ਸਾਡੇ ਗੁਰੂਆਂ ਵੱਲੋਂ ਸੁਰੂ ਕੀਤੀ ਮਾਰਸ਼ਲ ਆਰਟ ਗੱਤਕਾ ਹੀ ਮਨਾਉਣਗੇ ਨਾ ਕਿ ਯੋਗਾ ਦਿਵਸ- ਜੱਥੇਦਾਰ ਮੰਡੇਰ
ਮਹਿਲ ਕਲਾ 23 ਜੂਨ ( ਜਗਸੀਰ ਸਿੰਘ ਧਾਲੀਵਾਲ ਸਹਿਜੜਾ)
ਸ੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਜਿਲਾ ਜੱਥੇਦਾਰ ਦਰਸਨ ਸਿੰਘ ਮੰਡੇਰ ਦੀ ਅਗਵਾਈ ਵਿੱਚ ਪਿੰਡ ਹਰੀਗੜ੍ਹ, ਖੁੱਡੀ ਕਲਾਂ, ਭੂਰੇ, ਧਨੋਲਾ ਆਦਿ ਪਿੰਡਾਂ ਗੱਤਕਾ ਦਿਵਸ ਬਹੁਤ ਹੀ ਉਤਸ਼ਾਹ ਨਾਲ ਮਨਾਇਆ ਗਿਆ ਇਸ ਸਬੰਧੀ ਜਾਣਕਾਰੀ ਦਿੰਦਿਆਂ ਜ਼ਿਲ੍ਹਾ ਜਥੇਦਾਰ ਦਰਸ਼ਨ ਸਿੰਘ ਮੰਡੇਰ ਨੇ ਦੱਸਿਆ ਕਿ ਪਿਛਲੇ ਕਾਫੀ ਸਮੇਂ ਤੋਂ ਹਰ ਸਾਲ ਯੋਗਾ ਦਿਵਸ ਵਾਲੇ ਦਿਨ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਕੋਮੀ ਪ੍ਰਧਾਨ ਸ ਸਿਮਰਨਜੀਤ ਸਿੰਘ ਮਾਨ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਗੱਤਕਾ ਦਿਵਸ ਮਨਾਇਆ ਗਿਆ ਉਨਾ ਨੇ ਦੱਸਿਆ ਕਿ ਗੱਤਕਾ ਖਾਲਸਾਈ ਮਾਰਸ਼ਲ ਆਰਟ ਖੇਡ ਹੈ ਜੋ ਸਵੈ ਰੱਖਿਆ ਲਈ ਸਾਨੂੰ ਸਾਡੇ ਗੁਰੂ ਸਾਹਿਬਾਨਾਂ ਨੇ ਬਖਸਿਸ ਕੀਤੀ ਹੈ ਉਨਾ ਨੇ ਕਿਹਾ ਕੇਦਰ ਦੀ ਮੋਦੀ ਸਰਕਾਰ ਦੇਸ ਨੂੰ ਭਗਵੇ ਰੰਗ ਵਿੱਚ ਰੰਗਨ ਲਈ ਹਿੰਦੂਤਵਤਾਕਤਾ ਨੇ 21 ਜੂਨ ਵਾਲੇ ਦਿਨ ਯੋਗਾ ਦਿਵਸ ਮਨਾਉਣ ਦਾ ਐਲਾਨ ਕੀਤਾ ਸੀ ਪਰ ਸਿੱਖ ਕੌਮ ਦੀ ਅਵਾਜ਼ ਨੂੰ ਬੁਲੰਦ ਕਰਨ ਵਾਲੇ ਨਿਧੜਕ ਜਰਨੈਲ ਸ ਸਿਮਰਨਜੀਤ ਸਿੰਘ ਮਾਨ ਨੇ ਉਸ ਦਿਨ ਹੀ ਗੱਤਕਾ ਦਿਵਸ ਮਨਾਉਣ ਦਾ ਸੱਦਾ ਦਿੱਤਾ ਸੀ ਜਿਸ ਨੂੰ ਸਿੱਖ ਕੌਮ ਨੇ ਪ੍ਰਵਾਨ ਕਰਦਿਆਂ ਅੱਜ ਗੱਤਕੇ ਦੇ ਜੌਹਰ ਦਿਖਾਏ ਗਏ ਹਨ ਉਨ੍ਹਾਂ ਨੇ ਸਿੱਖ ਕੌਮ ਦੇ ਗੁਰੂ ਸਾਹਿਬਾਨਾਂ ਵੱਲੋਂ ਕੋਮ ਨੂੰ ਤੰਦਰੁਸਤ ਰੱਖਣ ਲਈ ਘੋੜ ਸਵਾਰੀ, ਨੇਜਾ ਬਰਸਾਂ ਅਤੇ ਗੱਤਕਾ ਖੇਡਣ ਦੀ ਪ੍ਰਥਾ ਸੁਰੂ ਕੀਤੀ ਸੀ ਸਿੱਖ ਕੌਮ ਲਈ ਵੱਖ ਵੱਖ ਯੁਧਾ ਵਿਚ ਇਸ ਨੂੰ ਵਰਤਿਆ ਤੇ ਜਿੱਤ ਵੀ ਹਾਸਲ ਕੀਤੀ ਹੈ ਇਸ ਕਰਕੇ ਯੋਗਾ ਦਿਵਸ ਦੇ ਉਲਟ ਗੱਤਕਾ ਦਿਵਸ ਮਨਾਉਣ ਨੂੰ ਤਰਜੀਹ ਦਿੰਦੇ ਹਾਂ, ਇਸ ਮੌਕੇ ਮੋਕੇ ਸਰਬਜੀਤ ਸਿੰਘ ਬੈਲਜੀਅਮ, ਯੂਥ ਵਿੰਗ ਦੇ ਕੌਮੀ ਆਗੂ ਭਾਈ ਹਰਮੀਤ ਸਿੰਘ ਖਾਲਸਾ ਮੂੰਮ, ਯੂਥ ਵਿੰਗ ਦੇ ਸਹਿਰੀ ਪਧਾਨ ਮਿਲਣਪ੍ਰੀਤ ਸਿੰਘ, ਸੁਖਚੈਨ ਸਿੰਘ ਸੰਘੇੜਾ, ਸਿਮਰਨਜੀਤ ਸਿੰਘ ਸੰਘੇੜਾ, ਗੁਰਤੇਜ ਸਿੰਘ ਅਸਪਾਲ ਕਲਾ, ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਸਮਾਜ ਸੇਵੀ ਕਲੱਬਾਂ ਦੇ ਅਹੁਦੇਦਾਰ ਹਾਜਰ ਸਨ।