9.6 C
United Kingdom
Saturday, March 7, 2026

More

    ਕਰੋਨਾ ਜ਼ੀਰੋ-ਨਿਊਜ਼ੀਲੈਂਡ ਹੀਰੋ

    ਦੁਨੀਆ ਦੇ ਚੰਦ ਸੁਰੱਖਿਅਤ ਦੇਸ਼ਾਂ ਦੇ ਵਿਚ ਨਿਊਜ਼ੀਲੈਂਡ ਦੇਸ਼ ਸ਼ਾਮਿਲ-ਕਰੋਨਾ ਦਾ ਆਖਰੀ ਕੇਸ ਵੀ ਠੀਕ ਹੋਇਆ
    -ਵੱਖ-ਵੱਖ ਮੁਲਕਾਂ ਦੇ ਵਿਚ ਹੋਏ ਵਧਾਈ ਵਾਲੇ ਟਵੀਟ
    ਔਕਲੈਂਡ 8 ਜੂਨ (ਹਰਜਿੰਦਰ ਸਿੰਘ ਬਸਿਆਲਾ)

    ਵਿਸ਼ਵਾਸ਼ ਕੀਤਾ ਜਾਂਦਾ ਹੈ ਕਿ ਹੁਣ ਤੱਕ 12 ਅਜਿਹੇ ਦੇਸ਼ ਸਨ ਜਿੱਥੇ ਕਰੋਨਾ ਨੇ ਪੈਰ ਨਹੀਂ ਪਸਾਰੇ ਜਿਵੇਂ ਨਾਰਥ ਕੋਰੀਆ, ਤੁਰਕਿਮਨਸਤਾਨ, ਸੋਲੋਮਨ ਆਈਲੈਂਡ, ਵਨਾਤੂ, ਸਾਮੋਆ, ਕੀਰੀਬਾਤੀ, ਫੈਡਰੇਟਿਡ ਸਟੇਟਸ ਆਫ ਮਾਈਕ੍ਰੋਨੇਸੀਆ, ਟੌਂਗਾ, ਮਾਰਸ਼ਲ ਆਈਲੈਂਡ, ਪਲਾਊ ਅਤੇ ਤੂਵਾਲੂ। ਕੁਝ ਮੁਲਕਾਂ ਅੰਦਰ ਕਰੋਨਾ ਦਾਖਲ ਹੋਇਆ ਪਰ ਉਹ ਇਸ ਉਤੇ ਕਾਫੀ ਹੱਦ ਤੱਕ ਕਾਬੂ ਪਾਉਣ ਉਤੇ ਸਫਲ ਰਹੇ। ਇਨ੍ਹਾਂ ਵਿਚੋਂ ਇਕ ਨਿਊਜ਼ੀਲੈਂਡ ਅਜਿਜਾ ਦੇਸ਼ ਹੈ ਜਿਸਨੇ ਅੱਜ ਕਰੋਨਾ ਦਾ ਆਖਰੀ ਮਰੀਜ਼ ਵੀ ਠੀਕ ਕਰਕੇ ਦੇਸ਼ ਨੂੰ ਕਰੋਨਾ ਮੁਕਤ ਐਲਾਨ ਦਿੱਤਾ।  2 ਫਰਵਰੀ ਨੂੰ ਨਿਊਜ਼ੀਲੈਂਡ ਨੇ ਚਾਈਨਾ ਤੋਂ ਆਉਣ ਵਾਲਿਆਂ ‘ਤੇ ਰੋਕ ਲਗਾ ਕੇ ਆਪਣੀ ਕਰੋਨਾ ਵਿਰੋਧੀ ਲੜਾਈ ਸ਼ੁਰੂ ਕੀਤੀ ਸੀ। 28 ਫਰਵਰੀ ਨੂੰ ਪਹਿਲਾ ਕੇਸ ਆਇਆ  ਸੀ। 19 ਮਾਰਚ ਨੂੰ ਵਿਦੇਸ਼ੀਆਂ ਲਈ ਬਾਰਡਰ ਬੰਦ ਕਰ ਦਿੱਤੇ ਗਏ ਸਨ। ਅੱਜ ਆਖਰੀ ਮਰੀਜ਼ ਦੇ ਠੀਕ ਹੋਣ ਤੱਕ ਦੇਸ਼ ਵਿਚ ਕੁੱਲ ਪੁਸ਼ਟੀ ਕੀਤ ਗਏ ਕੇਸ 1154 ਹੋਏ ਅਤੇ ਸੰਭਾਵੀ ਮਰੀਜ਼ਾਂ ਨੂੰ ਮਿਲਾ ਕੇ ਕੁੱਲ 1504 ਕੇਸ ਗਿਣੇ ਗਏ।
    ਇਥੇ ਲੌਕਡਾਊਨ ਪੱਧਰ ਦੋ ਚੱਲ ਰਿਹਾ ਸੀ ਅਤੇ ਅੱਜ ਅਧੀ ਰਾਤ ਨੂੰ ਲਾਕਡਾਊਨ-1 ਹੋ ਜਾਵੇਗਾ। ਇਸ ਤੋਂ ਬਾਅਦ ਕੋਈ ਸਮਾਜਿਕ ਦੂਰੀ, ਮਾਸਕ ਪਾਊਣਾ, ਜਨਤਕ ਇਕੱਠ ਕਰਨਾ ਆਦਿ ਉਤੇ ਪਾਬੰਦੀ ਖਤਮ ਹੋ ਜਾਵੇਗਾ। ਕੱਲ੍ਹ ਤੋਂ ਜਨਤਕ ਟ੍ਰਾਂਸਪੋਰਟ ਆਮ ਦੀ ਤਰ੍ਹਾਂ ਹੋ ਜਾਵੇਗੀ। ਬੱਸਾਂ ਦੇ ਵਿਚ ਸਵਾਰੀਆਂ ਪਹਿਲਾਂ ਦੀ ਤਰ੍ਹਾਂ ਮੂਹਰਲੇ ਦਰਵਾਜੇ ਰਾਹੀਂ ਚੜ੍ਹਨਗੀਆਂ ਅਤੇ ਜਿੱਥੇ ਮਰਜ਼ੀ ਬੈਠ ਸਕਣਗੀਆਂ। ਦੇਸ਼ ਦੀ ਪ੍ਰਧਾਨ ਮੰਤਰੀ ਸ੍ਰੀਮਤੀ ਜੈਸਿੰਡਾ ਆਰਡਨ ਨੇ ਅੱਜ ਇਹ ਐਲਾਨ ਕੀਤਾ ਅਤੇ ਇਸ ਮੌਕੇ ਸਿਹਤ ਡਾਇਰੈਕਟਰ ਵੀ ਹਾਜਿਰ ਸਨ। ਜਦੋਂ ਪ੍ਰਧਾਨ ਮੰਤਰੀ ਨੂੰ ਸੂਚਨਾ ਮਿਲੀ ਕਿ ਦੇਸ਼ ਅੰਦਰ ਆਖਰੀ ਮਰੀਜ਼ ਵੀ ਠੀਕ ਹੋ ਗਿਆ ਤਾਂ ਉਸਨੇ ਕੀ ਕੀਤਾ? ਦੇ ਸਬੰਧ ਵਿਚ ਉਨ੍ਹਾਂ ਹਸਦਿਆਂ ਕਿਹਾ ਕਿ ਹਲਕਾ ਜਿਹਾ ਡਾਂਸ।
    ਦੇਸ਼ ਦੀਆਂ ਸਰਹੱਦਾਂ ਅਜੇ ਬੰਦ ਰਹਿਣਗੀਆਂ। ਵਿਦੇਸ਼ਾਂ ਤੋਂ ਵਾਪਿਸ ਪਰਤਣ ਵਾਲੇ ਕੀਵੀਆਂ ਦੇ ਲਈ 14 ਦਿਨ ਦਾ ਏਕਾਂਤਵਾਸ ਅਜੇ ਲਾਗੂ ਰਹੇਗਾ। ਨਿਊਜ਼ੀਲੈਂਡ ਪਹਿਲਾਂ ਆਪਣੇ ਗੁਆਂਢੀ ਮੁਲਕ ਦੇ ਨਾਲ ਬਬਲਜ਼ ਬਣਾ ਕੇ ਅੰਤਰਾਸ਼ਟਰੀ ਹਵਾਈ ਉਡਾਣਾ ਸ਼ੁਰੂ ਕਰੇਗਾ ਅਤੇ ਫਿਰ ਇਹੀ ਫਾਰਮੂਲਾ ਕਰੋਨਾ ਮੁਕਤ ਹੋ ਰਹੇ ਦੇਸ਼ਾਂ ਦੇ ਨਾਲ ਅਪਣਾਏਗਾ। ਲੋਕਾਂ ਨੂੰ ਅਜੇ ਸਲਾਹ ਦਿੱਤੀ ਗਈ ਹੈ ਕਿ ਉਹ ਆਪਣਾ ਰਿਕਾਰਡ ਰੱਖਣ ਕਿ ਕਿੱਥੇ-ਕਿਥੇ ਗਏ ਤਾਂ ਕਿ ਕਿਤੇ ਲੋੜ ਪਵੇ ਤਾਂ ਕਰੋਨਾ ਦੀ ਪਿੱਛਾ ਕੀਤਾ ਜਾ ਸਕੇ। ਲੋਕਲ ਏਅਰ ਲਾਈਨ ਨੇ ਟਿਕਟਾਂ ਦੀ ਦਰ ਘਟਾ ਦਿੱਤੀ ਹੈ। ਸਕਾਈ ਟਾਵਰ ਲਈ ਪਹਿਲਾਂ ਹੀ ਫੀਸ ਅੱਧੀ ਕਰ ਦਿੱਤੀ ਗਈ ਹੈ।
    ਵੱਖ-ਵੱਖ ਮੁਲਕਾਂ ਦੇ ਵਿਚ ਵੱਡੇ ਨੇਤਾਵਾਂ ਨੇ ਟਵੀਟ ਕਰਕੇ ਦੇਸ਼ ਨੂੰ ਵਧਾਈ ਦਿੱਤੀ ਹੈ। ਇੰਗਲੈਂਡ ਨੇ ਕਿਹਾ ਕਿ 5 ਮਿਲੀਅਨ ਲੋਕਾਂ ਦੀ ਟੀਮ ਦੀ ਜਿੱਤ ਹੋਈ ਹੈ। 

    PUNJ DARYA

    LEAVE A REPLY

    Please enter your comment!
    Please enter your name here

    Latest Posts

    error: Content is protected !!