3.4 C
United Kingdom
Sunday, March 8, 2026

More

    ਕਲੀਆਂ ਦੇ ਬਾਦਸ਼ਾਹ ਕੁਲਦੀਪ ਮਾਣਕ ਜੀ ਨੂੰ ਸ਼ਰਧਾਂਜਲੀ “ਕੋਕਾ”

    ਪੰਜ ਦਰਿਆ ਬਿਊਰੋ
    ਬੁਲੰਦ ਆਵਾਜ਼ ਅਤੇ ਹਿਕ ਦੇ ਜ਼ੋਰ ਨਾਲ ਗਾਉਣ ਵਾਲੇ ਕਲਾਕਾਰਾਂ ਦੀ ਕਤਾਰ ਅੱਜ ਕੱਲ ਬਹੁਤ ਛੋਟੀ ਹੈ,ਭਾਵ ਉਂਗਲਾਂ ਤੇ ਗਿਣੇ ਜਾਣ ਵਾਲੇ ਕੁਝ ਕੁ ਨਾਮ। ਕੁਝ ਤਾਂ ਗਰੀਬੀ ਦੇ ਆਲਮ ਅਤੇ ਕੁਝ ਘਟੀਆ ਸਿਸਟਮ ਅਤੇ ਵਿਕਾਊ ਸੋਚ ਦੀ ਭੇਟ ਚੜ੍ਹ ਗਏ।ਪਰ ਉਹਨਾਂ ਵਿੱਚੋ ਅੱਜ ਦੋ ਦਹਾਕੇ ਦੇ ਸੰਘਰਸ਼ ਬਾਅਦ ਇੱਕ ਨਾਮ ਉਭਰ ਕੇ ਸਾਹਮਣੇ ਆਇਆ ਜਿਸਨੇ ਹਮੇਸ਼ਾ ਗਾਇਕੀ ਰਾਹੀਂ ਨਵੀਂ ਪੀੜ੍ਹੀ ਨੂੰ ਸੱਭਿਆਚਾਰ ,ਸਮਾਜ ਦੇ ਮੌਜੂਦਾ ਹਾਲਾਤਾਂ ਅਤੇ ਭਵਿੱਖ ਨਾਲ ਜੋੜਿਆ। ਉਹ ਉੱਚੀ ਸੋਚ , ਲੰਬੀ ਹੇਕ ,ਦੁਆਬੇ ਦੀ ਧਰਤੀ ਦਾ ਮਾਣ ਹੈ ਬਲਵੀਰ ਸ਼ੇਰਪੁਰੀ। ਵਾਤਾਵਰਨ, ਰੰਗਲਾ ਪੰਜਾਬ, ਖਾਲਸਾ ਪੰਥ,ਪੰਜ ਪਾਣੀ, ਮਨੁੱਖਤਾ ਦੀ ਸੇਵਾ ਅਤੇ ਮਜਬੂਰੀ ਗੀਤ ਨਾਲ ਚਰਚਾ ਵਿਚ ਹੈ। ਪ੍ਰੈਸ ਨਾਲ ਜਾਣਕਾਰੀ ਸਾਂਝੀ ਕਰਦਿਆਂ ਬਲਵੀਰ ਸ਼ੇਰਪੁਰੀ ਨੇ ਦੱਸਿਆ ਉਹਨਾਂ ਦਾ ਸੁਪਨਾ ਸੀ ਕਿ ਉਹ ਕਲੀਆਂ ਦੇ ਬਾਦਸ਼ਾਹ ਮਰਹੂਮ ਗਾਇਕ ਕੁਲਦੀਪ ਮਾਣਕ ਜੀ ਨੂੰ ਸ਼ਰਧਾਂਜਲੀ ਭੇਂਟ ਕਰਨ। ਉਹਨਾਂ ਦੀ ਆਸ ਦੋਨਾਂ ਰਿਕਾਰਡ ਕੰਪਨੀ ਵੱਲੋਂ “ਤੇਰੇ ਨੱਕ ਦਾ ਨੀ ਕੋਕਾ” ਗੀਤ ਰਾਹੀਂ ਪੂਰੀ ਹੋਣ ਜਾ ਰਹੀ ਹੈ। ਗੀਤ ਦਾ ਵੀਡੀਓ ਫ਼ਿਲਮਾਂਕਣ ਡਰੈਕਟਰ ਕੁਲਦੀਪ ਸਿੰਘ ਜੀ ਨੇ ਕੀਤਾ ਹੈ।ਸੰਗੀਤ ਹਰੀ ਅਮਿਤ ਅਤੇ ਪ੍ਰਸਿੱਧ ਪੱਤਰਕਾਰ ਸਾਬੀ ਚੀਨੀਆਂ ਦੀ ਪੇਸ਼ਕਾਰੀ ਹੇਠ ਭਰਵੇਂ ਹੁੰਗਾਰੇ ਨਾਲ ਜਲਦੀ ਰੀਲੀਜ਼ ਹੋਣ ਜਾ ਰਿਹਾ ਹੈ।ਜੋ ਪੰਜਾਬੀ ਸਰੋਤਿਆਂ ਦੀ ਪਸੰਦ ਅਤੇ ਸ੍ਰੀ ਕੁਲਦੀਪ ਮਾਣਕ ਜੀ ਨੂੰ ਨਿੱਘੀ ਸ਼ਰਧਾਂਜਲੀ ਭੇਟ ਹੋਵੇਗਾ।

    PUNJ DARYA

    LEAVE A REPLY

    Please enter your comment!
    Please enter your name here

    Latest Posts

    error: Content is protected !!