ਅਸ਼ੋਕ ਵਰਮਾ,
ਮਾਨਸਾ 24 ਜੂਨ : ਸਰਕਾਰੀ ਕੋ.ਐਜੂਕੇਸ਼ਨ ਸਰਕਾਰੀ ਸੈਕੰਡਰੀ ਸਕੂਲ ਮਾਨਸਾ ਵਿਖੇ ਪਿ੍ਰੰਸੀਪਲ ਵਜੋਂ ਕੰਮ ਕਰ ਰਹੇ ਉਮ ਪ੍ਰਕਾਸ਼ ਮਿੱਢਾ ਨੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ (ਕੰਨਿਆਂ) ਖਿਆਲਾ ਕਲਾਂ ਵਿਖੇ ਅਹੁਦਾ ਸੰਭਾਲਦਿਆਂ ਦਾਅਵਾ ਕੀਤਾ ਕਿ ਲੜਕੀਆਂ ਦੀ ਬੇਹਤਰ ਸਿੱਖਿਆ ਲਈ ਹਰ ਤਰਾਂ ਦੇ ਉਪਰਾਲੇ ਕੀਤੇ ਜਾਣਗੇ। ਇਸ ਤੋਂ ਪਹਿਲਾ ਇੰਚਾਰਜ ਪਿ੍ਰੰਸੀਪਲ ਲੈਕਚਰਾਰ ਨਰਿੰਦਰ ਸਿੰਘ ਮਾਨਸ਼ਾਹੀਆ ਸਨ। ਪਿ੍ਰੰਸੀਪਲ ਉਮ ਪ੍ਰਕਾਸ਼ ਮਿੱਢਾ ਨੇ ਪਹਿਲੇ ਸਕੂਲ ਨੂੰ ਮੁੰਡਿਆਂ ਤੋਂ ਕੋ.ਐਜੂਕੇਸ਼ਨ ਬਣਾਉਣ ’ਚ ਵੱਡੀ ਭੂਮਿਕਾ ਨਿਭਾਈ। ਸਕੂਲ ਦੀਆਂ ਜਮਾਤਾਂ ਚ ਸੀਸੀਟੀ ਵੀ ਕੈਮਰੇ,ਛੇ ਪ੍ਰੋਜੈਕਟਰ ਰੂਮ,ਇੰਗਲਿਸ਼ ਲੈਬ ,ਵੋਕੇਸ਼ਨਲ ਲੈਬਜ਼ ,ਰੰਗਦਾਰ ਫਰਨੀਚਰ,ਲੜਕੀਆਂ ਅਤੇ ਸਟਾਫ਼ ਲਈ ਆਧੁਨਿਕ ਸੈੱਡ,ਵਾਟਰ ਕੂਲਰ,ਆਰ ਓ ਸਿਸਟਮ,ਸਕੂਲ ਚ ਕਮਿਉਨਿਟੀ ਅਤੇ ਅਧਿਆਪਕਾਂ ਦੇ ਸਹਿਯੋਗ ਨਾਲ ਡੇਢ ਲੱਖ ਰੁਪੈ ਸਕੂਲ ਦੀ ਬੇਹਤਰੀ ਲਈ ਲਾਇਆ। ਰਸਤਿਆਂ ਤੇ ਟਾਇਲਾਂ ਅਤੇ ਵੱਖ ਵੱਖ ਪਾਰਕ ਸਾਇੰਸ, ਮੈਥ,ਭੂਗੋਲ, ਕਿਚਨ ਪਾਰਕ ਅਤੇ ਹੋਰ ਹਰ ਤਰਾਂ ਦੀਆਂ ਖੇਡ,ਸਭਿਆਚਾਰ ਸਰਗਰਮੀਆਂ ਲਈ ਲੋੜੀਂਦੀਆ ਸਾਹੂਲਤਾਂ ਮਹੱਈਆਂ ਕਰਵਾਈਆਂ। ਵੱਡੀ ਗੱਲ ਕਿ ਲੰਬਾ ਅਰਸਾ ਇਹ ਸਕੂਲ ਬਰਸਾਤਾਂ ਦੇ ਪਾਣੀ ਚ ਡੁੱਬਦਾ ਰਿਹਾ ਪਰ ਆਖਰ ਉਮ ਪ੍ਰਕਾਸ਼ ਮਿੱਢਾ ਨੇ ਇਸ ਸਕੂਲ ’ਚ ਸੁਧਾਰ । ਪਿਛਲੇ ਵਰੇ ਜੋ ਦਾਖਲਾ 742 ਸੀ, ਹੁਣ 927 ਤੋਂ ਪਾਰ ਹੋ ਗਿਆ ਜੋ ਕਿ ਪਿਛਲੇਂ ਸਾਲਾਂ ਦੇ ਮੁਕਾਬਲੇ 25 ਫੀਸਦੀ ਵਾਧਾ ਬਣਦਾ ਹੈ। ਉਮ ਪ੍ਰਕਾਸ਼ ਮਿੱਢਾ ਸਰਦੂਲਗੜ ਦੀ ਟੇਲ ਤੇ ਪੈਂਦੇ ਸਸਸਸ ਆਹਲੂਪੁਰ ਵੀ ਬਤੌਰ ਪਿ੍ਰੰਸੀਪਲ ਰਹੇ ਹਨ। ਲੈਕਚਰਾਰ ਨਰਿੰਦਰ ਸਿੰਘ ਮਾਨਸ਼ਾਹੀਆ ਅਤੇ ਸਮੂਹ ਸਟਾਫ ਨੇ ਆਸ ਜਤਾਈ ਹੈ ਕਿ ਹੁਣ ਖਿਆਲਾ ਕਲਾਂ ਸਕੂਲ ’ਚ ਹੋਰ ਵੀ ਸੁਧਾਰ ਆਵੇਗਾ।