3.4 C
United Kingdom
Sunday, March 8, 2026

More

    ਪਿੰਡ ਖੀਵਾ ਕਲਾਂ ’ਚ ਲੋੜਬੰਦ ਪਰਿਵਾਰਾਂ ਨੂੰ ਰਾਸ਼ਨ ਵੰਡਿਆ

    ਮਾਨਸਾ , 11 ਜੂਨ (ਕਰਨ ਸਿੰਘ ਭੀਖੀ)

    ਕੋਰੋਨਾ ਮਹਾਮਾਰੀ ਦੇ ਚੱਲਦਿਆਂ ਵੱਡੀ ਗਿਣਤੀ ਵਿੱਚ ਗਰੀਬ ਪਰਿਵਾਰਾਂ ਦੇ ਚੁੱਲ੍ਹੇ ਠੰਡੇ ਪੈ ਗਏ, ਉਹਨਾਂ ਦੀ ਬਾਂਹ ਫੜਣ ਲਈ ਬਹੁਤ ਸਾਰੀਆਂ ਸੰਸਥਾਵਾਂ ਅੱਗੇ ਆਈਆਂ ਇਸੇ ਤਹਿਤ ਨੇੜਲੇ ਪਿੰਡ ਖੀਵਾ ਕਲਾਂ ਦੇ 120 ਪਰਿਵਾਰਾਂ ਦੇ ਲਗਭਗ ਲੋਕਡਾਊਨ ਦੌਰਾਨ ਅਤੇ ਅੱਜ ਸਤਿਨਾਮ ਸਰਬ ਕਲਿਆਣ ਟਰੱਸਟ ਚੰਡੀਗੜ੍ਹ ਦੇ ਸਹਿਯੋਗ ਸਦਕਾ ਰਾਸ਼ਨ ਕਿਟਾਂ ਦੀ ਵੰਡ ਕੀਤੀ ਗਈ। ਪ੍ਰਬੰਧਕਾਂ ਨੇ ਕਿਹਾ ਕਿ ਉਹਨਾਂ ਦੀ ਸੰਸਥਾ ਹਮੇਸਾ ਤੋਂ ਗਰੀਬ-ਮਜ਼ਬੂਰ ਲੋਕਾਂ ਦੀ ਮੱਦਦ ਕਰਦੀ ਆ ਰਹੀ ਹੈ ਤੇ ਕਰਦੀ ਰਹੇਗੀ। ਸਮਾਜ ਸੇਵੀ ਡਾ. ਪਰਗਟ ਸਿੰਘ ਖੀਵਾ ਮੈਂਬਰ ਬਲਾਕ ਸੰਮਤੀ ਨੇ ਦੱਸਿਆ ਕਿ ਇਹ ਸੰਸਥਾ ਰਾਹੀਂ ਵੰਡੇ ਰਾਸ਼ਨ ਨਾਲ ਗਰੀਬ ਪਰਿਵਾਰਾਂ ਨੂੰ ਇੱਕ ਮਹੀਨੇ ਤੱਕ ਰਾਸ਼ਨ ਮੁਹਈਆ ਕਰਵਾਇਆ ਗਿਆ ਹੈ। ਅੱਗੇ ਤੋਂ ਕੋਸ਼ਿਸ਼ ਜਾਰੀ ਰਹੇਗੀ।
    ਇਸ ਮੌਕੇ ਸਤਿਨਾਮ ਸਰਬ ਕਲਿਆਣ ਟਰੱਸਟ ਦੇ ਅਹੁਦੇਦਾਰ ਬਹਾਦਰ ਸਿੰਘ ਹੀਰੋਂ ਕਲਾਂ, ਸੁਖਬੀਰ ਸਿੰਘ, ਸੁਖਵਿੰਦਰ ਸਿੰਘ ਆਦਿ ਹਾਜ਼ਰ ਸਨ।
    ਫੋਟੋ ਕੈਪਸ਼ਨ: ਪਿੰਡ ਖੀਵਾ ਕਲਾਂ ਵਿਖੇ ਰਾਸ਼ਨ ਵੰਡਣ ਮੌਕੇ ਸਰਬ ਕਲਿਆਣ ਟਰੱਸਟ ਦੇ ਅਹੁਦੇਦਾਰ।

    PUNJ DARYA

    LEAVE A REPLY

    Please enter your comment!
    Please enter your name here

    Latest Posts

    error: Content is protected !!