ਗਲਾਸਗੋ/ਲੰਡਨ (ਮਨਦੀਪ ਖੁਰਮੀ ਹਿੰਮਤਪੁਰਾ)
ਯੂਕੇ ਵਿੱਚ ਕੋਰੋਨਾਵਾਇਰਸ ਲਈ ਪੌਜੇਟਿਵ ਟੈਸਟ ਕਰਨ ਤੋਂ ਬਾਅਦ 24 ਘੰਟਿਆਂ ਦੌਰਾਨ ਹੋਰ 154 ਲੋਕਾਂ ਦੀ ਮੌਤ ਹੋ ਗਈ ਹੈ। ਸਿਹਤ ਅਧਿਕਾਰੀਆਂ ਨੇ ਐਲਾਨ ਕੀਤਾ ਹੈ. ਸਿਹਤ ਅਤੇ ਸਮਾਜਿਕ ਦੇਖਭਾਲ ਵਿਭਾਗ ਦੁਆਰਾ ਬੁੱਧਵਾਰ ਨੂੰ ਜਾਰੀ ਕੀਤੇ ਗਏ ਅੰਕੜਿਆਂ ਅਨੁਸਾਰ ਯੂਕੇ ਵਿੱਚ ਹੁਣ ਤੱਕ ਮੌਤਾਂ ਦੀ ਗਿਣਤੀ 43,081 ਹੋ ਗਈ। ਇਸ ਦੌਰਾਨ, ਇਕ ਮਾਹਰ ਨੇ ਮੰਨਿਆ ਹੈ ਕਿ ਸਮਾਜਕ ਦੂਰੀਆਂ ਦੇ ਨਿਯਮ ਨੂੰ ਘਟਾਉਣ ਦਾ ਕੋਈ ਵਿਗਿਆਨਕ ਲਾਭ ਨਹੀਂ ਹੈ ਅਤੇ ਚੇਤਾਵਨੀ ਦਿੱਤੀ ਹੈ ਕਿ ਸਰਕਾਰ ਵੱਲੋਂ ਲਾਕਡਾਊਨ ਢਿੱਲਾਂ ਸੰਬੰਧੀ ਲਏ ਫੈਸਲੇ ਪੁੱਠੇ ਪੈ ਸਕਦੇ ਹਨ।