤ ਸਿੰਘ ਦਾ ਆਦਮ ਕੱਦ ਬੁੱਤ, ਜੋ ਕਿ ਉਨਾਂ ਦੀ ਅੰਮ੍ਰਿਤਸਰ ਨਾਲ ਸਾਂਝ ਨੂੰ ਦਰਸਾਉਂਦਾ ਹੈ, ਵਿਖੇ ਡਿਪਟੀ ਕਮਿਸ਼ਨਰ ਨੇ ਫੁੱਲ ਮਲਾਵਾਂ ਭੇਟ ਕਰਕੇ ਮਹਾਨ ਜਰਨੈਲ ਨੂੰ ਸ਼ਰਧਾ ਭੇਟ ਕੀਤੀ।
    ਇਸ ਮੌਕੇ ਪ੍ਰੈਸ ਨਾਲ ਗੱਲਬਾਤ ਕਰਦੇ ਢਿੱਲੋਂ ਨੇ ਕਿਹਾ ਕਿ ਮਹਾਰਾਜਾ ਰਣਜੀਤ ਸਿੰਘ ਨੂੰ ਇਸ ਦੁਨੀਆਂ ਤੋਂ ਰੁਖਸਤ ਹੋਏ ਭਾਵੇਂ 181 ਵਰੇ ਹੋ ਗਏ ਹਨ, ਪਰ ਅਜੇ ਵੀ ਦੁਨੀਆਂ ਦੇ ਇਤਹਾਸ ਵਿਚ ਉਨਾਂ ਦਾ ਨਾਮ ਬੜੇ ਸਤਿਕਾਰ ਤੇ ਅਦਬ ਨਾਲ ਲਿਆ ਜਾਂਦਾ ਹੈ। ਉਨਾਂ ਕਿਹਾ ਕਿ ਉਹ ਮਹਾਨ ਸੂਰਬੀਰ ਹੋਣ ਦੇ ਨਾਲ-ਨਾਲ ਵੱਡੇ ਸਾਸ਼ਕ ਵੀ ਹੋਏ ਹਨ ਅਤੇ ਉਸ ਸਮੇਂ ਨੂੰ ਅਜੇ ਤੱਕ ਦੁਨੀਆਂ ਦੇ ਸੁਨੀਹਰੀ ਸਾਸ਼ਨ ਕਾਲ ਮੰਨਿਆ ਜਾਂਦਾ ਹੈ। ਉਨਾਂ ਕਿਹਾ ਕਿ ਇਹ ਉਨਾਂ ਦੀ ਬਹੁਤ ਵੱਡੀ ਦੇਣ ਸੀ ਅਤੇ ਸਾਨੂੰ ਬਤੌਰ ਪੰਜਾਬੀ ਇਸ ਗੱਲ ਉਤੇ ਮਾਣ ਕਰਨਾ ਚਾਹੀਦਾ ਹੈ। ਉਨਾਂ ਕਿਹਾ ਕਿ ਸਾਨੂੰ ਉਨਾਂ ਦੇ ਦਰਸਾਏ ਮਾਰਗ ਉਤੇ ਚੱਲਣ ਦੀ ਪ੍ਰੇਰਨਾ ਲੈਣੀ ਚਾਹੀਦੀ ਹੈ। ਇਸ ਮੌਕੇ ਸਹਾਇਕ ਕਮਿਸ਼ਨਰ ਸੰਦੀਪ ਰਿਸ਼ੀ, ਨਾਇਬ ਤਹਿਸੀਲਦਾਰ ਅਰਚਨਾ ਸ਼ਰਮਾ, ਇੰਸੈਪਟਰ ਅਨੂਪ ਸੈਣੀ ਅਤੇ ਹੋਰ ਅਧਿਕਾਰੀ ਵੀ ਹਾਜ਼ਰ ਸਨ।


    PUNJ DARYA

    LEAVE A REPLY

    Please enter your comment!
    Please enter your name here

    Latest Posts

    error: Content is protected !!