4.2 C
United Kingdom
Saturday, March 7, 2026

More

    ਗੀਤ ‘ਸੂਟ ਸੈਂਡਲ’ ਨਾਲ ਚਰਚਾ ‘ਚ “ਹਰਪੀ ਗਿੱਲ”

                                                                                 ਕਾਲਾ ਸਿੰਘ ਸੈਣੀ

    ਮੋਬਾ:98767-20402                                   

    ਸਿੰਗਲ ਟਰੈਕ ‘ਲੀਥਲ ਜੱਟੀ’ ਨਾਲ ਗੀਤ ਸੰਗੀਤ ਦੇ ਖੇਤਰ ਵਿੱਚ ਚਰਚਾ ‘ਚ ਆਈ ਸੁਰੀਲੀ ਗਾਇਕਾ ਹਰਪੀ ਗਿੱਲ ਬਤੌਰ ਪੰਜਾਬੀ ਫਿਲਮਾਂ ਦੀ ਪਿੱਠਵਰਤੀ ਗਾਇਕਾ ਵਜੋਂ ਵੀ ਆਪਣੀ ਪਛਾਣ ਬਣਾਉਣ ਵਿਚ ਕਾਮਯਾਬ ਹੋ ਗਈ ਹੈ। ਜਿਲਾ ਸੰਗਰੂਰ ਦੀ ਜੰਮਪਲ ਹਰਪੀ ਗਿੱਲ ਨੇ ਸਕੂਲ ਕਾਲਜ ਦੀ ਪੜਾਈ ਦੌਰਾਨ ਗਾਇਕੀ ਦੇ ਪਏ ਸ਼ੌਕ ਨਾਲ ਅੱਗੇ ਕਦਮ ਰੱਖਿਆ ਹੈ। ਆਪਣੇ ਸੁਪਨਿਆਂ ਨੂੰ ਹਕੀਕਤ ਵਿਚ ਬਦਲਦਿਆਂ ਗਾਇਕਾ ਹਰਪੀ ਗਿੱਲ ਨੇ ਪੰਜਾਬੀ ਫਿਲਮ ‘ਮੁਕਲਾਵਾ’ ਦੇ ਟਾਈਟਲ ਗੀਤ ‘ਕਦ ਲੈਣ ਆਉਂਣਾ ਮੁਕਲਾਵਾ..’, ਅਤੇ ਫਿਲਮ ‘ਅੜਬ ਮੁਟਿਆਰ’ ਦੇ ਗੀਤ ‘ਛੱਲਾ’ ਰਾਹੀ ਆਪਣੀ ਬੁਲੰਦ ਆਵਾਜ਼ ਦੇ  ਜਾਦੂ ਨਾਲ ਪਾਲੀਵੁੱਡ ਫਿਲਮਾਂ ਦੀ ਪਿੱਠਵਰਤੀ ਗਾਇਕਾ ਦਰਸ਼ਕਾਂ ਦੇ ਦਿਲਾਂ ਵਿੱਚ ਇੱਕ ਵੱਖਰੀ ਥਾਂ ਬਣਾਈ ਹੈ। ਗੀਤ ਸੰਗੀਤ ਦੇ ਖੇਤਰ ‘ਚ ਅਮਿੱਟ ਪੈੜਾਂ ਪਾ ਰਹੀ ਹਰਪੀ ਗਿੱਲ ਹਾਲ ਹੀ ‘ਚ ਸਿੰਗਲ ਟਰੈਕ ਗੀਤ ‘ਸੂਟ ਸੈਂਡਲ’ ਨਾਲ ਚਰਚਾ ‘ਚ ਹੈ। ਪ੍ਰੋਡਿਊਸਰ ਗੁਨਬੀਰ ਸਿੰਘ ਸਿੱਧੂ, ਮਨਮਾਰਡ ਸਿੱਧੂ ਅਤੇ ਸੰਗੀਤ ਦੀ ਨਾਮਵਰ  ਵਾਈਟ ਹਿੱਲ ਮਿਊਜ਼ਿਕ ਕੰਪਨੀ ਦੀ ਇਹ ਮਾਣਮੱਤੀ ਪੇਸ਼ਕਸ਼ ਹੈ। ਗੀਤਕਾਰ ਮੂਡੀ ਅਖਾੜ ਦੇ ਲਿਖੇ ਰੋਮਾਂਟਿਕ ਨੂੰ ਸੰਗੀਤਕਾਰ ਐਂਨਕੇ ਨੇ ਆਪਣੇ ਸੰਗੀਤ ਦੀਆਂ ਮਨਮੋਹਕ ਧੁਨਾਂ ‘ਚ ਪਰੋਇਆ ਹੈ। ਇਸ ਸੁਰੀਲੀ ਗਾਇਕਾ ਹਰਪੀ ਗਿੱਲ ਤੋਂ ਪੰਜਾਬੀ ਸੰਗੀਤ ਜਗਤ ਨੂੰ ਬਹੁਤ ਆਸਾਂ ਹਨ।                                      

    PUNJ DARYA

    LEAVE A REPLY

    Please enter your comment!
    Please enter your name here

    Latest Posts

    error: Content is protected !!