17 C
United Kingdom
Sunday, June 21, 2026

More

    ਪੰਜਾਬ ‘ਚ ਸਿੱਖਸ ਫਾਰ ਜਸਟਿਸ ‘ਤੇ ਸ਼ਿਕੰਜਾ, ਇੱਕ ਗ੍ਰਿਫ਼ਤਾਰ

    ਸ੍ਰੀ ਮੁਕਤਸਰ ਸਾਹਿਬ (ਪੰਜ ਦਰਿਆ ਬਿਊਰੋ )

    ਅਮਰੀਕਾ ਤੋਂ ਸੰਚਾਲਿਤ ਹੋ ਰਹੀ ਸੰਸਥਾ ਸਿੱਖਸ ਫਾਰ ਜਸਟਿਸ ਦੀਆਂ ਮੁਸ਼ਕਲਾਂ ਵਧਦੀਆਂ ਜਾ ਰਹੀਆਂ ਹਨ। ਇਸਦੀ ਤਾਜ਼ਾ ਉਦਾਹਰਨ ਵਜੋਂ ਨੈਸ਼ਨਲ ਇਨਵੈਸਟੀਗੇਸ਼ਨ ਏਜੰਸੀ ਨੇ ਸ੍ਰੀ ਮੁਕਤਸਰ ਸਾਹਿਬ ਜ਼ਿਲੇ ਨਾਲ ਸਬੰਧਿਤ ਇਕ 23 ਸਾਲ ਦੇ ਨੌਜਵਾਨ ਨੂੰ ਗ੍ਰਿਫਤਾਰ ਕੀਤਾ ਹੈ। ਜ਼ਿਲੇ ਦੇ ਪਿੰਡ ਤਰਮਾਲਾ ਨਾਲ ਸਬੰਧਿਤ ਪ੍ਰਗਟ ਸਿੰਘ ਨਾਮ ਦੇ ਇਸ ਨੌਜਵਾਨ ਦੇ ਏਜੰਸੀ ਮੁਤਾਬਕ ਸਿਖਸ ਫਾਰ ਜਸਟਿਸ ਨਾਲ ਸਬੰਧ ਹਨ। ਇਸ ਨੌਜਵਾਨ ਨੂੰ ਐਨ. ਆਈ. ਏ. ਸਪੈਸ਼ਲ ਕੋਰਟ ਮੋਹਾਲੀ ਵਿਖੇ ਪੇਸ਼ ਕੀਤਾ ਗਿਆ। ਜਿਥੇ ਇਸਨੂੰ 29 ਜੂਨ ਤਕ ਐਨ. ਆਈ. ਏ. ਦੀ ਕਸਟਡੀ ਵਿੱਚ ਰਿਮਾਂਡ ‘ਤੇ ਭੇਜ ਦਿੱਤਾ ਗਿਆ । ਪ੍ਰਾਪਤ ਜਾਣਕਾਰੀ ਅਨੁਸਾਰ ਦੋਸ਼ ਹਨ ਕਿ ਉਕਤ ਨੌਜਵਾਨ ਹੋਰ ਨੌਜਵਾਨਾਂ ਨੂੰ ਸਿਖਸ ਫਾਰ ਜਸਟਿਸ ਨਾਲ ਜੋੜ ਰਿਹਾ ਸੀ।

    PUNJ DARYA

    LEAVE A REPLY

    Please enter your comment!
    Please enter your name here

    Latest Posts

    error: Content is protected !!