ਨਿਹਾਲ ਸਿੰਘ ਵਾਲਾ (ਰਾਜਵਿੰਦਰ ਰੌਂਤਾ)
ਕਰੋਨਾ ਖਿਲਾਫ਼ ਜੰਗ ਦੌਰਾਨ ਪੁਲੀਸ ਤੇ ਪ੍ਰਸਾਸ਼ਨ ਨਾਲ ਮੂਹਰਲੀਆਂ ਸਫ਼ਾਂ ਵਿੱਚ ਸਮਰਪਿਤ ਸਖਸ਼ੀਅਤ ਜਗਜੀਤ ਸਿੰਘ ਗਿੱਲ ਮਾਣੂੰਕੇ ਦਾ ਜਨਮ ਦਿਨ ਡੀਐਸਪੀ ਮਨਜੀਤ ਸਿੰਘ ਦੀ ਅਗਵਾਈ ਹੇਠ ਨਿਹਾਲ ਸਿੰਘ ਵਾਲਾ ਪੁਲੀਸ ਵੱਲੋਂ ਸਥਾਨਕ ਚੌਂਕ ਵਿੱਚ ਕੇਕ ਕੱਟ ਕੇ ਮਨਾਇਆ ਗਿਆ।
ਜਗਜੀਤ ਸਿੰਘ ਮਾਣੂੰਕੇ ਦਾ ਜਨਮ ਦਿਨ ਮਨਾਉਣ ਸਮੇਂ ਡੀਐਸਪੀ ਮਨਜੀਤ ਸਿੰਘ ਨੇ ਦੱਸਿਆ ਕਿ ਜਗਜੀਤ ਸਿੰਘ ਨੇ ਕਰੋਨਾ ਖਿਲਾਫ਼ ਜੰਗ ਦੌਰਾਨ ਪੁਲਿਸ ,ਮੈਡੀਕਲ ਸਟਾਫ਼ ਅਤੇ ਆਮ ਲੋਕਾਂ ਮੂਹਰਲੀਆਂ ਸਫ਼ਾਂ ਵਿੱਚ ਖਲੋ ਕੇ ਚੰਗੇ ਸਮਾਜ ਸੇਵੀ ਦਾ ਫ਼ਰਜ਼ ਨਿਭਾਉਂਦਿਆਂ ਸੈਨੀਟਾਈਜ਼ਰ,ਮਾਸਕ,ਪੀਪੀਈ ਕਿੱਟਾਂ ਅਤੇ ਲੋੜਵੰਦਾਂਲਈ ਰਾਸ਼ਣ ਤੱਕ ਪਾਹੁੰਚਾਇਆ ।ਅਜਿਹੀਆਂ ਸਖਸ਼ੀਅਤਾਂ ਨੂੰ ਮਾਣ ਸਨਮਾਨ ਦੇਕੇ ਪੁਲੀਸ ਵਿਭਾਗ ਵੀ ਮਾਣ ਮਹਿਸੂਸਦਾ ਹੈ। ਥਾਣਾ ਮੁਖੀ ਇੰਸਪੈਕਟਰ ਪਲਵਿੰਦਰ ਸਿੰਘ ਨੇ ਜਗਜੀਤ ਸਿੰਘ ਦਾ ਮੂੰਹ ਮਿੱਠਾ ਕਰਵਾਉਂਦਿਆਂ ਕਿਹਾ ਕਿ ਸਮਾਜ ਸੇਵਾ ਦਾ ਜ਼ਜਬਾ ਮਨ ਨੂੰ ਸਕੂਨ ਦਿੰਦਾ ਹੈ ਅਤੇ ਭਾਈਚਾਰਕ ਸਾਂਝ ਪੈਦਾ ਕਰਦਾ ਹੈ। ਇਸ ਮੌਕੇ ਵਿਕਰਾਜ ਪੈਲਿਸ ਦੇ ਮਾਲਕ ਹਰਚੰਦ ਸਿੰਘ ਯੂਕੇ ,ਮਾ ਦਰਸ਼ਨ ਸਿੰਘ ਯੂਕੇ ਨੇ ਪੁਲੀਸ ਵਿਭਾਗ ਦੀ ਸ਼ਲਾਘਾ ਕਰਦਿਆਂ ਜਗਜੀਤ ਸਿੰਘ ਗਿੱਲ ਨੂੰ ਮੁਬਾਰਕਵਾਦ ਦਿੱਤੀ। ਪਿਛਲੇ ਮਹੀਨੇ ਪੁਲੀਸ ਨੇ ਹੋਣਹਾਰ ਨੌਜਵਾਨ ਸਰਗਮ ਰੌਂਤਾ ਜੋ ਸਪਾਈਨਲ ਨਰਵ ਇੰਜਰੀ ਕਾਰਨ ਪਿਛਲੇ ਦੋ ਸਾਲ ਕਰੀਬ ਤੋਂ ਬੈੱਡ ਤੇ ਜੇਰੇ ਇਲਾਜ਼ ਹੈ ਪੁਲੀਸ ਨੇ ਉਸਦਾ ਜਨਮ ਦਿਨ ਡੀਐਸਪੀ ਮਨਜੀਤ ਸਿੰਘ ਦੀ ਅਗਵਾਈ ਹੇਠ ਨਿਹਾਲ ਸਿੰਘ ਵਾਲਾ ਪੁਲੀਸ ਨੇ ਮਨਾਇਆ ਸੀ। ਇਸ ਸਮੇਂ ਇੰਸਪੈਕਟਰ ਪਲਵਿੰਦਰ ਸਿੰਘ,ਹੌਲਦਾਰ ਦਲਵਿੰਦਰ ਸਿੰਘ, ਹੌਲਦਾਰ ਧੰਨਦੀਪ ਸਿੰਘ,ਕੇਸ਼ੀ ਕੱਪੜੇ ਵਾਲਾ,ਸਹਾਇਕ ਮੁਣਸ਼ੀ ਰਜਿੰਦਰ ਸਿੰਘ ਆਦਿ ਮੌਜੂਦ ਸਨ।