ਪੰਜ ਦਰਿਆ ਬਿਊਰੋ
ਗੀਤਕਾਰ ਸੁਰਜੀਤ ਸੰਧੂ ਜੋ ਆਸਟਰੇਲੀਆ ਦੇ ਵਸਨੀਕ ਹਨ ਤੇ ਆਪਣੇ ਕੁਦਰਤ ਗੀਤ ਰਾਹੀਂ ਚਰਚਾ ਵਿੱਚ ਰਹੇ ਹਨ ਤੇ ਅਕਸਰ ਹੀ ਵਾਤਾਵਰਣ ,ਕੁਦਰਤ ਸਬੰਧੀ ਲਿਖਦੇ ਰਹਿੰਦੇ ਹਨ। ਗਗਨ ਢਿੱਲੋਂ ਦੇ ਕਹਿਣ ਮੁਤਾਬਕ ਇਹ ਰਚਨਾ ਉਹਨਾਂ ਨੂੰ ਬਾਕਮਾਲ ਲੱਗੀ। ਇਸ ਕਵਿਤਾ ਦੇ ਸ਼ਬਦ ਵਾਕਿਆ ਹੀ ਰੂਹ ਨੂੰ ਝੰਜੋੜਨ ਵਾਲੇ ਹਨ ਅਤੇ ਅੱਜ ਇਨ੍ਹਾਂ ਸ਼ਬਦਾਂ ਦੀ ਲੋੜ ਹੈ। ਉਹਨਾਂ ਨੇ ਇਸ ਨੂੰ ਆਪਣੀ ਪੇਂਟਿੰਗ ਵਿਚ ਇਜਾਜ਼ਤ ਸਹਿਤ ਉਤਾਰ ਲਿਆ। ਇਹ ਪੇਂਟਿੰਗ ਸੰਗਰੂਰ-ਬਰਨਾਲਾ ਰੋਡ ਤੇ ਬਰਨਾਲੇ ਜ਼ਿਲੇ ਦੇ ਪਿੰਡ ਬਡਬਰ ਦੇ ਸਰਕਾਰੀ ਪ੍ਰਾਇਮਰੀ ਸਕੂਲ ਵਿੱਚ ਗਗਨ ਢਿੱਲੋਂ ਆਰਟਸ ਨੇ ਬਣਾਈ ਹੈ।
ਜੋ ਬਡਬਰ ਦੇ ਨੇੜਲੇ ਪਿੰਡ ਭੈਣੀ ਮਹਿਰਾਜ (ਜ਼ਿਲ੍ਹਾ ਬਰਨਾਲਾ) ਦਾ ਰਹਿਣ ਵਾਲਾ ਹੈ।
ਇਹਨਾਂ ਨੇ ਸਰਕਾਰੀ ਸਕੂਲਾਂ ਨੂੰ ਵਧੀਆ ਰੰਗ ਸਾਜ਼ਾਂ ਨਾਲ ਸਿੰਗਾਰਨ ਲਈ ਇੱਕ ਸੰਸਥਾ ਵੀ ਤਿਆਰ ਕੀਤੀ ਹੋਈ ਹੈ। ਜਿਸ ਦਾ ਨਾਂ ਹੈ ਮਾਲਵਾ ਪੇਂਟਰ ਐਸੋਸੀਏਸ਼ਨ (ਰਜਿ:) ਸੰਗਰੂਰ। ਇਹ ਸੰਸਥਾ ਰਾਹੀਂ ਹਰ ਮਹੀਨੇ ਇੱਕ ਲੋੜਵੰਦ ਸਰਕਾਰੀ ਪ੍ਰਾਇਮਰੀ ਸਕੂਲਾਂ ਦੀ ਮੁਫ਼ਤ ਪੇਂਟਿੰਗ ਸੇਵਾਵਾਂ ਵੀ ਪ੍ਦਾਨ ਕਰਦੇ ਹਨ ਇਸ ਸੇਵਾ ਵਿਚ ਮਾਲਵੇ ਦੇ 35-40 ਪੇਂਟਰ ਫਰੀ ਸੇਵਾਵਾਂ ਨਿਭਾਉਂਦੇ ਹਨ ।
ਕਿਸੇ ਵੀ ਗੀਤਕਾਰ ਜਾਂ ਲੇਖਕ ਲਈ ਇਹ ਬੜੇ ਮਾਣ ਵਾਲੀ ਗੱਲ ਹੁੰਦੀ ਹੈ ਕਿ ਉਸ ਦੀਆਂ ਲਿਖੀਆਂ ਲਾਈਨਾਂ ਸਕੂਲੀ ਬੱਚਿਆਂ ਨੂੰ ਸੇਧ ਦੇਣ ਲਈ ਕੰਧ ਤੇ ਉਕਰੀਆਂ ਜਾਣ। ਇਸ ਨੇਕ ਕਾਰਜ ਲਈ ਲੇਖਕ ਸੁਰਜੀਤ ਸੰਧੂ ਅਤੇ ਗਗਨ ਢਿੱਲੋਂ ਦੋਵੇਂ ਵਧਾਈ ਦੇ ਪਾਤਰ ਹਨ।