13.1 C
United Kingdom
Sunday, June 7, 2026

More

    ਮੋਗਾ ਦੇ ਪਿੰਡ ਖੋਸਾ ਪਾਂਡੋ ‘ਚ ਇੱਕ ਵਿਅਕਤੀ ਵੱਲੋਂ ਫਾਇਰਿੰਗ, ਇਕ ਪੁਲਿਸ ਮੁਲਾਜ਼ਮ ਦੀ ਮੌਤ, ਤਿੰਨ ਜ਼ਖ਼ਮੀ


    ਮੋਗਾ (ਮਿੰਟੂ ਖੁਰਮੀ)

    ਬੀਤੀ ਰਾਤ ਮੋਗਾ ਦੇ ਪਿੰਡ ਖੋਸਾ ਪਾਂਡੋ ਰੱਤੀਆਂ ਰੋਡ ‘ਤੇ ਇਕ ਵਿਅਕਤੀ ਵਲੋਂ ਪੁਲਿਸ ਪਾਰਟੀ ‘ਤੇ ਗੋਲ਼ੀਆਂ ਚਲਾ ਕੇ ਇਕ ਪੁਲਿਸ ਮੁਲਾਜ਼ਮ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਗਿਆ। ਇਸ ਦੌਰਾਨ ਤਿੰਨ ਮੁਲਾਜ਼ਮ ਜ਼ਖ਼ਮੀ ਹੋ ਗਏ।
    ਜਾਣਕਾਰੀ ਅਨੁਸਾਰ ਗੁਰਵਿੰਦਰ ਸਿੰਘ ਨਾਂ ਦੇ ਵਿਅਕਤੀ ਦਾ ਆਪਣੇ ਹੀ ਪਿੰਡ ਦੇ ਗੁਆਂਢੀਆਂ ਨਾਲ ਖੇਤ ਨੂੰ ਲੈ ਕੇ ਵਿਵਾਦ ਸੀ। ਬੀਤੀ ਰਾਤ ਥਾਣਾ ਸਦਰ ਦੀ ਪੁਲਿਸ ਉਸ ਵਿਅਕਤੀ ਨੂੰ ਫੜਨ ਪਿੰਡ ਗਈ ਤਾਂ ਅੱਗੋਂ ਉਸ ਨੇ ਫਾਇਰਿੰਗ ਸ਼ੁਰੂ ਕਰ ਦਿੱਤੀ। ਇਸ ਦੌਰਾਨ ਇਕ ਪੁਲਿਸ ਮੁਲਾਜ਼ਮ ਦੀ ਮੌਤ ਹੋ ਗਈ ਤੇ ਤਿੰਨ ਗੰਭੀਰ ਜ਼ਖ਼ਮੀ ਹੋ ਗਏ। ਪਤਾ ਲੱਗਣ ‘ਤੇ ਸੀਆਈਏ ਸਟਾਫ ਦੇ ਇੰਚਾਰਜ ਤਰਲੋਚਨ ਸਿੰਘ ਪੁਲਿਸ ਪਾਰਟੀ ਨਾਲ ਘਟਨਾ ਸਥਾਨ ‘ਤੇ ਪਹੁੰਚੇ ਤਾਂ ਗੁਰਵਿੰਦਰ ਸਿੰਘ ਰਾਤ ਨੂੰ ਹਨੇਰੇ ਦਾ ਫਾਇਦਾ ਉਠਾ ਕੇ ਆਪਣੀ ਮਾਂ ਨਾਲ ਗੱਡੀ ‘ਤੇ ਫਰਾਰ ਹੋ ਗਿਆ।

    ਰਫ਼ਤਾਰ ਤੇਜ਼ ਹੋਣ ਕਾਰਨ ਪਿੰਡ ਦੌਲਤਪੁਰਾ ਨਜ਼ਦੀਕ ਗੱਡੀ ਦਾ ਐਕਸੀਡੈਂਟ ਹੋ ਗਿਆ। ਐਂਬੂਲੈਸ ਰਾਹੀਂ ਦੋਵਾਂ ਨੂੰ ਮੋਗਾ ਦੇ ਸਿਵਲ ਹਸਪਤਾਲ ਲਿਆਂਦਾ ਗਿਆ। ਬਾਅਦ ‘ਚ ਪਤਾ ਲੱਗਾ ਕਿ ਇਹ ਜ਼ਖ਼ਮੀ ਵਿਅਕਤੀ ਉਹੀ ਹੈ ਜਿਸ ਨੇ ਪੁਲਿਸ ਪਾਰਟੀ ‘ਤੇ ਹਮਲਾ ਕੀਤਾ ਸੀ। ਪੁਲਿਸ ਵਲੋਂ ਤੁਰੰਤ ਸਿਵਲ ਹਸਪਤਲ ‘ਚ ਭਾਰੀ ਪੁਲਿਸ ਫੋਰਸ ਤਾਇਨਾਤ ਕਰ ਦਿੱਤੀ ਗਈ। ਮੌਕੇ ‘ਤੇ ਪਹੁੰਚੇ ਆਈਜੀ ਨੇ ਘਟਨਾ ਸਥਾਨ ਦਾ ਜਾਇਜ਼ਾ ਲਿਆ ਤੇ ਜਾਂਚ ਸ਼ੁਰੂ ਕਰ ਦਿੱਤੀ ਹੈ।

    PUNJ DARYA

    LEAVE A REPLY

    Please enter your comment!
    Please enter your name here

    Latest Posts

    error: Content is protected !!