ਗਲਾਸਗੋ/ਲੰਡਨ (ਮਨਦੀਪ ਖੁਰਮੀ ਹਿੰਮਤਪੁਰਾ, ਸੰਜੀਵ ਭਨੋਟ)
ਬਰਤਾਨੀਆ ਵਿੱਚ ਅਗਲੇ ਹਫ਼ਤੇ ਇਹ ਘੋਸ਼ਣਾ ਕੀਤੀ ਜਾਣ ਵਾਲੀ ਹੈ ਜਿਸ ਰਾਹੀਂ ਪੂਜਾ ਸਥਾਨਾਂ ਨੂੰ ਵਿਅਕਤੀਗਤ ਪ੍ਰਾਰਥਨਾ ਲਈ ਖੋਲ੍ਹਣ ਦੀ ਆਗਿਆ ਦਿੱਤੀ ਜਾਏਗੀ। ਇਹਨਾਂ ਵਿੱਚ ਕਿਸੇ ਪ੍ਰਕਾਰ ਦੇ ਵਿਆਹ, ਜਾਂ ਕੋਈ ਵੱਡੇ ਇਕੱਠ ਵਾਲੇ ਸਮਾਗਮ ਸ਼ਾਮਲ ਕਰਨ ਦੀ ਉਮੀਦ ਨਹੀਂ ਹੈ। ਇੰਗਲੈਂਡ ਵਿਚ ਇਹ ਐਲਾਨ 15 ਜੂਨ ਤੋਂ ਲਾਗੂ ਹੋ ਸਕਦੇ ਹਨ। ਇਸ ਤੋਂ ਇਲਾਵਾ ਉੱਤਰੀ ਆਇਰਲੈਂਡ ਨੇ ਪਹਿਲਾਂ ਹੀ ਨਿੱਜੀ ਪੂਜਾ ਦੀ ਆਗਿਆ ਦਿੱਤੀ ਹੈ ਪਰ ਸਕਾਟਲੈਂਡ ਅਤੇ ਵੇਲਜ਼ ਨੇ ਅਜੇ ਤੱਕ ਅਜਿਹਾ ਨਹੀਂ ਕੀਤਾ ਹੈ। ਸਰਕਾਰੀ ਹਦਾਇਤਾਂ ਅਨੁਸਾਰ ਧਾਰਮਿਕ ਅਸਥਾਨਾਂ ਵਿੱਚ ਸ਼ਾਮਲ ਹੋਣ ਵਾਲੀਆਂ ਸੰਗਤਾਂ ਦੀ ਸੁਰੱਖਿਆ ਦਾ ਪ੍ਰਬੰਧ ਉਕਤ ਅਦਾਰੇ ਦੇ ਪ੍ਰਬੰਧਕਾਂ ਨੂੰ ਕਰਨਾ ਪਵੇਗਾ।