14.8 C
United Kingdom
Monday, June 22, 2026

More

    ਬਠਿੰਡਾ ਜ਼ਿਲੇ ਵਿੱਚ ਕਰੋਨਾ ਵਾਇਰਸ ਦੇ ਛੇ ਨਵੇਂ ਮਾਮਲੇ ਆਏ

    ਅਸ਼ੋਕ ਵਰਮਾ
    ਬਠਿੰਡਾ,  22 ਜੂਨ

    ਬਠਿੰਡਾ ਜ਼ਿਲੇ ਵਿਚ ਅੱਜ ਕੋਵਿਡ 19 ਦੇ 6 ਨਵੇਂ ਮਾਮਲਿਆਂ ਦੀ ਪੁਸ਼ਟੀ ਹੋਈ ਹੈ। ਜਦ ਕਿ 114 ਨੈਗੇਟਿਵ ਰਿਪੋਰਟਾਂ ਵੀ ਪ੍ਰਾਪਤ ਹੋਈਆਂ ਹਨ। ਇਹ ਜਾਣਕਾਰੀ ਜ਼ਿਲੇ ਦੇ ਡਿਪਟੀ ਕਮਿਸ਼ਨਰ ਸ੍ਰੀ ਬੀ ਸ੍ਰੀ ਨਿਵਾਸਨ ਨੇ ਦਿੱਤੀ ਹੈ। ਡਿਪਟੀ ਕਮਿਸ਼ਨਰ ਨੇ ਇਸ ਮੌਕੇ ਜ਼ਿਲਾ ਵਾਸੀਆਂ ਨੂੰ ਮੁੜ ਅਪੀਲ ਦੁਹਰਾਈ ਕਿ ਸਿਹਤ ਵਿਭਾਗ ਦੀਆਂ ਹਦਾਇਤਾਂ ਦਾ ਇੰਨਬਿੰਨ ਪਾਲਣਾ ਕੀਤੀ ਜਾਵੇ ਅਤੇ ਘਰੋਂ ਬਾਹਰ ਨਿਕਲਣ ਵਾਲੇ ਮਾਸਕ ਜਰੂਰ ਪਾਇਆ ਜਾਵੇ। ਜਨਤਕ ਥਾਂਵਾਂ ਤੇ ਸਮਾਜਿਕ ਦੂਰੀ ਬਣਾ ਕੇ ਰੱਖੀ ਜਾਵੇ।
    ਓਧਰ ਇਸ ਸਬੰਧੀ ਸਿਹਤ ਵਿਭਾਗ ਤੋਂ ਡਾ: ਕੁੰਦਨ ਪਾਲ ਨੇ ਹੋਰ ਜਾਣਕਾਰੀ ਦਿੰਦਿਆਂ ਦੱਸਿਆ ਕਿ ਇੰਨਾਂ ਵਿਚੋਂ 2 ਪੁਲਿਸ ਕਰਮਚਾਰੀ ਹਨ। ਜਦ ਕਿ 6 ਵਿਚੋਂ 5 ਪੁਰਸ਼ ਅਤੇ 1 ਮਹਿਲਾ ਹੈ। ਇਸੇ ਤਰਾਂ 6 ਵਿਚੋਂ 1 ਵਿਅਕਤੀ ਪਹਿਲਾਂ ਹੀ ਲੁਧਿਆਣਾ ਵਿਖੇ ਇਲਾਜ ਅਧੀਨ ਹੈ। ਇਸੇ ਤਰਾਂ ਇੰਨਾਂ ਵਿਚੋਂ 3 ਤਲਵੰਡੀ ਸਾਬੋ ਸਬਡਵੀਜਨ ਨਾਲ ਸਬੰਧਤ ਹਨ। ਦੋ ਦਾ ਦੂਜੇ ਜ਼ਿਲਿਆਂ ਦੀ ਯਾਤਰਾ ਦਾ ਪਿੱਛੋਕੜ ਹੈ। ਸਿਹਤ ਵਿਭਾਗ ਇੰਨਾਂ ਸਬੰਧੀ ਹੋਰ ਜਾਣਕਾਰੀ ਇੱਕਤਰ ਕਰ ਰਿਹਾ ਹੈ।

    PUNJ DARYA

    LEAVE A REPLY

    Please enter your comment!
    Please enter your name here

    Latest Posts

    error: Content is protected !!