15.9 C
United Kingdom
Sunday, September 6, 2026

More

    ਮਾਂ ਦੀ ਬਰਸੀ ‘ਤੇ ਖ਼ੂਨਦਾਨ ਕੈਂਪ ’ਚ 28 ਵਿਅਕਤੀਆਂ ਵੱਲੋਂ ਖ਼ੂਨਦਾਨ।

    ਅਸ਼ੋਕ ਵਰਮਾ

    ਬਠਿੰੰਡਾ, 27 ਜੂਨ। ਯੂਨਾਈਟਿਡ ਵੈਲਫੇਅਰ ਸੁਸਾਇਟੀ ਬਠਿੰਡਾ ਅਤੇ ਤਰਕਸ਼ੀਲ ਸੁਸਾਇਟੀ ਭੁੱਚੋ ਮੰਡੀ ਦੇ ਸਹਿਯੋਗ ਨਾਲ ਭੁੱਚੋ ਮੰਡੀ ਦੇ ਸਿੱਧੂ ਪਰਿਵਾਰ ਨੇ ਆਪਣੀ ਮਾਤਾ ਬਲਵੀਰ ਕੌਰ ਦੀ ਯਾਦ ਵਿੱਚ ਖ਼ੂਨਦਾਨ ਕੈਂਪ ਲਗਾ ਕੇ ਸ਼ਰਧਾਂਜਲੀਆਂ ਭੇਂਟ ਕੀਤੀਆਂ। ਖੂਨਦਾਨ ਕੈਂਪ ਵਿੱਚ 28 ਪਰਿਵਾਰ ਮੈਂਬਰਾਂ ਅਤੇ ਵਲੰਟੀਅਰਾਂ ਨੇ ਖ਼ੂਨਦਾਨ ਕੀਤਾ। ਸਿਵਲ ਹਸਪਤਾਲ ਬਠਿੰਡਾ ਦੇ ਬਲੱਡ ਬੈਂਕ ਦੀ ਟੀਮ ਨੇ 28 ਯੂਨਿਟ ਖੂਨ ਇਕੱਤਰ ਕੀਤਾ। ਖੂਨਦਾਨੀ ਗੁਰਸੇਵਕ ਸੇਕੀ ਨੇ ਆਪਣੀ ਸਵ:ਮਾਤਾ ਬਲਵੀਰ ਕੌਰ ਦੀ ਯਾਦ ਵਿੱਚ ਹਰ ਸਾਲ ਦੀ ਤਰਾਂ ਇਸ ਸਾਲ ਵੀ ਆਪਣੇ ਨਿਵਾਸ ਅਸਥਾਨ ਵਿਖੇ ਖ਼ੂਨਦਾਨ ਕੈਂਪ ਲਗਾ ਕੇ ਮਾਨਵਤਾ ਦੀ ਸੇਵਾ ਨੰੂ ਪਹਿਲ ਦਿੱਤੀ। ਉਹਨਾਂ ਕਿਹਾ ਕਿ ਬਰਸੀ ਮੌਕੇ ਲਗਾਇਆ ਗਿਆ ਇਹ ਖੂਨਦਾਨ ਕੈਂਪ 9ਵਾਂ ਖ਼ੂਨਦਾਨ ਕੈਂਪ ਹੈ। ਉਹਨਾਂ ਕਿਹਾ ਕਿ ਦਾਨ ਕੀਤੇ ਖੂਨ ਨਾਲ ਬਿਮਾਰਾਂ ਨੰੂ ਨਵੀਂ ਜ਼ਿੰਦਗੀ ਮਿਲੇਗੀ।
                               ਯੂਨਾਈਟਿਡ ਵੈਲਫੇਅਰ ਸੁਸਾਇਟੀ ਤੋਂ ਪਹੰੁਚੇ ਬਾਨੀ ਵਿਜੇ ਭੱਟ, ਮੈਂਬਰ ਰਵੀ, ਮਾਸਟਰ ਬਲਜਿੰਦਰ ਸਿੰਘ ਅਤੇ ਰੈੱਡ ਕਰਾਸ ਸੁਸਾਇਟੀ ਦੇ ਫਸਟ ਏਡ ਟ੍ਰੇਨਰ ਨਰੇਸ਼ ਪਠਾਣੀਆ ਵੀ ਕੈਂਪ ਵਿੱਚ ਖ਼ੂਨਦਾਨੀਆਂ ਦੀ ਹੌਂਸਲਾ ਅਫਜਾਈ ਲਈ ਪਹੰੁਚੇ। ਉਹਨਾਂ ਅਪੀਲ ਕੀਤੀ ਕਿ ਖ਼ੂਨਦਾਨ ਲਈ ਸਾਨੰੂ ਹਮੇਸ਼ਾਂ ਤਿਆਰ ਰਹਿਣਾ ਚਾਹੀਦਾ ਹੈ ਅਤੇ ਲੋੜਵੰਦਾਂ ਦੀ ਸੇਵਾ ਕਰਨੀ ਚਾਹੀਦੀ ਹੈ। ਕੈਂਪ ਨੰੂ ਕਾਮਯਾਬ ਕਰਨ ਲਈ ਕਰਮਜੀਤ ਚੱਕ ਬਖਤੂ, ਗੁਰਵਿੰਦਰ ਜੌੜਾ, ਸਮਾਜ ਸੇਵੀ ਸੁਸ਼ੀਲ ਨਾਗਪਾਲ, ਰਾਜੂ ਜਲਾਲ, ਪਰਮਿੰਦਰ ਸਿੰਘ ਸਿੱਧੂ, ਸੁਖਦੇਵ ਸਿੰਘ ਕਲਿਆਣ, ਰਾਜਵਿੰਦਰ ਰੰਗੀਲਾ, ਅਵਤਾਰ ਸਿੰਘ, ਰਿੰਪੀ ਸ਼ਰਮਾ, ਗੁਰਮੀਤ ਸਿੰਘ ਰਤਨ, ਨਛੱਤਰ ਸਿੰਘ ਬਾਠ, ਸਤਨਾਮ ਸਿੰਘ ਰਾਮਗੜੀਆ, ਜਸਪਾਲ ਸਿੰਘ ਰਾਮਗੜੀਆ, ਗੁਰਵਿੰਦਰ ਚਹਿਲ ਅਤੇ ਜਸਵਿੰਦਰ ਪੂਹਲੀ ਨੇ ਅਹਿਮ ਯੋਗਦਾਨ ਪਾਇਆ। ਕੈਂਪ ਵਿੱਚ ਇੱਕ ਔਰਤ ਚਰਨਜੀਤ ਕੌਰ ਨੇ ਵੀ ਸਵੈਇੱਛਾ ਨਾਲ ਆਪਣਾ ਖ਼ੂਨਦਾਨ ਕੀਤਾ।

    PUNJ DARYA

    LEAVE A REPLY

    Please enter your comment!
    Please enter your name here

    Latest Posts

    error: Content is protected !!