13.1 C
United Kingdom
Sunday, September 6, 2026

More

    ਪ੍ਰੋ: ਦਿਨੇਸ਼ ਕੁਮਾਰ ਸਿੰਘ ਏਮਜ਼ ਬਠਿੰਡਾ ਦੇ ਕਾਰਜਕਾਰੀ ਡਾਇਰੈਕਟਰ ਅਤੇ ਸੀਈਓ ਨਿਯੁਕਤ

    ਅਸ਼ੋਕ ਵਰਮਾ
    ਬਠਿੰਡਾ, 27 ਜੂਨ। ਪ੍ਰੋ: ਦਿਨੇਸ਼ ਕੁਮਾਰ ਸਿੰਘ ਨੂੰ ਏਮਜ਼ ਬਠਿੰਡਾ  ਦੇ ਕਾਰਜਕਾਰੀ ਡਾਇਰੈਕਟਰ ਅਤੇ ਸੀਈਓ ਨਿਯੂਕਤ ਕੀਤਾ ਗਿਆ ਹੈ।  ਇਸ ਤੋਂ ਪਹਿਲਾਂ ਉਹ ਰਾਜਿੰਦਰਾ ਇੰਸਟੀਚਿਊਟ ਆਫ ਮੈਡੀਕਲ ਸਾਇੰਸਜ, ਰਾਂਚੀ (ਰਿਮਸ) ਦੇ ਡਾਇਰੈਕਟਰ ਵਜੋਂ ਸੇਵਾਵਾਂ ਨਿਭਾ ਰਹੇ ਸਨ। ਉਨਾਂ ਮਗਧ ਯੂਨੀਵਰਸਿਟੀ ਤੋਂ ਗ੍ਰੈਜੂਏਸ਼ਨ ਅਤੇ  ਸਾਲ 1985 ਵਿਚ ਅਲਾਹਾਬਾਦ ਯੂਨੀਵਰਸਿਟੀ ਤੋਂ ਐਮ.ਡੀ.   ਅਨੇਨਾਸਥੀਸਿਓਲਜੀ ਕੀਤੀ। 1986 ’ਚ ਉਨਾਂ ਨੂੰ ਬਨਾਰਸ ਹਿੰਦੂ ਯੂਨੀਵਰਸਿਟੀ ਵਾਰਾਣਸੀ ਵਿੱਚ ਅਨੇਸਥੀਓਲੋਜੀ ਵਿਭਾਗ ਦਾ ਮੁਖੀ ਬਣਾਇਆ ਗਿਆ। ਉਨਾਂ ਕਿ੍ਰਟੀਕਲ ਕੇਅਰ ਯੂਨਿਟ ਦੀ ਸਥਾਪਨਾ, ਕਿਡਨੀ ਟ੍ਰਾਂਸਪਲਾਂਟ ਪ੍ਰੋਗਰਾਮ, ਆਈਸੀਯੂ ਵਿੱਚ ਸੁਧਾਰ, ਉੱਚ ਨਿਰਭਰਤਾ ਯੂਨਿਟ ਦੀ ਸਥਾਪਨਾ ਅਤੇ ਬੀਐਚਯੂ ਵਿਖੇ 30 ਬਿਸਤਰਿਆਂ ਵਾਲਾ ਆਈਸੀਯੂ ਬਨਾਉਣ ’ਚ ਮਹੱਤਵਪੂਰਨ ਯੋਗਦਾਨ ਦਿੱਤਾ।  ਉਨਾਂ ਪ੍ਰਧਾਨ ਮੰਤਰੀ ਸਿਹਤ ਸੁੱਰਖਿਆ ਸੁਰੱਖਿਆ ਯੋਜਨਾ (ਪੀ.ਐੱਮ.ਐੱਸ.ਐੱਸ .ਵਾਈ.) ਦੇ ਅਧੀਨ ਭਾਰਤ ਦੇ ਸਭ ਤੋਂ ਵੱਡੇ 324 ਬਿਸਤਰਿਆਂ ਦੇ ਟਰਾਮਾਂ ਸੈਂਟਰ ਦੀ ਸਥਾਪਨਾ ਕੀਤੀ।    
                                  ਉਨਾਂ ਆਪਣੇ ਖੇਤਰ ਨਾਲ ਸਬੰਧਤ ਕਈ ਅਹਿਮ ਖੋਜ ਪੱਤਰ ਵੀ ਲਿਖੇ ਹਨ। ਉਨਾਂ ਨੇ ਏਮਜ਼ ਭੋਪਾਲ ਵਿਖੇ ਮੈਡੀਕਲ ਸੁਪਰਡੈਂਟ ਵਜੋਂ ਵੀ ਸੇਵਾ ਨਿਭਾਈ ਹੈ। ਉਨਾਂ ਨੂੰ ਕੌਮੀ ਪੱਧਰ ਦੇ ਕਈ ਸਨਮਾਨਾਂ ਨਾਲ ਵੀ ਨਿਵਾਜਿਆ ਗਿਆ ਹੈ। ਉਹ ਹੋਰ ਵੀ ਕਈ ਮਹੱਤਵਪੂਰਨ ਅਦਾਰਿਆਂ ਲਾਲ ਜੁੜੇ ਰਹੇ ਹਨ। ਏਮਜ ਬਠਿੰਡਾ ਦੇ ਕਾਰਜਕਾਰੀ ਡਾਇਰੈਕਟਰ ਵਜੋਂ, ਪ੍ਰੋ: ਦਿਨੇਸ ਕੁਮਾਰ ਸਿੰਘ ਤੇ ਡਾਕਟਰ ਬਣਨ ਵਾਲੇ  ਵਿਦਿਆਰਥੀਆਂ ਨੂੰ ਸਿਖਲਾਈ ਦੇਣ ਅਤੇ ਖੋਜ ਗਤੀਵਿਧੀਆਂ ਲਈ ਇਕ ਅਤਿ-ਆਧੁਨਿਕ ਅਤੇ ਕੌਮਾਂਤਰੀ ਪੱਧਰ ਦੀ ਸੰਸਥਾ ਵਜੋਂ ਸਥਾਪਿਤ ਕਰਨ ਦੀ ਜਿੰਮੇਵਾਰੀ ਹੋਵੇਗੀ । ਇਸ ਦੇ ਨਾਲ ਹੀ ਏਮਜ਼ ਬਠਿੰਡਾ ਨੂੰ ਅਜਿਹੀ ਸੰਸਥਾ ਵਜੋਂ ਵਿਕਸਤ ਕਰਨ ਦੀ ਚੁਣੌਤੀ ਵੀ ਹੋਵੇਗੀ ਜੋਕਿ ਆਮ ਆਦਮੀ ਦੀਆਂ ਜਰੂਰਤਾਂ ਨੂੰ ਪੂਰੀ ਕਰਦੀ ਹੋਵੇ।

    PUNJ DARYA

    LEAVE A REPLY

    Please enter your comment!
    Please enter your name here

    Latest Posts

    error: Content is protected !!