ਜੇਕਰ ਪ੍ਰਿਸੀਪਲ ਤੇ ਕਾਰਵਾਈ ਨਾ ਤਾਂ ਆਉਣ ਵਾਲੇ ਦਿਨਾਂ ਵਿੱਚ ਤਿੱਖਾ ਸੰਘਰਸ਼ ਕੀਤਾ ਜਾਵੇਗਾ
ਮਹਿਲ ਕਲਾਂ, ਬਰਨਾਲਾ (ਲਿਆਕਤ ਅਲੀ, ਬੰਧਨਤੋੜ ਸਿੰਘ, ਜਗਸੀਰ ਸਿੰਘ ਧਾਲੀਵਾਲ ਸਹਿਜੜਾ )
ਸਥਾਨਿਕ ਬਾਬਾ ਗਾਂਧਾ ਸਿੰਘ ਪਬਲਿਕ ਸਕੂਲ ਦੇ ਪ੍ਰਿੰਸੀਪਲ ‘ਤੇ ਕਾਰਵਾਈ ਕਰਵਾਉਣ ਲਈ ਸਕੂਲ ਦੀਆ ਪੰਜ ਅਧਿਆਪਕਾਵਾਂ ਪਾਣੀ ਵਾਲੀ ਟੈਂਕੀ ‘ਤੇ ਚੜ ਗਈਆਂ ਹਨ, ਜਦਕਿ ਇੱਕ ਦਰਜ਼ਨ ਦੇ ਕਰੀਬ ਅਧਿਆਪਕਾਂ ਉਹਨਾਂ ਦੀ ਹਿਮਾਇਤ ਵਿੱਚ ਥੱਲੇ ਧਰਨੇ ‘ਤੇ ਬੈਠੀਆਂ ਹੋਈਆਂ ਹਨ। ਟੈਂਕੀ ‘ਤੇ ਚੜੀਆਂ ਅਧਿਆਪਕਾਵਾਂ ਅੰਮ੍ਰਿਤਪਾਲ ਕੌਰ, ਕਿਰਨਦੀਪ ਕੌਰ, ਪ੍ਰਭਜੀਤ ਕੌਰ ਅਤੇ ਸੀਮਾ ਦਾ ਕਹਿਣਾ ਹੈ ਕਿ ਸਕੂਲ ਦੇ ਪ੍ਰਿੰਸੀਪਲ ਸ੍ਰੀ ਨਿਵਾਸਨੂੰ ਵੱਲੋਂ ਅਧਿਆਪਕਾਵਾਂ ਨਾਲ ਮਾੜਾ ਵਿਵਹਾਰ ਕੀਤਾ ਜਾਂਦਾ ਹੈ ਅਤੇ ਛੁੱਟੀ ਮੰਗਣ ਜਾਂ ਕਿਸੇ ਹੋਰ ਕੰਮ ਲਈ ਗਈਆਂ ਅਧਿਆਪਕਾਵਾਂ ਕੋਲੋਂ ਸਰਮਸ਼ਾਰ ਕਰਨ ਵਾਲੇ ਸਵਾਲ ਪੁਛੇ ਜਾਂਦੇ ਹਨ। ਪਿਛਲੇ ਦਿਨੀਂ ਸਕੂਲ ਦੀ ਇੱਕ ਅਧਿਆਪਕਾ ਰਵਿੰਦਰ ਕੌਰ ਨਾਲ ਵੀ ਪ੍ਰਿੰਸੀਪਲ ਵੱਲੋਂ ਮਾੜਾ ਵਿਵਹਾਰ ਕੀਤਾ ਗਿਆ। ਇਸ ਉਪਰੰਤ ਜਦੋਂ ਰਵਿੰਦਰ ਕੌਰ ਅਤੇ ਉਸਦੇ ਨਾਲ ਕੁਝ ਹੋਰ ਅਧਿਆਪਕਾਂਵਾਂ ਪ੍ਰਿੰਸੀਪਲ ਦੇ ਖਿਲਾਫ ਪੁਲਸ ਕੋਲ ਸਿਕਾਇਤ ਲੈ ਕੇ ਗਈਆਂ ਤਾਂ ਪੁਲਸ ਪ੍ਰਸਾਸ਼ਨ ਵੱਲੋਂ ਕਈ ਘੰਟੇ ਬਿਠਾਉਣ ਤੋਂ ਬਾਅਦ ਵੀ ਉਹਨਾਂ ਦੀ ਕੋਈ ਗੱਲ ਨਹੀਂ ਸੁਣੀ ਗਈ। ਇਸ ਦੌਰਾਨ ਥਾਣੇ ਵਿੱਚ ਹੀ ਮਾਨਸਿਕ ਤੌਰ ‘ਤੇ ਪ੍ਰੇਸ਼ਾਨ ਰਵਿੰਦਰ ਕੌਰ ਦੀ ਹਾਲਤ ਵਿਗੜ ਗਈ, ਜੋ ਸਥਾਨਿਕ ਸਿਵਲ ਹਸਪਤਾਲ ਬਰਨਾਲਾ ਵਿੱਚ ਜੇਰੇ ਇਲਾਜ ਹੈ, ਪਰ ਪੁਲਸ ਵੱਲੋਂ ਅਜੇ ਤੱਕ ਕੋਈ ਕਾਰਵਾਈ ਨਹੀਂ ਕੀਤੀ ਗਈ।
ਪੁਲਸ ਪ੍ਰਸਾਸ਼ਨ ਨੇ ਪ੍ਰਿੰਸੀਪਲ ‘ਤੇ ਕੋਈ ਕਾਰਵਾਈ ਕਰਨ ਦੀ ਥਾਂ ਅੱਜ ਫਿਰ ਉਹਨਾਂ ਨੂੰ ਹੰਡਿਆਇਆ ਸੀ.ਆਈ.ਏ ਸਟਾਫ ਵਿਖੇ ਬੁਲਾਇਆ ਸੀ ਅਤੇ ਉਥੇ ਵੀ ਪੁਲਸ ਪ੍ਰਸਾਸਨ ਦਾ ਰਵੱਈਆ ਪ੍ਰਿੰਸੀਪਲ ਦੇ ਹੱਕ ਵਿੱਚ ਹੀ ਰਿਹਾ, ਜਿਸ ਤੋਂ ਅੱਕ ਕੇ ਉਹਨਾਂ ਨੂੰ ਬਾਬਾ ਗਾਂਧਾ ਸਿੰਘ ਸਕੂਲ ਦੇ ਸਾਹਮਣੇ ਆਈ.ਟੀ.ਆਈ ਚੌਕ ਵਿੱਚ ਪਾਣੀ ਵਾਲੀ ਟੈਂਕੀ ‘ਤੇ ਚੜਨਾ ਪਿਆ ਹੈ। ਹੁਣ ਉਹ ਟੈਂਕੀ ਤੋਂ ਉਦੋਂ ਹੀ ਉਤਰਨਗੀਆਂ, ਜਦੋਂ ਪੁਲਸ ਪ੍ਰਸਾਸ਼ਨ ਵੱਲੋਂ ਪ੍ਰਿੰਸੀਪਲ ‘ਤੇ ਪਰਚਾ ਦਰਜ ਕੀਤਾ ਜਾਵੇਗਾ ।ਜਿਕਰਯੋਗ ਹੈ ਕਿ ਬਾਬਾ ਗਾਂਧਾ ਪਬਲਿਕ ਸਕੂਲ ਬਰਨਾਲਾ ਦੇ ਦੀਆ ਅਧਿਆਪਕਾਂ ਦਿਨ ਸੋਮਵਾਰ ਤੋਂ ਸਵੇਰੇ ਦਸ ਵਜੇ ਤੋਂ ਸਕੂਲ ਦੇ ਨੇੜੇ ਪਾਣੀ ਵਾਲੀ ਟੈਂਕੀ ‘ਤੇ ਚੜ ਗਈਆਂ ਸਨ ਉਨਾ ਵਿਚੋ ਇੱਕ ਅਧਿਆਪਕਾ ਬੇਹੋਸ਼ ਹੋ ਗਈ ਹੈ