4.2 C
United Kingdom
Saturday, March 7, 2026

More

    ਕੋਰੋਨਾ ਨੇ ਆਇਲਟਸ ਸੈਂਟਰ, ਇੰਮੀਗ੍ਰੇਸ਼ਨ ਤੇ ਕੰਪਿਊਟਰ ਸੈਂਟਰ ਬੁਰੀ ਤਰ੍ਹਾਂ ਝੰਜੋੜੇ

    ਨਿਹਾਲ ਸਿੰਘ ਵਾਲਾ (ਜਗਵੀਰ ਆਜ਼ਾਦ)

    ਨਿਹਾਲ ਸਿੰਘ ਵਾਲਾ ਦੀਆਂ ਕੲੀ ਵੱਡੀਆਂ ਸੰਸਥਾਵਾਂ ਦੇ ਸੰਚਾਲਕਾਂ ਨਾਲ ਮੁਲਾਕਾਤ ਦੌਰਾਨ ਪਤਾ ਲੱਗਿਆ ਕਿ ਜਿੱਥੇ ਕਰੋਨਾ ਦੀ ਮਾਰ ਹੇਠ ਹਰ ਵਰਗ ਆ ਰਿਹਾ ਹੈ , ਜਿਵੇਂ ਪ੍ਰਵਾਸੀ ਮਜ਼ਦੂਰ, ਦੁਕਾਨਦਾਰ, ਬਿਜਨੈਸਮੈਨ ਤੇ ਪ੍ਰਭਾਵ ਪਿਆ ਹੈ । ਉੱਥੇ ਸਾਰੇ ਸਿੱਖਿਆ ਸੰਸਥਾਵਾਂ, ਜਿਵੇਂ ਆਇਲਟਸ ਸੈਂਟਰ, ਇੰਮੀਗ੍ਰੇਸ਼ਨ, ਕੰਪਿਊਟਰ ਸੈਂਟਰ ਆਦਿ ਵੀ ਬਹੁਤ ਵੱਡੀ ਮਾਰ ਹੇਠ ਆ ਰਹੇ ਹਨ । ਜਾਣਕਾਰੀ ਦੌਰਾਨ ਕਰਮਜੀਤ ਸਿੰਘ , ਜਗਦੀਪ ਸਿੰਘ ਅਮਰਿੰਦਰ ਸਿੰਘ, ਸ਼ਮਸ਼ੇਰ ਸਿੰਘ, ਪੋਪਿੰਦਰ ਸਿੰਘ ਆਦਿ ਨੇ ਦੱਸਿਆ ਕਿ ਇਹਨਾਂ ਦੀਆਂ ਸੰਸਥਾਵਾਂ ਉਪੱਰ ਬਹੁਤ ਵੱਡੀ ਮਾਰ ਪਈ ਹੈ । ਗੱਲਬਾਤ ਦੌਰਾਨ ਉਨ੍ਹਾਂ ਦੱਸਿਆ ਕਿ ਸੰਸਥਾਵਾਂ ਦਾ ਕਿਰਾਇਆ 10000 ਰੁਪਏ ਤੋਂ ਲੈ 50000 ਤੱਕ ਹੈ ਅਤੇ ਸਾਰੇ ਕੰਮ ਤੇ ਸਾਰੇ ਇੰਸਟੀਚਿਊਟ ਪਿਛਲੇ 3 ਮਹੀਨਿਆਂ ਤੋਂ ਪੂਰੀ ਤਰ੍ਹਾਂ ਬੰਦ ਹਨ । ਇਹਨਾਂ ਸੰਸਥਾਵਾਂ ਦਾ ਇਨਫਰਾਸਟਰਕਚਰ ਵੱਡਾ ਹੋਣ ਕਾਰਨ ਇਨ੍ਹਾਂ ਨਾਲ ਕਾਫ਼ੀ ਪਰਿਵਾਰਾਂ ਦਾ ਰੁਜਗਾਰ ਵੀ ਜੁੜਿਆ ਹੋਇਆ ਹੈ । ਜੋ ਕਿ ਲੌਕਡਾਊਨ ਦੌਰਾਨ ਆਰਥਿਕ ਮੰਦੀ ਦਾ ਸਾਹਮਣਾ ਕਰ ਰਹੇ ਹਨ ‌ । ਜਾਣਕਾਰੀ ਦਿੰਦਿਆਂ ਜਗਦੀਪ ਸਿੰਘ ਨੇ ਕਿਹਾ ਕਿ ਸਰਕਾਰ ਨੂੰ ਸਾਡੀ ਮੰਗ ਹੈ ਕਿ ਜਿੰਨੀ ਜਲਦੀ ਹੋ ਸਕੇ , ਇਸ ਮਾੜੇ ਦੌਰ ਵਿੱਚੋਂ ਨਿੱਕਲਣ ਤੇ ਬਿਲਡਿੰਗ ਦੇ ਕਿਰਾਏ ਨੂੰ ਲੈ ਕੇ ਕੋਈ ਠੋਸ ਕਦਮ ਚੁੱਕੇ । ਇਸ ਮੌਕੇ ਮੀਟਿੰਗ ਵਿੱਚ ਜਰਮਨਜੀਤ ਸਿੰਘ, ਜਗਸੀਰ ਧਾਲੀਵਾਲ, ਕਰਨ ਗੋਇਲ , ਹਰਜਿੰਦਰ ਗਿੱਲ, ਗੁਰਵਿੰਦਰ ਸਿੰਘ, ਜਸਵਿੰਦਰ ਸਿੰਘ, ਗੁਰਤੇਜ ਸਿੰਘ , ਪਰਮਜੀਤ ਸ਼ਰਮਾ, ਅਰੁਣ ਕੁਮਾਰ, ਬਲਕਰਨ ਸਿੰਘ , ਪ੍ਰਦੀਪ ਸਿੰਘ, ਪਿ੍ਤਪਾਲ ਸਿੰਘ ਤੇ ਜੇ ਪੀ ਸਿੰਘ ਹਾਜ਼ਰ ਸਨ ।।

    PUNJ DARYA

    LEAVE A REPLY

    Please enter your comment!
    Please enter your name here

    Latest Posts

    error: Content is protected !!