13.1 C
United Kingdom
Sunday, September 6, 2026

More

    ਕਣੀਆਂ ਦਾ ਮੌਸਮ

    ਰਜਨੀ ਵਾਲੀਆ, ਕਪੂਰਥਲਾ

    ਅੱਜ ਕਣੀਆਂ ਦਾ ਮੌਸਮ ਵੇ,
    ਤੇਰੀ ਯਾਦ ਪਈ ਆਵੇ |
    ਵੇ ਉੱਤੋਂ ਸੌਣ ਮਹੀਨਾ,
    ਬਾਗੀਂ ਕੋਇਲ ਗਾਵੇ |
    ਅੱਜ ਕਣੀਆਂ ਦਾ ਮੌਸਮ ਵੇ

    ਪਿੱਪਲੀਂ ਪੀਘਾਂ ਲੈਣ ਹੁਲਾਰੇ,
    ਵੇ ਮੈਂ ਤਾਂ ਤੈਨੂੰ ਤੱਕਣਾਂ ਸੀ |
    ਹੁੰਦਾ-ਹੁੰਦਾ ਮੋਹ ਵੀ ਹੋ ਗਿਆ,
    ਦਿਲ ਮੈਂ ਕਿੰਨਾਂ ਕੂ ਡੱਕਣਾਂ ਸੀ |
    ਕਿੰਨਾਂ ਚੰਗਾ ਤੂੰ ਵੇ ਤੈਨੂੰ ਸਾਹ ਸਲਾਏ |
    ਅੱਜ ਕਣੀਆਂ ਦਾ ਮੌਸਮ ਵੇ

    ਬੋਲੀਆਂ ਪਾਵਣ ਸਖੀਆਂ ਤੂੰ,
    ਬੋਲੀ ਪਾਵਣ ਆ ਜਾ |
    ਤੇਰਾ ਨਾ ਲੈ-ਲੈ ਕੇ ਨੱਚਦੀ,
    ਵੇ ਇੱਕ ਗੇੜੀ ਲਾ ਜਾ |
    ਤੂੰ ਕਿੱਥੇ ਮੈਂ ਕਿੱਥੇ,
    ਵੇ ਜਿੰਦ ਟੰਗੀ ਫਾਏ |
    ਅੱਜ ਕਣੀਆਂ ਦਾ ਮੌਸਮ ਵੇ

    ਤੇਰੇ ਨਾਲ ਹਾਸੇ ਤੇਰੇ,
    ਨਾਲ ਰਜਨੀ ਦੀਆਂ ਚਾਵਾਂ |
    ਤੈਨੂ਼ੰ ਨਜ਼ਰ ਨਾ ਲੱਗ ਜਾਵੇ,
    ਮੈਂ ਮੰਗਾਂ ਦੁਆਵਾਂ |
    ਜਿੱਥੇ ਵੀ ਤੂੰ ਹੋਵੇਂ ਤੇਰੀ,
    ਰੱਬ ਉਮਰ ਵਧਾਏ |
    ਅੱਜ ਕਣੀਆਂ ਦਾ ਮੌਸਮ ਵੇ

    PUNJ DARYA

    LEAVE A REPLY

    Please enter your comment!
    Please enter your name here

    Latest Posts

    error: Content is protected !!