ਸਮਾਜਿਕ ਤੇ ਦਲਿਤ ਮੁੱਦਿਆਂ ਤੇ ਸੜਕਾਂ ਉੱਪਰ ਕਦੇ ਸੰਘਰਸ ਕਰਦੀ ਨਜਰ ਨਹੀਂ ਆਈ ਪਾਰਟੀ
ਮਹਿਲ ਕਲਾਂ (ਜਗਸੀਰ ਸਿੰਘ ਧਾਲੀਵਾਲ ਸਹਿਜੜਾ)
ਪੰਜਾਬ ਦੀ ਸਿਆਸਤ ਵਿੱਚ ਹਾਸ਼ੀਏ ‘ਤੇ ਚੱਲ ਰਹੀ ਬਹੁਜਨ ਸਮਾਜ ਪਾਰਟੀ ਦਾ ਸਿਆਸੀ ਭਵਿੱਖ ਧੁੰਦਲਾ ਨਜ਼ਰ ਆ ਰਿਹਾ ਹੈ ਕਿਉਂਕਿ ਪਾਰਟੀ ਅੰਦਰ ਵੱਡੀ ਪੱਧਰ ‘ਤੇ ਕੱਦਾਵਰ ਆਗੂ ਨਿਰਾਸ਼ ਹੋ ਕੇ ਆਪੋ ਆਪਣੇ ਅਹੁਦਿਆਂ ਤੋਂ ਅਸਤੀਫ਼ੇ ਦੇ ਚੁੱਕੇ ਹਨ। ਇਹੀ ਨਹੀਂ ਪਾਰਟੀ ਸਮਾਜਿਕ ਅਤੇ ਦਲਿਤ ਸਮਾਜ ਦੇ ਮੁੱਦਿਆਂ ਬਾਰੇ ਸੜਕਾਂ ‘ਤੇ ਸੰਘਰਸ਼ ਕਰਦੀ ਨਜ਼ਰ ਨਹੀ ਆ ਰਹੀ ਜਦਕਿ ਦੂਜੇ ਪਾਸੇ ਵਿਧਾਨ ਸਭਾ ਚੋਣਾਂ ਨੇੜੇ ਆ ਚੁੱਕੀਆਂ ਹਨ।ਬੀਤੇ ਦਿਨੀਂ ਬਸਪਾ ਦੇ ਸਾਬਕਾ ਵਿਧਾਇਕ ਸ਼ਿੰਗਾਰਾ ਰਾਮ ਸਹੁੰਗੜਾ ਨੂੰ ਬਸਪਾ ਵਿੱਚ ਸ਼ਾਮਿਲ ਕਰਨ ਦੀਆਂ ਖ਼ਬਰਾਂ ਮਿਲੀਆਂ ਪਰ ਖ਼ੁਦ ਸ਼ਿੰਗਾਰਾ ਰਾਮ ਸਹੁੰਗੜਾ ਨੇ ਮੀਡੀਆ ਰਾਹੀਂ ਇਨ੍ਹਾਂ ਖ਼ਬਰਾਂ ਦਾ ਖੰਡਨ ਕਰਦਿਆਂ ਸਪੱਸ਼ਟ ਕੀਤਾ ਕਿ ਉਹ ਬਸਪਾ ਵਿੱਚ ਸ਼ਾਮਿਲ ਨਹੀ ਹੋ ਰਹੇ। ਮੰਨਿਆ ਇਹ ਜਾ ਰਿਹਾ ਹੈ ਕਿ ਪਾਰਟੀ ਦੇ ਵੱਡੇ ਆਗੂਆਂ ਦੇ ਨਿਰਾਸ ਹੋਣ ਨਾਲ ਪਾਰਟੀ ਵਿੱਚ ਇੱਕ ਤਰਾਂ ਖੜੋਤ ਜਿਹੀ ਨਜ਼ਰ ਆ ਰਹੀ।ਅਜਿਹੇ ਸਮੇਂ ਬਸਪਾ ਦੇ ਸੂਬਾ ਪ੍ਰਧਾਨ ਆਪਣੀ ਸਿਆਸਤ ਨੂੰ ਸਹਾਰਾ ਦੇਣ ਦਾ ਯਤਨ ਕਰ ਰਹੇ ਹਨ ਤਾਂ ਕਿ ਵਰਕਰਾਂ ਵਿੱਚ ਨਿਰਾਸਤਾ ਭਾਰੂ ਨਾ ਪੈ ਜਾਵੇ। ਬਹੁਜਨ ਸਮਾਜ ਪਾਰਟੀ ਦੇ ਸੂਬਾ ਪ੍ਰਧਾਨ ਜਸਵੀਰ ਸਿੰਘ ਗੜੀ ਵੱਲੋਂ ਸ਼੍ਰੋਮਣੀ ਅਕਾਲੀ ਦਲ ਨਾਲ ਚੋਣ ਸਮਝੌਤਾ ਕਰਨ ਲਈ ਭਾਜਪਾ ਦਾ ਖਹਿੜਾ ਛੱਡਣ ਲਈ ਦਿੱਤਾ ਬਿਆਨ ਪੰਜਾਬ ਦੀ ਇੱਕ ਪ੍ਰਮੁੱਖ ਅਖ਼ਬਾਰ ਵਿੱਚ ਛਪਣ ਨਾਲ ਨਵੀਂ ਚਰਚਾ ਹੋ ਗਈ ਹੈ। ਸਿਆਸੀ ਮਾਹਿਰਾਂ ਅਨੁਸਾਰ ਇਹ ਬਿਆਨ ਰਾਜਨੀਤਿਕ ਕੱਚੇਪਣ ਦੀ ਮਿਸਾਲ ਤੋਂ ਬਿਨਾ ਹੋ ਕੁੱਝ ਵੀ ਨਹੀਂ ਜਾਪਦਾ। ਸੂਬਾ ਪ੍ਰਧਾਨ ਨੇ ਆਪਣੇ ਬਿਆਨ ਵਿੱਚ ਕਿਹਾ ਕਿ ਬਸਪਾ ਆਗਾਮੀ ਵਿਧਾਨ ਸਭਾ ਚੋਣਾਂ ਵਿੱਚ ਸਿਰਫ਼ ਇਸ ਅਧਾਰ ‘ਤੇ ਅਕਾਲੀ ਦਲ ਨਾਲ ਚੋਣ ਸਮਝੌਤਾ ਕਰ ਸਕਦੀ ਹੈ ਕਿ ਜੇਕਰ ਅਕਾਲੀ ਦਲ ਆਪਣੇ ਸਿਆਸੀ ਭਾਈਵਾਲ ਭਾਜਪਾ ਤੋਂ ਵੱਖ ਹੋ ਜਾਵੇ ਪਰ ਹੁਣ ਸਵਾਲ ਇਹ ਪੈਦਾ ਹੁੰਦਾ ਹੈ ਕਿ ਕੀ ਅਕਾਲੀ ਦਲ ਜਾਂ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਬਸਪਾ ਕੋਲ ਅਜਿਹੀ ਕੋਈ ਤਜਵੀਜ਼ ਭੇਜੀ ਹੈ, ਜਿਸ ਦੇ ਅਧਾਰ ‘ਤੇ ਬਸਪਾ ਦੇ ਸੂਬਾ ਪ੍ਰਧਾਨ ਨੇ ਇਹ ਬਿਆਨ ਦਿੱਤਾ। ਸਿਆਸੀ ਮਾਹਿਰਾਂ ਦਾ ਮੰਨਣਾ ਹੈ ਕਿ ਅਜਿਹੀ ਕੋਈ ਗੱਲ ਹੀ ਨਹੀ ਹੈ ਕਿ ਅਕਾਲੀ ਦਲ ਨੇ ਬਸਪਾ ਨਾਲ ਚੋਣ ਸਮਝੌਤਾ ਕਰਨ ਦੀ ਗੱਲ ਤੋਰੀ ਹੋਵੇ। ਫਿਰ ਅਜਿਹੇ ਬਿਆਨ ਦਾ ਕੋਈ ਅਧਾਰ ਹੀ ਨਹੀ ਬਚਦਾ। ਆਮ ਤੌਰ ਤੇ ਬਸਪਾ ਦੇ ਸੂਬਾ ਪ੍ਰਧਾਨ ਜਸਵੀਰ ਗੜੀ ਕਈ ਵਾਰ ਇਹ ਸਪੱਸਟ ਕਰ ਚੁੱਕੇ ਹਨ ਕਿ ਪੰਜਾਬ ਅੰਦਰ ਸਿਆਸੀ ਚੋਣ ਸਮਝੌਤਾ ਕਰਨ ਸਬੰਧੀ ਸਾਰੇ ਫ਼ੈਸਲੇ ਪਾਰਟੀ ਪ੍ਰਧਾਨ ਕੁਮਾਰੀ ਮਾਇਆਵਤੀ ਕਰਦੇ ਹਨ ਤਾਂ ਹੁਣ ਇਹ ਸਵਾਲ ਉੱਠਦਾ ਹੈ ਕਿ ਕੀ ਬਸਪਾ ਦੇ ਪੰਜਾਬ ਪ੍ਰਧਾਨ ਨੂੰ ਮਾਇਆਵਤੀ ਨੇ ਸਾਰੇ ਅਧਿਕਾਰ ਦੇ ਦਿੱਤੇ ਹਨ ਕਿ ਉਹ ਇਹ ਖ਼ੁਦ ਤਹਿ ਕਰ ਰਹੇ ਹਨ ਕਿ ਬਸਪਾ ਅਕਾਲੀ ਦਲ ਨਾਲ ਤਾਂ ਚੋਣ ਸਮਝੌਤਾ ਕਰੇਗੀ, ਜੇ ਅਕਾਲੀ ਦਲ ਆਪਣੇ ਭਾਈਵਾਲ ਭਾਜਪਾ ਨਾਲੋਂ ਸਿਆਸੀ ਯਾਰੀ ਤੋੜ ਲਵੇ। ਬਸਪਾ ਦੇ ਸੂਬਾ ਪ੍ਰਧਾਨ ਵੱਲੋਂ ਇਸ ਬਿਆਨ ਵਿੱਚ ਆਮ ਆਦਮੀ ਪਾਰਟੀ , ਪੰਜਾਬ ਏਕਤਾ ਪਾਰਟੀ ਸਮੇਤ ਸੀਪੀਆਈ ਅਤੇ ਸੀਪੀਐੱਮ ਨੂੰ ਅਧਾਰਹੀਣ ਕਹਿਣਾ ਵੀ ਬਸਪਾ ਦੇ ਆਗੂਆਂ ਦੀ ਸਿਆਸੀ ਕੱਚਾਪਣ ਦਾ ਸਬੂਤ ਹੈ ਕਿ ਜੋ ਪਾਰਟੀ ਭਾਵ ਆਮ ਆਦਮੀ ਪਾਰਟੀ ਦੇ ਪੰਜਾਬ ਅੰਦਰ ਵੀਹ ਵਿਧਾਇਕ ਅਤੇ ਇੱਕ ਮੈਂਬਰ ਪਾਰਲੀਮੈਂਟ ਹੈ ਅਤੇ ਪੰਜਾਬ ਵਿਧਾਨ ਸਭਾ ਵਿੱਚ ਵਿਰੋਧੀ ਧਿਰ ਦਾ ਰੁਤਬਾ ਹੈ, ਉਸ ਪਾਰਟੀ ਨੂੰ ਬਸਪਾ ਦੇ ਸੂਬਾ ਪ੍ਰਧਾਨ ਵਲ਼ੋਂ ਅਧਾਰਹੀਣ ਕਹਿਣਾ ਤਰਕਸੰਗਤ ਨਹੀ ਹੈ। ਸਿਆਸੀ ਪੰਡਿਤਾਂ ਦਾ ਮੰਨਣਾ ਹੈ ਕਿ ਬਸਪਾ ਦੇ ਸੂਬਾ ਪ੍ਰਧਾਨ ਦੇ ਇਹ ਬਿਆਨ ਸਿਰਫ਼ ਸਾਖ ਬਚਾਉਣ ਦਾ ਤਰੀਕਾ ਮਾਤਰ ਹੈ।ਇਸ ਸਬੰਧੀ ਬਹੁਜਨ ਸਮਾਜ ਪਾਰਟੀ ਤੇ ਅਕਾਲੀ ਦਲ ਦੇ ਵਰਕਰਾਂ ਇਸ ਸਬੰਧੀ ਗੱਲਬਾਤ ਕੀਤੀ ਤਾਂ ਉਹਨਾਂ ਨੇ ਦੱਸਿਆ ਕਿ ਇਹ ਦੋਵੇਂ ਪਾਰਟੀਆਂ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ਵਿੱਚ ਭਾਰੀ ਬਹੁਮਤ ਹਾਸਲ ਕਰਨਗੇ