16.9 C
United Kingdom
Sunday, June 7, 2026

More

    ਦੁਨੀਆ ਭਰ ‘ਚ ਕੋਰੋਨਾ ਨਾਲ 4.32 ਲੱਖ ਲੋਕਾਂ ਦੀ ਮੌਤ, 79 ਲੱਖ ਪੀੜਤ

    ਵਾਸ਼ਿੰਗਟਨ (ਪੰਜ ਦਰਿਆ ਬਿਊਰੋ)

    ਦੁਨੀਆਭਰ ‘ਚ ਕੋਰੋਨਾ ਵਾਇਰਸ ਨਾਲ ਸੰਕ੍ਰਮਿਤ ਲੋਕਾਂ ਦੀ ਗਿਣਤੀ ਲਗਪਗ 79 ਲੱਖ ਹੋ ਗਈ ਹੈ। ਜਾਨਲੇਵਾ ਮਹਾਮਾਰੀ ਨਾਲ ਜਾਨ ਗਵਾਉਣ ਵਾਲਿਆਂ ਦਾ ਅੰਕੜਾ 4 ਲੱਖ 32 ਹਜ਼ਾਰ ਨੂੰ ਪਾਰ ਕਰ ਗਿਆ ਹੈ। ਜਾਨ ਹਾਪਕਿੰਗਸ ਯੂਨੀਵਰਸਿਟੀ ਮੁਤਾਬਕ ਅਮਰੀਕਾ, ਬ੍ਰਾਜ਼ੀਲ, ਰੂਸ, ਭਾਰਤ ਤੇ ਬ੍ਰਿਟੇਨ ਕੋਰੋਨਾ ਵਾਇਰਸ ਨਾਲ ਸਭ ਤੋਂ ਜ਼ਿਆਦਾ ਪ੍ਰਭਾਵਿਤ ਦੇਸ਼ ਹਨ।ਇੰਨ੍ਹਾਂ ਪੰਜਾਂ ਦੇਸ਼ਾਂ ‘ਚ ਵਾਇਰਸ ਦੇ ਕੁੱਲ 41 ਲੱਖ ਤੋਂ ਜ਼ਿਆਦਾ ਮਾਮਲੇ ਹਨ। ਇਨ੍ਹਾਂ ‘ਚ ਇੱਕਲੇ ਅਮਰੀਕਾ ‘ਚ ਹੀ 21 ਲੱਖ ਕੇਸ ਹਨ। ਅਮਰੀਕਾ ‘ਚ ਮਰਨ ਵਾਲਿਆਂ ਦਾ ਅੰਕੜਾ ਵੀ 1.15 ਲੱਖ ਨੂੰ ਪਾਰ ਕਰ ਗਿਆ ਹੈ।
    ਯੂਨੀਵਰਸਿਟੀ ਦੇ ਸੈਂਟਰ ਫਾਰ ਸਿਸਟਮ ਸਾਇੰਸ ਐਂਡ ਇੰਜੀਨੀਅਰਿੰਗ ਦੇ ਨਵੇਂ ਅੰਕੜਿਆਂ ਮੁਤਾਬਕ ਗਲੋਬਲ ਪੱਧਰ ‘ਤੇ ਕੋਰੋਨਾ ਵਾਇਰਸ ਦੇ 78 ਲੱਖ 93 ਹਜ਼ਾਰ 700 ਮਾਮਲੇ ਹਨ। ਜਦਕਿ 4 ਲੱਖ 32 ਹਜ਼ਾਰ 922 ਲੋਕਾਂ ਦੀ ਜਾਨ ਜਾ ਚੁੱਕੀ ਹੈ। 20 ਲੱਖ 93 ਹਜ਼ਾਰ 508 ਮਾਮਲਿਆਂ ਦੇ ਨਾਲ ਦੁਨੀਆ ਦੇ ਸਭ ਤੋਂ ਜ਼ਿਆਦਾ ਪ੍ਰਭਾਵਿਤ ਦੇਸ਼ਾਂ ਦੀ ਸੂਚੀ ‘ਚ ਅਮਰੀਕਾ ਪਹਿਲੇ ਸਥਾਨ ‘ਤੇ ਹੈ। ਦੂਜੇ ਪਾਸੇ ਬ੍ਰਾਜ਼ੀਲ 8 ਲੱਖ 67 ਹਜ਼ਾਰ 624 ਮਾਮਲਿਆਂ ਦੀ ਇਸ ਸੂਚੀ ‘ਚ ਦੂਜੇ ਸਥਾਨ ‘ਤੇ ਹੈ। ਕੋਰੋਨਾ ਨਾਲ ਜੁੜੀਆਂ ਮੌਤਾਂ ਦੇ ਮਾਮਲੇ ‘ਚ ਵੀ ਬ੍ਰਾਜ਼ੀਲ ਦੂਜੇ ਸਥਾਨ ‘ਤੇ ਪਹੁੰਚ ਗਿਆ ਹੈ। ਕੋਰੋਨਾ ਸੰਕ੍ਰਮਣ ਦੇ ਮਾਮਲੇ ‘ਚ 5 ਲੱਖ 28 ਹਜ਼ਾਰ 267 ਮਾਮਲਿਆਂ ਦੇ ਨਾਲ ਰੂਸ ਤੀਜੇ ਸਥਾਨ ‘ਤੇ ਹੈ। ਇਸ ਤੋਂ ਬਾਅਦ ਭਾਰਤ ‘ਚ 3 ਲੱਖ 32 ਹਜ਼ਾਰ 424 ਮਾਮਲੇ, ਬ੍ਰਿਟੇਨ ‘ਚ 2 ਲੱਖ 97,342 ਮਾਮਲੇ, ਸਪੇਨ ‘ਚ 2 ਲੱਖ 43 ਹਜ਼ਾਰ 928 ਮਾਮਲੇ, ਬ੍ਰਿਟੇਨ ‘ਚ 2 ਲੱਖ 97, 342 ਮਾਮਲੇ, ਸਪੇਨ ‘ਚ 2 ਲੱਖ 43 ਹਜ਼ਾਰ 928 ਮਾਮਲੇ, ਇਟਲੀ ‘ਚ 2 ਲੱਖ 36 ਹਜ਼ਾਰ 989 ਮਾਮਲੇ, ਪੇਰੂ ‘ਚ 2 ਲੱਖ 29 ਹਜ਼ਾਰ ਮਾਮਲੇ, ਪਾਕਿਸਤਾਨ ‘ਚ 1 ਲੱਖ 39 ਹਜ਼ਾਰ 230 ਮਾਮਲੇ, ਸਾਊਦੀ ਅਰਬ ‘ਚ 1 ਲੱਖ 27 ਹਜ਼ਾਰ 541 ਤੇ ਕੈਨੇਡਾ ‘ਚ 1 ਲੱਖ 43 ਮਾਮਲੇ ਹਨ। ਦੂਜੇ ਭਾਰਤ ‘ਚ ਕੋਰੋਨਾ ਵਾਇਰਸ ਤੋਂ ਸਿਹਤਮੰਦ ਹੋਏ ਮਰੀਜ਼ਾਂ ਦੀ ਗਿਣਤੀ ‘ਚ ਤੇਜ਼ੀ ਨਾਲ ਵੱਧ ਰਹੀ ਹੈ। ਦੇਸ਼ ‘ਚ ਕੋਰੋਨਾ ਦੇ ਮਾਮਲੇ ਵੱਧ ਕੇ ਕੁੱਲ 3.32 ਲੱਖ ਨੂੰ ਪਾਰ ਕਰ ਗਏ ਹਨ ਤੇ ਇਨ੍ਹਾਂ ‘ਚ 1.69 ਲੱਖ ਤੋਂ ਜ਼ਿਆਦਾ ਮਰੀਜ਼ ਪੂਰੀ ਤਰ੍ਹਾਂ ਨਾਲ ਠੀਕ ਹੋ ਚੁੱਕੇ ਹਨ। ਕੇਂਦਰੀ ਸਿਹਤ ਮੰਤਰਾਲਾ ਦੇ ਅੰਕੜਿਆਂ ਮੁਤਾਬਕ ਪਿਛਲੇ 24 ਘੰਟਿਆਂ ਦੌਰਾਨ ਕੋਰੋਨਾ ਵਾਇਰਸ ਦੇ 11,502 ਨਵੇਂ ਮਾਮਲੇ ਸਾਹਮਣੇ ਆਏ ਹਨ। ਜਦਕਿ 325 ਲੋਕਾਂ ਦੀ ਮੌਤ ਹੋ ਗਈ। ਦੇਸ਼ ‘ਚ ਕੋਰੋਨਾ ਵਾਇਰਸ ਦੇ ਕੁੱਲ ਮਾਮਲਿਆਂ ਦੀ ਗਿਣਤੀ 3 ਲੱਖ 32 ਹਜ਼ਾਰ 424 ਹੋ ਗਈ ਹੈ। ਇਨ੍ਹਾਂ ‘ਚ ਹੁਣ ਤਕ 1,69,798 ਲੋਕ ਸਿਹਤਮੰਦ ਹੋ ਚੁੱਕੇ ਹਨ 1,53,106 ਐਕਟਿਵ ਕੇਸ ਹਨ ਜਦਕਿ ਕੁੱਲ 9,520 ਲੋਕਾਂ ਦੀ ਜਾਨ ਚੁੱਕੀ ਹੈ।

    PUNJ DARYA

    LEAVE A REPLY

    Please enter your comment!
    Please enter your name here

    Latest Posts

    error: Content is protected !!