ਦੁੱਖਭੰਜਨ ਸਿੰਘ ਰੰਧਾਵਾ
0351920036369
ਤੂੰ ਏਨੀਂ ਸੋਹਣੀਂ,
ਲਗਦੀ ਏਂ |
ਏਨਾਂ ਸੋਹਣਾ ਤਾਂ,
ਕੋਹਿਨੂਰ ਨਹੀਂ |
ਨੀਂ ਭਾਵੇਂ ਵਿੱਚ ਸਮੁੰਦਰ,
ਸਾਡੇ ਨੇ ਪਰ ਦਿਲ-ਦਿਲਾਂ,
ਤੋਂ ਦੂਰ ਨਹੀਂ |
ਮੈਂ ਜੀਹਦੇ ਲਈ ਵੀ,
ਲਿਖਿਆ ਏ |
ਉਹਨੇਂ ਤਾਂ ਅੱਜ ਪੜ੍ਹ ਲੈਣੈਂ |
ਮੇਰੀ ਜਨਮ-ਜਨਮ ਦੀ,
ਮੁਹੱਬਤ ਦਾ ਕਬੂਲਨਾਮਾ,
ਓਨੇਂ ਦਿਲ ਦੇ ਫਰੇਮ ਚ,
ਜੜ੍ਹ ਲੈਣੈਂ |
ਕੁਝ ਉਹਨੇਂ ਵਾਅਦੇ,
ਕੀਤੇ ਨੇਂ |
ਤੇ ਕੁਝ ਮੈਂ ਵੀ ਕੌਲ,
ਪੁਗਾਉਣੇਂ ਨੇ |
ਉਸਨੇ ਹੁਣ ਖੁਸੀ਼ਆਂ ਮਾਨਣੀਆਂ,
ਦੁੱਖ ਉਸਦੇ ਮੈਂ ਹੰਢਾਉਣੇਂ ਨੇਂ |
ਮੈ ਜਿਸਨੂੰ ਆਪਾ,
ਅਰਪਣ ਕਰ ਚੁੱਕਿਆਂ |
ਉਸ ਲਈ ਸਭ ਕੁਝ,
ਮੈਂ ਕਰ ਜਾਨਾਂ |
ਓ ਖੁਸ਼ ਰਵੇ ਮੈਂ,
ਖੁਸ਼ ਹੋਵਾਂ |
ਓ ਹੌਕਾ ਭਰੇ ਮੈਂ,
ਮਰ ਜਾਨਾਂ |
ਉਸਦੇ ਇੱਕ ਇਸਾ਼ਰੇ ਤੇ,
ਮੈਂ ਅੱਗ ਦਾ ਦਰਿਆ,
ਤਰ ਜਾਨਾਂ |
ਜਦ ਹੱਸਦੀ ਏ ਬਰਕਤ ਪੈ ਜੇ,
ਓ ਗੁੱਸਾ ਕਰੇ ਮੈਂ,
ਡਰ ਜਾਨਾਂ |
ਮੇਰਾ ਦਿਲ ਏਨਾਂ,
ਕਮਜੋ਼ਰ ਜਿਹੈ |
ਰੋ ਪੈਨਾ ਜਦੋਂ,
ਨਿਆਣਾ ਦੱਸੇ |
ਕਦੇ-ਕਦੇ ਮੇਰੇ ਗੁਣ ਨੂੰ ਲੈਕੇ,
ਸੱਚੀਂ ਬਹੁਤ ਸਿਆਣਾਂ ਦੱਸੇ |
ਨੀ ਏਨੀ ਸੋਹਣੀਂ,
ਤੂੰ ਨੀ ਤੇਰੇ ਜਿਹਾ ਕੋਈ ਨਹੀਂ |
ਹੀਰ ਭਰੇ ਤੇਰਾ ਪਾਣੀਂ,
ਓ ਹਾਲੇ ਹੋਈ ਨਹੀਂ |
ਤੇਰੇ ਈ ਹੁਸਨ ਤੇ,
ਮਰੇ ਤੇ ਮਰਕੇ ਜਨਮ ਲਿਆ |
ਤੂੰ ਕਿੱਥੇ ਸੀ,
ਮੈਂ ਕਿੱਥੇ ਤੇਰੇ ਕਰਕੇ,
ਜਨਮ ਲਿਆ |
ਖੁਸੀ਼ ਦੁੱਖਭੰਜਨ ਦੀ ਜਿੰਦਗੀ,
ਵਿੱਚ ਤੇਰੇ ਆਈ ਕਰਕੇ |
ਮੈਂ ਮਸੀਂ ਤੈਨੂੰ ਲੱਭਿਆ
ਤੇ ਤੈਨੂੰ ਪਾਇਐ ਮਰਕੇ,
ਤੈਨੂੰ ਪਾਇਐ ਮਰਕੇ |