3.1 C
United Kingdom
Sunday, March 8, 2026

More

    ਵਧੀਆ ਸੋਚ- “ਮੰਗਲ ਮੀਤ ਪੱਤੋ”

    ਵਧੀਆ ਸੋਚ ਬਣਾ ਕੇ ਰੱਖ
    ਭਾਂਵੇ ਘਾਟਾ ਖਾ ਕੇ ਰੱਖ

    ਵੋਟਾਂ ਵੇਲੇ ਪਰਖ ਲਿਆ ਜੋ
    ਨੇਤਾ ਖੂੰਜੇ ਲਾ ਕੇ ਰੱਖ

    ਯਾਰਾਂ ਨਾਲ ਨਾ ਦੂਰੀ ਚੰਗੀ
    ਬੁਰੇ ਦਾ ਨੇੜ ਘਟਾ ਕੇ ਰੱਖ

    ਹਰ ਇੱਕ ਨਾਲ ਨਾ ਗੰਢ ਦੋਸਤੀ
    ਮਿੱਤਰ ਵੀ ਠਣਕਾ ਕੇ ਰੱਖ

    ਪਹਿਲਾਂ ਐਬ ਬਥੇਰੇ ਨੰਗੇ
    ਮਾੜੀ ਸੋਚ ਦਬਾ ਕੇ ਰੱਖ

    ਆਪਣੇ ਆਖਰ ਆਪਣੇ ਹੁੰਦੇ
    ਰੁਸਿਆਂ ਤਾਂਈਂ ਮਨਾ ਕੇ ਰੱਖ

    ਜੇ ਤੂੰ ਨੇਕੀ ਕਰ ਬੈਠਾਂ ਏਂ
    ਚੇਤਿਿਆਂ ‘ਚੋਂਂ ਭੁਲਾ ਕੇ ਰੱਖ

    ਉੱਚੇ ਰੁਤਬੇ ਸਦਾ ਨ ਰਹਿਣੇ
    ਨੀਵਿਆਂ ਨੂੰ ਗਲ ਲਾ ਕੇ ਰੱਖ

    ਜਿੱਥੇੇ ਧਰਮ ਵਪਾਰ ਹੋ ਗਿਆ

    ਆਪੇ ਨੂੰ ਸਮਝਾ ਕੇ ਰੱਖ

    ਮਨੁੱਖ ਮੁਹੱਬਤ ਹੀ ਪੂਜਾ ਹੈ

    ਪੱਥਰ ਨੂੰ ਠੁਕਰਾ ਕੇ ਰੱਖ

    ਮਹਿਰਮ ਬਣ ‘ਤੇ ਮੱਲ੍ਮ ਬਣਜਾ

    “ਮੀਤ ” ਤੂੰ ਜ਼ਖਮ ਲੁਕਾ ਕੁੇ ਰੱਖ
    9417149433

    PUNJ DARYA

    LEAVE A REPLY

    Please enter your comment!
    Please enter your name here

    Latest Posts

    error: Content is protected !!