13.1 C
United Kingdom
Monday, September 7, 2026

More

    ਬਰਨਾਲਾ ਜ਼ਿਲਾ ਕਾਂਗਰਸ ਪਾਰਟੀ ਨੇ ਮਨਾਇਆ “ਸ਼ਹੀਦਾਂ ਨੂੰ ਸਲਾਮ ਦਿਵਸ”

    ਬਰਨਾਲਾ, ਬੰਧਨ ਤੋੜ ਸਿੰਘ
    ਅੱਜ ਬਰਨਾਲਾ ਵਿਖੇ ਕਾਂਗਰਸ ਪਾਰਟੀ ਦੇ ਦਿਸ਼ਾਂ ਨਿਰਦੇਸ਼ਾਂ ਅਨੁਸਾਰ ਅਤੇ ਵਿਕਾਸ ਪੁਰਸ਼ ਸਰਦਾਰ ਕੇਵਲ ਸਿੰਘ ਢਿੱਲੋਂ ਜੀ ਦੀ ਅਗਵਾਈ ਹੇਠ ਸਾਡੇ ਦੇਸ਼ ਦੇ ਫ਼ੋਜੀ ਵੀਰ ਦੇਸ਼ ਲਈ ਕੁਰਬਾਨ ਹੋ ਗਏ ਸੀ ਜਿਸ ਤਹਿਤ ਅੱਜ ਕਾਂਗਰਸ ਹਾਈਕਮਾਂਡ ਵੱਲੋਂ ਜਾਰੀ ਕੀਤੇ ਗਏ ਨਿਰਦੇਸ਼ ਅਨੁਸਾਰ ਸ਼ਹੀਦ ਹੋਏ ਫੋਜੀ ਵੀਰਾਂ ਨੂੰ ਸ਼ਰਧਾਂ ਦੇ ਫੁੱਲ ਭੇਂਟ ਕੀਤੇ ਗਏ ਅਤੇ ਕੌਮੀ ਝੰਡੇ ਨੂੰ ਨਾਲ ਰੱਖ ਕੇ ਮੋਮਬੱਤੀਆ ਅਤੇ ਦੀਵੇ ਲਗਾ ਕੇ ਨਿੱਘੀ ਸ਼ਰਧਾਂਜਲੀ ਭੇਟ ਕੀਤੀ ਗਈ। ਇਸ ਮੋਕੇ ਕਾਂਗਰਸੀ ਆਗੂਆਂ ਨੇ ਕੇਂਦਰ ਸਰਕਾਰ ਨੂੰ ਕਰੜੇ ਹੱਥੀਂ ਲੈਂਦਿਆਂ ਕਿਹਾ ਕਿ ਮੋਦੀ ਸਰਕਾਰ ਨੇ ਸਾਡੀ ਮਾਤ ਭੂਮੀ ਭਾਰਤੀ ਸਰਹੱਦ ਤੇ ਚੀਨੀ ਘੁਸਪੈਠ ਦੀ ਇਜਾਜ਼ਤ ਕਿਉ ਦਿੱਤੀ ਕਿਉਂ ਸਾਡੇ ਫੋਜੀ ਵੀਰਾਂ ਨੂੰ ਚੀਨ ਦੇ ਸੈਨਿਕਾਂ ਨਾਲ ਲੜਨ ਲਈ ਨਿਹੱਥੇ ਭੇਜਿਆ ਗਿਆ ਜੋ ਕਿ ਕੇਦਰ ਸਰਕਾਰ ਦੀ ਢਿੱਲੀ ਕਾਰਗੁਜ਼ਾਰੀ ਕਰਕੇ ਸਾਡੇ ਫੋਜੀ ਵੀਰਾਂ ਨੂੰ ਸਹਾਦਤ ਦੇਣੀ ਪਈ। ਅਸੀਂ ਸਮੂਹ ਕਾਂਗਰਸ ਪਾਰਟੀ ਦੀ ਆਂਗੂ ਸਾਹਿਬਾਨ ਆਪਣੇ ਜਵਾਨਾਂ ਦੀ ਸ਼ਹਾਦਤ ਨੂੰ ਕੋਟਿ ਕੋਟਿ ਸਲਾਮ ਕਰਦੇ ਹਾਂ। ਇਸ ਮੋਕੇ ਸ੍ਰੀ ਮੱਖਣ ਸ਼ਰਮਾਂ ਚੇਅਰਮੈਨ ਇੰਪਰੂਵਮੈਂਟ ਟਰੱਸਟ ਬਰਨਾਲਾ, ਸਰਦਾਰ ਕੇਵਲ ਸਿੰਘ ਢਿੱਲੋਂ ਵੱਲੋਂ ਉਨ੍ਹਾਂ ਦੀ ਟੀਮ ਮੈਂਬਰ ਹੈਪੀ ਢਿੱਲੋਂ, ਹਰਦੀਪ ਜਾਗਲ, ਜਸਪਾਲ ਸਿੰਘ ਗਾਂਧੀ ਜਾਗਲ, ਭੁਪਿੰਦਰ ਸਿੰਘ ਝਲੂਰ, ਮਹੇਸ਼ ਕੁਮਾਰ ਲੋਟਾ, ਡਿੰਪਲ ਉੱਪਲੀ, ਬੀਬੀ ਸੁੱਖ ਜੀਤ ਕੌਰ ਸੁੱਖੀ ਪ੍ਰਧਾਨ ਮਹਿਲਾਂ ਵਿੰਗ, ਬੀਬੀ ਸੁਰਿੰਦਰ ਕੋਰ ਬਾਲੀਆ, ਹਰਵਿੰਦਰ ਕੋਰ, ਬਿਮਲਾ ਧਾਰਨੀ, ਸ਼ਤੀਸ ਜੱਜ, ਜਸਮੇਲ ਸਿੰਘ ਡੇਅਰੀ ਵਾਲੇ, ਮੁਹਿੰਦਰ ਪਾਲ ਸਿੰਘ ਪੱਖੋਂ, ਨਰਿੰਦਰ ਸ਼ਰਮਾਂ, ਸੂਰਤ ਸਿੰਘ ਬਾਜਵਾ, ਰਾਜੀਵ ਕੁਮਾਰ ਲੂਬੀ, ਕ੍ਰਿਸ਼ਨ ਕੁਮਾਰ, ਕਮਲਜੀਤ ਸਿੰਘ ਕਮਲ, ਬਲਰਾਜ ਸਿੰਘ, ਵਿੱਕੀ ਢੋਲੀ, ਹਰਵਿੰਦਰ ਸਿੰਘ ਚਹਿਲ ਅਤੇ ਵੱਡੀ ਗਿਣਤੀ ਵਿੱਚ ਕਾਂਗਰਸ ਪਾਰਟੀ ਦੇ ਵਰਕਰ ਸ਼ਹਿਬਾਨ ਹਾਜਰ ਸਨ।

    PUNJ DARYA

    LEAVE A REPLY

    Please enter your comment!
    Please enter your name here

    Latest Posts

    error: Content is protected !!