ਹਰਦਰਸ਼ਨ ਸਿੰਘ ਕਮਲ
ਚੀਕਾਂ ਨੂੰ ਸੁਣ
ਦੁੱਖਾਂ ਨੂੰ ਜਾਣ
ਫਿਰ ਦੱਸ ਕਿੱਥੇ ਆ
ਤੇਰਾ ਇਨਸਾਫ਼ ਰੱਬਾ?
ਮੌਤ ਮੰਗੀਏ
ਮੌਤ ਨਾ ਆਵੇ
ਪਰ ਦੁੱਖਾਂ ਦੀ ਕਰੇ
ਰੱਜ ਕੇ ਬਰਸਾਤ ਰੱਬਾ
ਕੀ ਏਹੋ ਤੇਰਾ ਇਨਸਾਫ਼ ਰੱਬਾ?
ਰੋਂਦੇ ਦੇ ਹੰਝੂ ਵੇਖ
ਮਰਦੇ ਦਾ ਡਰ ਰੱਬਾ
ਪਲ-ਪਲ ਮਾਰੇ
ਤੂੰ ਗ਼ਰੀਬ ਤਾਈਂ
ਕਦੇ ਭੁੱਲ ਕੇ ਨਾ
ਦੇਵੇਂ ਖੈਰਾਤ ਰੱਬਾ
ਕੀ ਏਹੋ ਤੇਰਾ ਇਨਸਾਫ਼ ਰੱਬਾ?
ਰੋਂਦੇ-ਰੋਂਦੇ ਜ਼ਿੰਦਗ਼ੀ ਕੱਟਣ
ਢਿੱਡੋਂ ਭੁੱਖੇ ਗ਼ਰੀਬ ਰੱਬਾ
ਹਰ ਥਾਂ ਰੱਜ ਕੇ
ਕਰਨ ਬੇਇਜ਼ਤ
ਇਨ੍ਹਾ ਨੂੰ ਅਮੀਰ ਰੱਬਾ
ਕੀ ਏਹੋ ਤੇਰਾ ਇਨਸਾਫ਼ ਰੱਬਾ?
ਪੈਰ ਬਣ ਗਏ ਨੇ
ਭੱਠੀ ਇਹਨਾਂ ਦੇ
ਸੜਕਾਂ ‘ਤੇ ਹੋ ਰਹੇ
ਜਣੇਪੇ ਇਹਨਾਂ ਦੇ
ਸਾਹ-ਸੱਤਿਆ ਵੀ
ਹੁਣ ਗਈ ਏ ਮੁੱਕ ਰੱਬਾ
ਹੁਣ ਝੋਲੀ ਇੰਨ੍ਹਾਂ ਦੀ ਵੀ
ਪਾ ਥੋੜੇ ਸੁੱਖ ਰੱਬਾ……।
ਰਾਸ਼ਨ ਦੀਆਂ ਕਿੱਟਾਂ
ਘਰੀਂ ਜਾਣ ਹਾਕਮਾਂ ਦੇ
ਲੋੜਵੰਦ ਸੀ ਜੋ ਉਹ ਸਾਰੇ
ਉਲਝਾ ਦਿੱਤੇ ਵਿੱਚ ਕਾਗਜ਼ਾਂ ਦੇ
ਬੰਦਾ ਲੱਤਾਂ ਤੋਂ ਇੱਕ ਆਰੀ
ਰਿਹਾ ਏ ਤੈਨੂੰ ਕੋਸ ਰੱਬਾ
ਅੱਖਾਂ ਖੋਲ, ਇੰਨ੍ਹਾ ਵੱਲ ਵੇਖ
ਕਰ ਥੋੜੀ ਹੋਸ਼ ਰੱਬਾ,
ਕਰ ਥੋੜੀ ਹੋਸ਼ ਰੱਬਾ।