(ਪੰਜ ਦਰਿਆ ਬਿਊਰੋ)
ਪੰਜਾਬੀ ਮਾਂ ਬੋਲੀ ਦੀ ਝੋਲੀ ਵਿੱਚ ਆਪਣੀ ਕਲਮ ਰਾਂਹੀ ਲੋਕ ਤੱਥ, ਲੋਕ ਗੀਤ, ਲੋਕ ਗਥਾਵਾਂ ਲਿਖਣ ਵਾਲੇ ਗੀਤਕਾਰ “ਬਾਪੂ ਦੇਵ ਥਰੀਕੇ ਵਾਲਾ ਜੀ” ਜਿਹਨਾਂ ਦੇ ਲਿਖੇ ਗੀਤਾਂ ਨੂੰ ਗਾ ਕੇ ਪੰਜਾਬ ਦੇ ਬਹੁਤ ਸਾਰੇ ਕਲਾਕਾਰਾਂ ਨੇ ਇੱਕ ਤੋਂ ਇੱਕ ਵਧ ਕੇ ਹਿੱਟ ਗੀਤ ਰਾਂਹੀ ਦੁਨੀਅਾਂ ਭਰ ਚ ਪ੍ਰਸਿੱਧੀ ਖੱਟੀ। ਕਲੀਆਂ ਦੇ ਬਾਦਸ਼ਾਹ ਕੁਲਦੀਪ ਮਾਣਕ ਤੇ ਦੇਵ ਸਾਹਿਬ ਦੀ ਜੋੜੀ ਨੇ ਪੰਜਾਬੀ ਸੰਗੀਤ ਜਗਤ ਚ ਕਈ ਧੁੱਮਾਂ ਪਾਈਆਂ। ਮਾਣਕ ਸਾਹਿਬ ਦੀ ਗਾਇਕੀ ਨੂੰ ਸਮਰਪਿਤ ਪੰਜਾਬੀ ਲੋਕ ਗਾਇਕ ਗੁਰਮੀਤ ਮੀਤ ਜਿਸ ਨੇ ਆਪਣੀ ਸਾਫ ਸੁਥਰੀ ਗਾਇਕੀ ਨਾਲ ਅੱਜ ਦੇ ਯੁੱਗ ਚ ਅਲਗ ਪਹਿਚਾਣ ਬਣਾਈ ਹੈ ਉਸ ਨੇ ਵੀ ਬਾਪੂ ਦੇਵ ਥਰੀਕੇ ਦੀ ਕਲਮ ਦੇ ਘੱਟੋ ਘੱਟ ਹੁਣ ਤੱਕ ਸੱਠ ਤੋਂ ਵੀ ਵੱਧ ਗੀਤ ਰਿਕਾਰਡ ਕਰਵਾਏ। ਬੀਤੇ ਦਿਨੀਂ ਗਾਇਕ ਗੁਰਮੀਤ ਮੀਤ ਦੇ ਗਾਏ ਤੇ ਗੀਤਕਾਰ “ਸਿੱਕੀ ਝੱਜੀ ਪਿੰਡ ਵਾਲਾ” ਦੇ ਲਿਖੇ ਲੋਕ ਤੱਥ “ਸੱਚੀਆਂ ਗੱਲਾਂ” ਦਾ ਪੋਸਟਰ “ਬਾਪੁੂ ਦੇਵ ਥਰੀਕੇ” ਜੀ ਦੇ ਪਿੰਡ ਥਰੀਕੇ ਚ ਉਹਨਾਂ ਦੇ ਗ੍ਰਹਿ ਵਿਖੇ ਬਾਪੂ ਜੀ ਵਲੋਂ ਆਪਣੇ ਹੱਥ ਰਿਲੀਜ਼ ਕੀਤਾ। ਨਾਮਵਰ ਸੰਗੀਤਕ ਕੰਪਨੀ ਬਿੰਦਰ ਪ੍ਰੋਡਕਸ਼ਨ ਯੂ ਅੈਸ ਏ ਵਲੋਂ ਰਿਲੀਜ਼ ਕੀਤੇ ਰਹੇ ਇਸ ਗੀਤ ਨੂੰ ਸੰਗੀਤਕ ਧੁਨਾਂ ਚ ਉੱਘੇ ਸੰਗੀਤਕਾਰ ਤਾਰੀ ਦਾ ਬੀਟ ਬ੍ਰੇਕਰ ਵਲੋਂ ਸੰਗੀਤ ਚ ਸ਼ਿੰਗਾਰਿਆ ਗਿਆ ਹੈ। ਜੀਰੋ ਨਾਈਨ ਵਲੋਂ ਤਿਆਰ ਕੀਤੇ ਗਏ ਇਸ ਗੀਤ ਦਾ ਵੀਡੀਓ ਜਲਦ ਹੀ ਅੰਤਰਾਸ਼ਟਰੀ ਚੈਨਲਾਂ ਅਤੇ ਯੂ ਟਿਊਬ ਤੇ ਵੇਖਣ ਨੂੰ ਮਿਲੇਗਾ। ਪੋਸਟਰ ਰਿਲੀਜ਼ ਕਰਦੇ ਸਮੇਂ ਗਾਇਕ ਗੁਰਮੀਤ ਮੀਤ ਅਤੇ ਬਾਪੂ ਦੇਵ ਥਰੀਕੇ ਜੀ ਦੇ ਨਾਲ ਪਿੰਡ ਦੇ ਨਾਲ ਥਰੀਕੇ ਪਿੰਡ ਦੇ ਪਤਵੰਤੇ ਸੱਜਣ ਅਤੇ ਉੱਘੇ ਮੰਚ ਸੰਚਾਲਕ ਰਾਹੁਲ ਲਹਿਰੀ ਦੇ ਨਾਲ ਗੀਤਕਾਰ ਮੀਤ ਮੈੰਹਿੰਦਪੁਰੀ ਵੀ ਹਾਜਿਰ ਸਨ।