ਜਦ ਡਾਕੀਆ ਡਾਕ ਲੈ ਆਉਂਦਾ ਸੀ|
ਸਾਇਕਲ ਦੀ ਘੰਟੀ ਵਜਾਉਂਦਾ ਸੀ |
ਚਾਅ ਫੌਜਣ ਨੂੰ ਚੜ੍ਹ ਜਾਂਦਾ ਸੀ,
ਫੌਜੀ ਤਾਰ ਜਦ ਪਾਉਂਦਾ ਸੀ |
ਸਾਰੇ ਕੋਲ਼ ਨੂੰ ਹੋ-ਹੋ ਸੁਣਦੇ ਸਨ ,
ਨਾਨਕਿਆਂ ਦਾ ਸੰਦੇਸ਼ਾ ਆਉਂਦਾ ਸੀ |
ਮਾਮੇ ਲਿਖਿਆ ਬੂਰੀ ਸੂਈ ਹੈ,
ਦੁੱਧ ਹਰ ਕੋਈ ਪੀਣਾ ਚਾਹੁੰਦਾ ਸੀ|
ਪਰਦੇਸੀ ਨੇ ਖੱਤ ਜਦ ਪਾਇਆ ਸੀ,
ਚੂੜੇਵਾਲੀ ਨੇ ਸੀਨੇ ਲਾਇਆ ਸੀ |
ਓਹਦੇ ਦਿਲ ਦਾ ਹਾਲ ਸੁਣਾਇਆ ਸੀ,
ਆਟੇ ਦੀ ਚਿੜੀ ਨੇ ਜਦ ਰੁਆਇਆ ਸੀ |
ਹੁਣ ਕਿੱਥੇ ਗਈਆਂ ਉਹ ਖੁਸ਼ੀਆਂ ਸਭ,
ਜੋ ਡਾਕੀਆ ਕਦੇ ਲਿਆਇਆ ਸੀ |
ਆ ਗਿਆ ਫੋਨ ‘ਜਲੰਧਰੀ’ ਏਦਾਂ ਦਾ,
ਸਕੂਨ ਚਿੱਠੀ ਜੇਹਾ ਕਿਸੇ ਨਾ ਪਾਇਆ ਸੀ |
ਅਮਨਦੀਪ ਕੌਰ ਜਲੰਧਰੀ
88720-40085