4.2 C
United Kingdom
Saturday, March 7, 2026

More

    ਬਾਦਲ ਦੀ ਅਗਵਾਈ ਹੇਠ ਥਰਮਲ ਮਾਮਲੇ ‘ਤੇ ਸਾੜੀ ਸਰਕਾਰ ਦੀ ਅਰਥੀ

    ਅਸ਼ੋਕ ਵਰਮਾ
    ਬਠਿੰਡਾ: 24 ਜੂਨ। ਬਠਿੰਡਾ ਥਰਮਲ ਨੂੰ ਨਿਲਾਮ ਕਰਨ ਤੋਂ ਪਿੱਛੇ ਮੁੜਨ ਦੀ ਨਸੀਹਤ ਦਿੰਦਿਆਂ  ਆਗੂ ਬਾਦਲ ਸਿੰਘ ਭੁੱਲਰ ਨੇ ਸਪਸ਼ਟ ਕੀਤਾ ਕਿ ਜੇਕਰ ਪੰਜਾਬ ਸਰਕਾਰ ਨੇ ਜਾਰੀ ਰੱਖੀ ਤਾਂ ਮੁਲਾਜਮ ਸੰਘਰਸ਼ ਤੇਜ ਕਰਨਗੇ। ਜੀ.ਐੱਚ.ਟੀ.ਪੀ.ਠੇਕਾ ਮੁਲਾਜ਼ਮ ਯੂਨੀਅਨ (ਆਜ਼ਾਦ) ਵੱਲੋਂ ਪ੍ਰਧਾਨ ਜਗਰੂਪ ਸਿੰਘ ਦੇ ਸੱਦੇ ਤੇ ਗੁਰੂ ਨਾਨਕ ਦੇਵ ਥਰਮਲ ਪਲਾਂਟ ਬਠਿੰਡਾ ਦੀ ਜਮੀਨ ਨੂੰ ਨਿਲਾਮ ਕਰਨ ਦੇ ਰੋਸ ਵਿੱਚ ਥਰਮਲ ਪਲਾਂਟ ਲਹਿਰਾ ਮੁਹੱਬਤ ਦੇ ਮੇਨ ਗੇਟ ਤੇ ਰੈਲੀ ਕਰਨ ਉਪਰੰਤ ਬਠਿੰਡਾ – ਚੰਡੀਗੜ ਨੈਸ਼ਨਲ ਹਾਈਵੇ 07 ਜਾਮ ਕਰਕੇ ਪੰਜਾਬ ਸਰਕਾਰ ਦੀ ਅਰਥੀ ਫੂਕੀ।  ਥਰਮਲ ਦੇ ਕੱਚੇ ਮੁਲਾਜਮਾਂ ਨੂੰ ਸੰਬੋਧਨ ਕਰਦੇ ਹੋਏ ਜਰਨਲ ਸਕੱਤਰ ਜਗਸੀਰ ਸਿੰਘ ਭੰਗੂ ਨੇ ਪੰਜਾਬ ਸਰਕਾਰ ਦੀਆਂ ਨੀਤੀਆਂ ਦੀ ਸਖ਼ਤ ਸ਼ਬਦਾਂ ਵਿੱਚ ਨਿਖੇਧੀ ਕਰਦਿਆਂ ਕਿਹਾ ਕਿ ਪੰਜਾਬ ਸਰਕਾਰ ਨੇ ਸੱਤਾ ਸੰਭਾਲਣ ਤੋਂ ਪਹਿਲਾਂ ਪੰਜਾਬ ਦੇ ਭੋਲੇ-ਭਾਲੇ ਲੋਕਾਂ ਤੋਂ ਵੋਟਾਂ ਬਟੋਰਨ ਲਾਲਸਾ ਵਿੱਚ ਵਾਅਦਾ ਕੀਤਾ ਸੀ ਕਿ ਕਾਂਗਰਸ ਸਰਕਾਰ ਆਉਣ ਤੇ ਗੁਰੂ ਨਾਨਕ ਦੇਵ ਥਰਮਲ ਪਲਾਂਟ ਬਠਿੰਡਾ ਨੂੰ ਚਲਦਾ ਰੱਖਿਆ ਜਾਵੇਗਾ ਪਰ ਕੁਰਸੀ ਤੇ ਬਿਰਾਜਮਾਨ ਹੁੰਦਿਆਂ ਹੀ ਥਰਮਲ ਪਲਾਂਟ ਬਠਿੰਡਾ ਨੂੰ ਜਿੰਦਰਾ ਮਾਰ ਦਿੱਤਾ  ਅਤੇ ਹੁਣ ਥਰਮਲ ਪਲਾਂਟ ਦੀ 1764 ਏਕੜ ਬੇਸ਼ਕੀਮਤੀ ਜਮੀਨ ਨੂੰ ਨਿਲਾਮ ਕਰਨ ਦਾ ਨਾਦਰਸ਼ਾਹੀ ਫੁਰਮਾਨ ਜਾਰੀ ਕਰ ਦਿੱਤਾ ਹੈ।
                ਆਗੂ ਬਾਦਲ ਸਿੰਘ ਭੁੱਲਰ ਨੇ ਆਖਿਆ ਕਿ  ਪੰਜਾਬ ਸਰਕਾਰ ਨੂੰ ਚਾਹੀਦਾ ਸੀ ਕਿ ਗੁਰੂ ਨਾਨਕ ਦੇਵ ਥਰਮਲ ਪਲਾਂਟ ਬਠਿੰਡਾ ਨੂੰ ਲਗਾਤਾਰ ਚਲਦਾ ਰੱਖਕੇ ਪੰਜਾਬ ਦੇ ਲੋਕਾਂ ਨਾਲ ਕੀਤੇ ਵਾਅਦੇ ਤੇ ਪੂਰਾ ਉੱਤਰਦੀ ਅਤੇ ਲੋਕਾਂ ਨੂੰ ਸਸਤੀ ਬਿਜਲੀ ਮੁਹਈਆ ਕਰਵਾਉਂਦੀ ਪਰ ਇਸਦੇ ਉਲਟ ਪਹਿਲੀ ਪਾਤਸ਼ਾਹੀ ਦੇ ਨਾਮ ਤੇ ਉਸਰੇ ਥਰਮਲ ਪਲਾਂਟ ਬਠਿੰਡਾ ਨੂੰ ਨਿਲਾਮ ਕਰਨ ਦਾ ਫੈਸਲਾ ਕਰਕੇ ਆਪਣਾ ਲੋਕ-ਵਿਰੋਧੀ ਚਿਹਰਾ ਨੰਗਾ ਕਰ ਲਿਆ ਹੈ।  ਅੱਜ ਦੇ ਅਰਥੀ-ਫੂਕ ਮੁਜ਼ਾਹਰੇ ਵਿੱਚ ਬੀ.ਕੇ.ਯੂ.ਏਕਤਾ ਉੱਗਰਾਹਾਂ ਤੋਂ ਸਿਮਰਜੀਤ ਸਿੰਘ ਕੋਟੜਾ, ਬਾਦਲ ਸਿੰਘ ਭੁੱਲਰ,ਜਸਵਿੰਦਰ ਕੁਮਾਰ,ਬਲਜਿੰਦਰ ਮਾਨ, ਬਲਵਿੰਦਰ ਸਿੰਘ,ਲਛਮਣ ਸਿੰਘ,ਦੁੱਲਾ ਸਿੰਘ,ਗੁਰਜੰਟ ਸਿੰਘ,ਅਮਨਦੀਪ ਸਿੰਘ,ਗੁਰਪ੍ਰੀਤ ਸਿੰਘ ,ਹਰਜਿੰਦਰ ਸਿੰਘ,ਬਲਜੀਤ ਸਿੰਘ,ਗੁਰਸੇਵਕ ਸਿੰਘ ,ਥਾਣਾ ਸਿੰਘ ,ਲਵਪ੍ਰੀਤ ਸਿੰਘ,ਯਾਦਵਿੰਦਰ ਸਿੰਘ,ਹਰਪਾਲ ਸਿੰਘ,ਸਤਨਾਮ ਢਿੱਲੋਂ ,ਕੁਲਵੰਤ ਸਿੰਘ,ਕਿ੍ਰਸ਼ਨ ਕੁਮਾਰ,ਲਛਮਣ ਤਿੰਨਕੋਨੀ,ਬਲਵੀਰ ਸਿੰਘ ,ਹਰਦੇਵ ਸਿੰਘ,ਜਗਤਾਰ ਸਿੰਘ,ਰਮਜਾਨ ਖ਼ਾਨ,ਰਤਨ ਲਾਲ,ਜਸਕਰਨ ਸਿੰਘ,ਕੌਰ ਸਿੰਘ ਅਤੇ ਸੁਖਵੀਰ ਸਿੰਘ ਆਦਿ ਆਗੂ ਹਾਜ਼ਰ ਸਨ।

    PUNJ DARYA

    LEAVE A REPLY

    Please enter your comment!
    Please enter your name here

    Latest Posts

    error: Content is protected !!