17 C
United Kingdom
Sunday, June 21, 2026

More

    ਸਰਕਾਰੀ ਹਾਈ ਸਕੂਲ ਭਾਗੂ ਨੇ ਚਲਾਇਆ ‘ਮਿਸ਼ਨ ਐਡਮਿਸ਼ਨ’

    ਅਸ਼ੋਕ ਵਰਮਾ
    ਬਠਿੰਡਾ: 23 ਜੂਨ। ਸੈਸ਼ਨ 2020-2021 ਦੌਰਾਨ  ਪੰਜਾਬ  ਵਿੱਚ  ਸਿੱਖਿਆ  ਵਿਭਾਗ  ਵੱਲੋਂ ਸਰਕਾਰੀ ਸਕੂਲਾਂ  ਵਿੱਚ  ਵਿਦਿਆਰਥੀਆਂ  ਦੀ ਗਿਣਤੀ  ਵਧਾਉਣ ਲਈ  ਪੰਜਾਬ ਭਰ ਦੇ ਅਧਿਆਪਕਾਂ   ਨੇ10 ਫੀਸਦੀ  ਤੋਂ  ਵੱਧ ਗਿਣਤੀ  ਦਾ ਵਾਧਾ ਕੀਤਾ ਹੈ। ਸਰਕਾਰੀ  ਹਾਈ ਸਕੂਲ  ਭਾਗੂ ਵੱਲੋਂ  ਮੁੱਖ ਅਧਿਆਪਕਾ ਜੀਤੋ ਮਾਨ ਅਤੇ ਪਿੰਡ ਦੇ ਸਰਪੰਚ  ਮੇਜਰ ਸਿੰਘ ਰੋਮਾਣਾ ਦੀ ਸਾਂਝੀ  ਅਗਵਾਈ  ਵਿੱਚ   ਸਰਕਾਰੀ  ਹਾਈ ਸਕੂਲ  ਭਾਗੂ ਦਾ ਮਿਸ਼ਨ ਐਡਮੀਸ਼ਨ ਚਲਾਇਆ  ਗਿਆ । ਇਸ ਮਿਸ਼ਨ ਤਹਿਤ ਸਕੂਲ  ਦੇ ਅਧਿਆਪਕਾਂ   ਬਲਦੇਵ ਬਾਂਸਲ,ਬਲਜਿੰਦਰ ਸਿੰਘ ,ਜਸਵੀਰ ਕੌਰ,ਰਾਜੇਸ਼ ਕੁਮਾਰ ਮੌਂਗਾ ਅਤੇ ਗੁਰਸ਼ਰਨ ਕੌਰ ਨੇ ਆਪਣੀ ਮੁੱਖ ਭੂਮਿਕਾ  ਨਿਭਾਈ । ਸਕੂਲ  ਦੇ ਮਿਸ਼ਨ ਐਡਮਿਸ਼ਨ ਨੂੰ  ਵੱਡੀ ਸਫਲਤਾ ਉਦੋਂ  ਮਿਲੀ ਜਦੋਂ  ਸਰਕਾਰੀ ਸਕੂਲ  ਦੀ ਪੜਾਈ ,ਅਨੁਸ਼ਾਸ਼ਨ ਅਤੇ ਵਿਦਿਆਰਥੀਆਂ  ਵਿਚਲੀਆਂ ਨਰੋਈਆਂ ਕਦਰਾਂ  ਕੀਮਤਾਂ  ਤੋਂ  ਪ੍ਰਭਾਵਿਤ ਹੋ ਕੇ ਗ੍ਰਾਮ ਪੰਚਾਇਤ  ਭਾਗੂ ਦੇ ਮੈਂਬਰ  ਬਲਦੇਵ  ਸਿੰਘ ‘ਪੰਮਾ’ ਨੇ ਆਪਣੀ ਪੁੱਤਰੀ ਨੂੰ  ਪ੍ਰਾਈਵੇਟ  ਸਕੂਲ  ਚੋਂ ਹਟਾ  ਕੇ ਸਰਕਾਰੀ ਸਕੂਲ ਵਿੱਚ ਦਾਖਲ ਕਰਵਾਉਣ ਲਈ  ਲਾਕਡਾਉਨ ਕਾਰਨ ਸਕੂਲ  ਬੰਦ ਹੋਣ ਦੇ ਕਾਰਨ ਸਕੂਲ  ਸਟਾਫ  ਅਤੇ ਸਰਪੰਚ  ਮੇਜਰ ਸਿੰਘ  ਨੂੰ  ਆਪਣੇ  ਘਰ ਸੱਦ ਕੇ ਦਾਖਲਾ ਫਾਰਮ ਭਰਿਆ।ਇਸ ਤਰਾਂ  ਪਿੰਡ ਦੇ ਸੁਲਝੇ ਹੋਏ ਨੌਜਵਾਨ ਭਰਭੂਰ  ਸਿੰਘ  ਅਤੇ ਮੈਂਗਲ ਸਿੰਘ  ਨੇ ਵੀ ਆਪਣੇ ਬੱਚਿਆਂ  ਨੂੰ  ਸਰਕਾਰੀ ਸਕੂਲ  ਵਿੱਚ ਦਾਖਲ ਕਰਵਾਇਆ। ਸਕੂਲ  ਦੇ ਮੁੱਖੀ  ਜੀਤੋ ਮਾਨ ਨੇ ਦੱਸਿਆ  ਕਿ ਸਕੂਲ  ਦੇ ਯੋਗ ਅਤੇ ਮਿਹਨਤੀ ਸਟਾਫ  ਨੇ ਪਿੰਡ ਵਿੱਚ  ਘਰ-ਘਰ ਜਾ ਕੇ ਘਰੇਲੂ  ਮਜਬੂਰੀਆਂ ਕਾਰਨ ਪਿਛਲੇ ਸਮੇਂ  ਦੌਰਾਨ ਸਕੂਲ  ਛੱਡਣ ਵਾਲੇ ਵਿਦਿਆਰਥੀਆਂ  ਅਤੇ ਉਨਾਂ  ਦੇ ਮਾਪਿਆਂ  ਨੂੰ  ਪ੍ਰੇਰਿਤ ਕਰ ਕੇ ਸਕੂਲ  ਵਿੱਚ  ਦਾਖਲ ਕੀਤਾ। ਉਨਾਂ  ਇਹ  ਵੀ ਦੱਸਿਆ  ਕਿ ਸਕੂਲ  ਦੇ ਅਧਿਆਪਕਾਂ  ਵੱਲੋਂ  ਵਿਦਿਆਰਥੀਆਂ  ਨੂੰ  ਆਨ ਲਾਇਨ ਪੜਾਈ  ਪੂਰੀ ਮਿਹਨਤ  ਨਾਲ ਕਰਵਾਈ ਜਾ ਰਹੀ ਹੈ। ਇਸ ਮੁਹਿੰਮ  ਦੌਰਾਨ ਸਕੂਲ  ਨੇ ਵਿਭਾਗ  ਵੱਲੋਂ ਵਿਦਿਆਰਥੀਆਂ  ਨੂੰ  ਦਾਖਲਾ  ਕਰਨ ਦਾ ਟੀਚਾ ਪੂਰਾ ਕਰ ਲਿਆ  ਗਿਆ  ਹੈ।    

    PUNJ DARYA

    LEAVE A REPLY

    Please enter your comment!
    Please enter your name here

    Latest Posts

    error: Content is protected !!