3.4 C
United Kingdom
Sunday, March 8, 2026

More

    ਕਾਵਿ ਰੇਖਾ ਚਿੱਤਰ- ਮਨਦੀਪ ਖੁਰਮੀ ਹਿੰਮਤਪੁਰਾ

    ਦੁੱਖਭੰਜਨ ਸਿੰਘ ਰੰਧਾਵਾ
    0351920036369


    ਮਨਦੀਪ ਖੁਰਮੀ ਹਿੰਮਤਪੁਰਾ ਜਿਹੇ,
    ਮਿਲਣ ਮਕੱਦਰੀਂ ਯਾਰ।
    ਬਹੁਪੱਖੀ ਸਖਸ਼ੀਅਤ ਇਸਦੀ,
    ਮੈਂ ਕਿਵੇਂ ਕਰਾਂ ਵਿਸਤਾਰ।

    ਚਿੰਤਕ ਅਤੇ ਆਲੋਚਕ ਵਧੀਆ,
    ਦਿਲ ਦਾ ਹੈ ਮਹਾਰਾਜਾ।
    ਓਥੇ ਓਸੇ ਸਮੇਂ ‘ਤੇ ਪਹੁੰਚੇ,
    ਜਿੱਥੇ ਵੀ ਕਹੋ ਆਜਾ।
    ਜਿਸਦਾ ਸਕਾਟਲੈਂਡ ਤੋ ਚੱਲਦੈ,
    “ਪੰਜ ਦਰਿਆ” ਅਖ਼ਬਾਰ।
    ਮਨਦੀਪ ਖੁਰਮੀ ਹਿੰਮਤਪੁਰਾ ਜਿਹੇ,
    ਮਿਲਣ ਮਕੱਦਰੀਂ ਯਾਰ।

    ਦਿਲ ਦੇ ਅੰਦਰ ਜਗ੍ਹਾ ਬਣਾਉਣੀਂ,
    ਮਨਦੀਪ ਦੇ ਕੋਲੋਂ ਸਿੱਖੀਏ।
    ਥਾਂ ਬਣਾਉਣ ਲਈ ਪੰਜ ਦਰਿਆ,
    ਵਿੱਚ ਚੰਗਾ ਮਿਆਰੀ ਲਿਖੀਏ।
    ਜੋ ਅੱਖਰਾਂ ਨੂੰ ਮੰਨ ਬੈਠਾ,
    ਹੈ ਯਾਰ ਮਿੱਤਰ ਪਰਿਵਾਰ।
    ਮਨਦੀਪ ਖੁਰਮੀ ਹਿੰਮਤਪੁਰਾ ਜਿਹੇ,
    ਮਿਲਣ ਮਕੱਦਰੀਂ ਯਾਰ।

    ਜਿੰਦਗੀ ਦੇ ਵਿੱਚ ਮੌਸਮ ਆਏ,
    ਕਈ ਵਾਰੀ ਵੰਨ ਸੁਵੰਨੇ।
    ਪਰ ਕਰਕੇ ਕੋਸ਼ਿਸ਼ ਮਾਰਕੇ,
    ਮਿਹਨਤ ਟੱਪ ਲਏ ਸੱਭੇ ਬੰਨੇ।
    ਜੱਟਾਂ ਵਾਂਗੂ ਕਲਮ ਚੱਕ ਲਈ,
    ਭਾਵੇਂ  ਜਾਤੀ ਐ ਸੁਨਿਆਰ।
    ਮਨਦੀਪ ਖੁਰਮੀ ਹਿੰਮਤਪੁਰਾ ਜਿਹੇ,
    ਮਿਲਣ ਮਕੱਦਰੀਂ ਯਾਰ।

    ਸੇਵਾ ਜਿਹੜੀ ਮਾਂ ਬੋਲੀ ਦੀ,
    ਹੈ ਮਨਦੀਪ ਦੇ ਹਿੱਸੇ ਆਈ।
    ਕਰ ਰਿਹਾ ਉਹ ਜੀਅ ਜਾਨ ਨਾਲ,
    ਹੈ ਏਹ ਉਸਦੀ ਵਡਿਆਈ।
    ਨੀਯਤਾਂ ਹੋਣ ਜਿੰਨਾ ਦੀਆਂ ਸੱਚੀਆਂ,
    ਖੜ੍ਹੇ ਉਹਨਾਂ ਨਾਲ ਕਰਤਾਰ।
    ਮਨਦੀਪ ਖੁਰਮੀ ਹਿੰਮਤਪੁਰਾ ਜਿਹੇ,
    ਮਿਲਣ ਮਕੱਦਰੀਂ ਯਾਰ।

    ਨੀਲਮ ਦੇ ਨਾਲ ਨੀਲਾ ਹੋ ਗਿਆ,
    ਵੀਰ ਦਾ ਅੰਬਰ ਵਾਂਗੂ ਵਿਹੜਾ।
    ਜਿਸ ਮੁਕਾਮ ‘ਤੇ ਆ ਖੜ੍ਹਿਆ ਹੈ,
    ਓਥੋਂ ਪਰ੍ਹੇ ਕਰੂ ਹੁਣ ਕਿਹੜਾ?
    ਹਿੰਮਤ ਵਰਗਾ ਪੁੱਤ ਕੀਰਤ ਜਹੀ,
    ਧੀ ਲਾਡਲੀ ਹੈ ਜਿਸਦਾ ਸੰਸਾਰ।
    ਮਨਦੀਪ ਖੁਰਮੀ ਹਿੰਮਤਪੁਰਾ ਜਿਹੇ,
    ਮਿਲਣ ਮਕੱਦਰੀਂ ਯਾਰ।

    ਪਿਤਾ ਜੀ ਸਨ ਕੰਡਕਟਰੀ ਕਰਦੇ,
    ਤੇ ਉੱਤਮ ਸਨ ਓਹ ਵਿਦਵਾਨ।
    ਜਾਂਦੇ ਜਾਂਦੇ ਪਾ ਧਰਦੇ ਸਨ,
    ਪੂਰੀ ਅੱਖਰਾਂ ਵਿੱਚ ਜਾਨ।
    ਗੁਰਬਚਨ ਸਿੰਘ ਸੀ ਨਾਂ ਉਹਨਾਂ,
    ਦਾ ਮਨ ਵਿੱਚ ਅੱਜ ਵੀ ਸਤਿਕਾਰ।
    ਮਨਦੀਪ ਖੁਰਮੀ ਹਿੰਮਤਪੁਰਾ ਜਿਹੇ,
    ਮਿਲਣ ਮਕੱਦਰੀਂ ਯਾਰ।

    ਭਾਗਾਂ ਵਾਲੀ ਮਾਂ ਹੈ ਜਿਸ ਦਾ,
    ਹਰਜਿੰਦਰ ਕੌਰ ਏ ਨਾਂ।
    ਸੁੱਖ ਓਹ ਅੱਜ ਵੀ ਦੇਂਦੀ ਪਈ ਏ,
    ਅੰਮੜੀ ਬਣਕੇ ਸੰਘਣੀਂ ਛਾਂ।
    ਘਰ ਜਾਵਾਂ ਜਦ ਵੰਡ ਲੈਂਦੀ ਏ,
    ਮੇਰੇ ਮਨ ਅੰਦਰਲਾ ਭਾਰ।
    ਮਨਦੀਪ ਖੁਰਮੀ ਹਿੰਮਤਪੁਰਾ ਜਿਹੇ,
    ਮਿਲਣ ਮਕੱਦਰੀਂ ਯਾਰ।

    ਪੜ ਪੜ ਉਸਨੇ ਬਹੁਤ ਕਿਤਾਬਾਂ,
    ਹੈ ਉੱਚ ਵਿੱਦਿਆ ਹਾਸਲ ਕੀਤੀ।
    ਦਿਲ ਦੇ ਵਿੱਚੋ ਕਦੇ ਨੀ ਕੱਢੀ,
    ਉਸਦੇ ਨਾਲ ਜੋ ਜੋ ਬੀਤੀ।
    ਉੱਚ ਵਿਦਿਆ ਲੈ ਵਿਦਵਾਨ,
    ਬਣ ਗਿਆ ਤੇ ਉੱਤਮ ਪੱਤਰਕਾਰ।
    ਮਨਦੀਪ ਖੁਰਮੀ ਹਿੰਮਤਪੁਰਾ ਜਿਹੇ,
    ਮਿਲਣ ਮਕੱਦਰੀਂ ਯਾਰ।

    ਉੱਚੀ ਸੋਚ ਤੇ ਸੱਚੀ ਰੂਹ ਦਾ,
    ਹੈ ਓਹ ਮਾਣਕ ਜਿਆ ਹੀਰਾ।
    ਭਰਿਆ ਪਿਆ ਏ ਨਾਲ ਗਿਆਨ ਦੇ,
    “ਦੁੱਖਭੰਜਨਾਂ” ਜੀਂਕਣ ਕੋਈ ਜ਼ਖੀਰਾ।
    ਕਲਮ ਦੇ ਨਾਂ ਦੀ ਜਿਸਦੀ ਜੇਬ ‘ਚ,
    ਰਹੇ ਲਿਸ਼ਕੇਂਦੀ ਤਲਵਾਰ।
    ਮਨਦੀਪ ਖੁਰਮੀ ਹਿੰਮਤਪੁਰਾ ਜਿਹੇ,
    ਮਿਲਣ ਮਕੱਦਰੀਂ ਯਾਰ।
    ਮਿਲਣ ਮਕੱਦਰੀਂ ਯਾਰ।

    PUNJ DARYA

    LEAVE A REPLY

    Please enter your comment!
    Please enter your name here

    Latest Posts

    error: Content is protected !!