13.7 C
United Kingdom
Monday, June 22, 2026

More

    ਚਾਨਣਾ

    ਰਜਨੀ ਵਾਲੀਆ, ਕਪੂਰਥਲਾ

    ਫੇਰ ਫਿੱਕਾ ਹੋ,
    ਗਿਆ ਏ,
    ਚੰਨ ਦਾ ਕਿਉ,
    ਚਾਨਣਾ |
    ਤੂੰ ਬਹਿ ਗਿਓਂ,
    ਵੇ ਦੂਰ ਜਾ ਕੇ,
    ਸੀ ਮੈਂ ਤਾਂ ਤੈਨੂੰ,
    ਜਾਨਣਾਂ |
    ਤਲਖੀਆਂ ਤੇ ਤੁਰਸੀ਼ਆਂ,
    ਨੂੰ ਕੱਟਿਆ ਮੈਂ,
    ਜਿੰਦਗੀ ,
    ਸੂਲਾਂ ਉੱਤੇ ਚੱਲਦੀ,
    ਰਹੀ ਤੇ ਕੀਤੀ ਬੰਦਗੀ |
    ਕੀ ਦੋਸ਼ ਸੀ,
    ਮੁਕੱਦਰਾਂ ਦਾ ਦੱਸ ਦੇ
    ਜਾਂਦੀ ਹਵਾ |
    ਮੇਰੇ ਘਰ ਦੇ,
    ਬਾਹਰ ਪਹਿਰਾ,
    ਅੱਜ-ਕੱਲ
    ਦੇ ਰਹੀ ਹੈ ਇੱਕ ਦੁਆ |
    ਕਿਉਂ ਮੈਨੂੰ ਡਰ ਨਹੀ,
    ਰਿਹਾ ਤੀਰਾਂ ਦਾ,
    ਤਲਵਾਰਾਂ ਦਾ,
    ਹਥਿਆਰਾਂ ਦਾ |
    ਨਿਡਰ ਜਹੀ,
    ਮਹਿਸੂਸ ਕਰਾਂ,
    ਨਈ ਡਰ ਰਿਹਾ,
    ਰਾਜੇ ਦੇ ਦਰਬਾਰਾਂ ਦਾ |
    ਰਜਨੀ,
    ਸੋਹਣੀਂ ਸੋਚ ਨੂੰ,
    ਸੌ-ਸੌ ਵਾਰ ਸਲਾਮ ਹੈ |
    ਖੁਸੀ਼ਏ,
    ਮੈਂ ਤੇਰੀ ਹੋ ਕੇ ਵੀ ਨਹੀਂ,

    ਮੇਰੇ ਸਿਰ ਇਲਜਾਮ ਹੈ,

    ਮੇਰੇ ਸਿਰ ਈਲਜਾਮ ਹੈ |

    PUNJ DARYA

    LEAVE A REPLY

    Please enter your comment!
    Please enter your name here

    Latest Posts

    error: Content is protected !!