ਮਲੇਰਕੋਟਲਾ (ਪੰਜ ਦਰਿਆ ਬਿਊਰੋ)
ਇਲਾਕੇ ਦੇ ਉੱਘੇ ਸਮਾਜਸੇਵੀ ਤੇ ਵਾਤਾਵਰਨ ਪਰੇਮੀ ਸ. ਇੰਦਰਜੀਤ ਸਿੰਘ ਮੁੰਡੇ, ਸ. ਮਨਜੀਤ ਸਿੰਘ ਬਰਾੜ ਐਸ.ਪੀ ਮਲੇਰਕੋਟਲਾ ਅਤੇ ਸਮਾਜਸੇਵੀ ਸੰਤ ਹਰਪਾਲ ਦਾਸ ਮੁਖੀ ਡੇਰਾ ਸਮਾਧਾਂ ਇਮਾਮਗੜ ਵਲੋਂ ਕੋਰੋਨਾ ਮਹਾਂਮਾਰੀ ਦੇ ਚੱਲਦਿਆਂ ਲੋੜਵੰਦ, ਗਰੀਬਾਂ ਅਤੇ ਝੁੱਗੀਆਂ ਵਿਚ ਰਹਿੰਦੇ ਲੋਕਾਂ ਲਈ ਸਾਂਝੇ ਤੌਰ ਤੇ ਮੱਦਦ ਕਰਨ ਦੀ ਵਿੱਢੀ ਗਈ ਮੁਹਿੰਮ ਲੋਕਾਂ ਲਈ ਚਾਨਣ ਮੁਨਾਰਾ ਸਿੱਧ ਹੋ ਰਹੀ ਹੈ। ਇਸੇ ਕੜੀ ਤਹਿਤ ਅੱਜ ਸ਼ਹਿਰ ਦੇ ਵੱਖ-ਵੱਖ ਇਲਾਕਿਆਂ ਵਿਚ ਰਹਿੰਦੇ ਲੋਕਾਂ ਜਿਵੇਂ ਕੁਟੀ ਰੋਡ, ਬਸ ਸਟੈਂਡ ਅਤੇ ਕਚਹਿਰੀ ਰੋਡ ਕੋਲ ਬੈਠੇ ਝੁੱਗੀਆਂ ਵਾਲਿਆਂ ਲਈ ਫਲ ਵੰਡੇ ਗਏ, ਉੱਥੇ ਹੀ ਕੋਰੋਨਾ ਮਹਾਂਮਾਰੀ ਤੋਂ ਬਚਾਅ ਲਈ ਮਾਸਕ, ਸੈਨੀਟਾਈਜਰ ਅਤੇ ਅਮਿਊਨਿਟੀ ਨੂੰ ਤਾਕਤਵਰ ਬਣਾਉਣ ਵਾਲੀ ਹੋਮਿਓਪੈਥਿਕ ਦੀ ਦਵਾਈ ਵੀ ਵੰਡੀ ਗਈ।ਇਸ ਮੌਕੇ ਸ. ਮਨਜੀਤ ਸਿੰਘ ਬਰਾੜ ਐਸ.ਪੀ ਮਲੇਰਕੋਟਲਾ ਨੇ ਲੋਕਾਂ ਨੂੰ ਸਮਾਜਿਕ ਦੂਰੀ ਬਣਾਈ ਰੱਖਣ ਅਤੇ ਮੂੰਹ ਤੇ ਮਾਸਕ ਪਾਉਣ ਲਈ ਅਤੇ ਹੱਥਾਂ ਨੂੰ ਸੈਨੇਟਾਈਜ ਕਰਦੇ ਰਹਿਣ ਲਈ ਜਾਗਰੂਕ ਕੀਤਾ। ਇਸ ਮੌਕੇ ਸ.ਅਵਤਾਰ ਸਿੰਘ ਹੈਡ ਗਰੰਥੀ ਗੁਰਦੁਆਰਾ ਸਿੰਘ ਸਭਾ ਸਾਹਿਬ ਆਦਿ ਵੀ ਹਾਜਰ ਸਨ।