12.5 C
United Kingdom
Saturday, June 6, 2026

More

    ਵਿਸ਼ਵ ਖੂਨਦਾਨ ਦਿਵਸ ‘ਤੇ 101 ਨਿਰੰਕਾਰੀ ਸ਼ਰਧਾਲੂਆਂ ਨੇ ਕੀਤਾ ਖੂਨਦਾਨ

    ਚੰਡੀਗੜ੍ਹ, ਮਨੀਮਾਜਰਾ (ਰਾਜਿੰਦਰ ਭਦੌੜੀਆ)

    ਸੰਤ ਨਿਰੰਕਾਰੀ ਮਿਸ਼ਨ ਵੱਲੋਂ ਨਿਰੰਕਾਰੀ ਸਤਿਗੁਰੂ ਮਾਤਾ ਸੁਦੀਕਸ਼ਾ ਜੀ ਮਹਾਰਾਜ ਦੇ ਆਸ਼ੀਰਵਾਦ ਨਾਲ ਅੱਜ ਵਿਸ਼ਵ ਖੂਨਦਾਨ ਦਿਵਸ ਦੇ ਮੌਕੇ ਉੱਤੇ ਸੰਤ ਨਿਰੰਕਾਰੀ ਸਤਸੰਗ ਭਵਨ ਮੌਲੀਜਾਗਰਾਂ ਰੋਡ ਮਨੀਮਾਜਰਾ ਵਿੱਚ ਖੂਨਦਾਨ ਕੈਂਪ ਦਾ ਆਯੋਜਨ ਕੀਤਾ ਗਿਆ।ਕੈੰਪ ਵਿੱਚ 101 ਸ਼ਰਧਾਲੂਆਂ ਨੇ ਖੂਨਦਾਨ ਕੀਤਾ । ਖੂਨਦਾਨ ਕੈਂਪ ਮੌਕੇ ਤੇ ਸੰਤ ਨਿਰੰਕਾਰੀ ਮੰਡਲ ਚੰਡੀਗੜ ਜੋਨ ਦੇ ਜੋਨਲ ਇੰਚਾਰਜ ਸ਼੍ਰੀ ਕੇ . ਕੇ . ਕਸ਼ਿਅਪ, ਚੰਡੀਗੜ ਬ੍ਰਾਂਚ ਦੇ ਸੰਯੋਜਕ ਨਵਨੀਤ ਪਾਠਕ ਅਤੇ ਸਥਾਨਕ ਮੁੱਖੀ ਦਵਿੰਦਰ ਭਜਨੀ ਮੌਜੂਦ ਸਨ । ਸ਼੍ਰੀ ਕੇ.ਕੇ. ਕਸ਼ਿਅਪ ਨੇ ਕਿਹਾ ਕਿ ਅੱਜ ਜਿੱਥੇ ਸਾਰਾ ਸੰਸਾਰ ਕਰੋਨਾ ਨਾਮਕ ਮਹਾਂਮਾਰੀ ਨਾਲ ਜੂਝ ਰਿਹਾ ਹੈ ਓਥੇ ਨਿਰੰਕਾਰੀ ਮਿਸ਼ਨ ਇਸੇ ਤਰ੍ਹਾਂ ਖੂਨਦਾਨ ਕੈਂਪਾਂ ਲਗਾ ਕੇ ਖੂਨ ਦੀ ਕਮੀ ਨੂੰ ਪੂਰਾ ਕਰਕੇ ਮਨੁੱਖਤਾ ਦੀ ਭਲਾਈ ਲਈ ਆਪਣਾ ਯੋਗਦਾਨ ਦੇ ਰਿਹਾ ਹੈ। ਚੰਡੀਗੜ ਜੋਨ ਦੀਆਂ ਸਾਰੀਆਂ ਬ੍ਰਾਂਚਾਂ ਵਿੱਚ ਜਰੂਰਤਮੰਦ ਪਰਿਵਾਰਾਂ ਨੂੰ ਰਾਸ਼ਨ ਆਦਿ ਦੀ ਸੇਵਾ ਵੀ ਕੀਤੀ ਗਈ , ਜੋ ਕਿ ਸ਼ਲਾਘਾਯੋਗ ਕਦਮ ਹੈ । ਇਸ ਕੈੰਪ ਵਿੱਚ ਡਾ ਮਨੋਜ ਤਿਆਗੀ ਇੰਚਾਰਜ ਬਲੱਡ ਬੈਂਕ ਸਿਵਲ ਹਸਪਤਾਲ ਸੈਕਟਰ 6 ਪੰਚਕੂਲਾ ਦੇ ਅਗਵਾਈ ਵਿੱਚ 10 ਮੈਂਬਰੀ ਟੀਮ ਨੇ ਖੂਨ ਇਕੱਤਰ ਕੀਤਾ । ਦਵਿੰਦਰ ਭਜਨੀ ਮੁੱਖੀ ਮਨੀਮਾਜਰਾ ਬ੍ਰਾਂਚ ਨੇ ਦੱਸਿਆ ਕਿ ਨਿਰੰਕਾਰੀ ਸਤਿਗੁਰੂ ਮਾਤਾ ਸੁਦੀਕਸ਼ਾ ਜੀ ਮਹਾਰਾਜ ਦੀ ਅਪਾਰ ਕ੍ਰਿਪਾ ਨਾਲ ਸੰਤ ਨਿਰੰਕਾਰੀ ਮਿਸ਼ਨ ਪਿਛਲੇ ਕਈ ਸਾਲਾਂ ਤੋਂ ਲਗਾਤਾਰ ਖੂਨਦਾਨ ਕੈਂਪਾ ਦਾ ਆਯੋਜਨ ਕਰਦਾ ਆ ਰਿਹਾ ਹੈ , ਜਿਨ੍ਹਾਂ ਵਿੱਚ ਸੈਕੜੇ ਸ਼ਰਧਾਲੂ ਖੂਨਦਾਨ ਕਰ ਸਤਿਗੁਰੂ ਦੇ ਅਸ਼ੀਰਵਾਦ ਦੇ ਪਾਤਰ ਬਣ ਰਹੇ ਹਨ । ਸੰਨ 1986 ਤੋਂ ਸਤਿਗੁਰ ਬਾਬਾ ਹਰਦੇਵ ਸਿੰਘ ਜੀ ਮਹਾਰਾਜ ਦੁਆਰਾ ਚਲਾਏ ਗਏ ਖੂਨਦਾਨ ਕੈਂਪ ਅੱਜ ਪੂਰੇ ਸੰਸਾਰ ਵਿੱਚ ਪਹਿਲੇ ਸਥਾਨ ਤੇ ਹਨ । ਸੰਤ ਨਿਰੰਕਾਰੀ ਮਿਸ਼ਨ ਦੁਆਰਾ ਅਨੇਕਾਂ ਤਰ੍ਹਾਂ ਦੇ ਸਮਾਜਿਕ ਕਾਰਜ ਕੀਤੇ ਜਾਂਦੇ ਹਨ। ਇਸ ਮੌਕੇ ਤੇ ਉਨ੍ਹਾਂ ਨੇ ਆਏ ਹੋਏ ਜੋਨਲ ਇਨਚਾਰਜ , ਸੰਯੋਜਕ ਅਤੇ ਪਤਵੰਤੇ ਸੱਜਣਾ ਅਤੇ ਖੂਨਦਾਨੀਆਂ ਡਾਕਟਰਾਂ ਦੀ ਟੀਮ ਦਾ ਧੰਨਵਾਦ ਕੀਤਾ । ਇਸ ਕੈੰਪ ਵਿੱਚ ਸੋਸ਼ਲ ਡਿਸਟੈਂਨਸਿੰਗ ਅਤੇ ਸੈਨੇਟਾਈਜੇਸ਼ਨ ਆਦਿ ਦਾ ਧਿਆਨ ਰੱਖਿਆ ਗਿਆ ਸੀ ।

    PUNJ DARYA

    LEAVE A REPLY

    Please enter your comment!
    Please enter your name here

    Latest Posts

    error: Content is protected !!