22.5 C
United Kingdom
Sunday, June 21, 2026

More

    ਮੋਰ ਦੀ ਕਲਗੀ ਵਰਗੀ ਪੰਜਾਬੀ ਮਾਂ ਬੋਲੀ ਦੀ ਸ਼ਾਇਰਾ ਰਜਨੀ ਵਾਲੀਆ

    ਦੁੱਖਭੰਜਨ ਸਿੰਘ ਰੰਧਾਵਾ
    0351920036369

    ਮੈਨੂੰ ਇਹ ਦੱਸਣ ਵਿੱਚ ਬੜਾ ਮਾਣ ਤੇ ਖੁਸ਼ੀ  ਮਹਿਸੂਸ ਹੋ ਰਹੀ ਏ ਕਿ ਰਜਨੀ ਵਾਲੀਆ ਦਾ ਨਾ ਕਿਸੇ ਜਾਣ ਪਹਿਚਾਣ ਦਾ ਮੁਥਾਜ ਨਹੀਂ ਹੈ।ਉਸ ਨੇਂ ਆਪਣਾਂ ਪਲੇਠਾ ਕਾਵਿ ਸੰਗ੍ਰਹਿ “ਟੁੱਟਣਾਂ ਵੀ ਖੂਬਸੂਰਤ ਹੁੰਦੈ” ਪੰਜਾਬੀ ਸਾਹਿਤ ਦੇ ਅਮੀਰ ਖਜਾਨੇ ਵਿੱਚ ਪਾ ਦਿੱਤਾ ਹੈ।ਪ੍ਰਕਾਸ਼ਿਤ ਕਰਵਾ ਕੇ ਲੈ ਆਂਦਾ ਗਿਆ ਏ  ਔਰ ਜਲਦ ਹੀ ਇਸ ਨੂੰ  ਪਾਠਕਾਂ ਦੇ ਹੱਥਾਂ ਵਿੱਚ  ਭੇਜਣ ਦਾ ਵੀ ਕਾਰਜ ਸ਼ੂਰੂ ਕੀਤਾ ਜਾਵੇਗਾ।ਪੰਜਾਬੀ ਵਿੱਚ ਬਾ ਕਮਾਲ ਲਿਖਣਾ ਰਜਨੀ ਵਾਲੀਆ ਦੇ ਹਿੱਸੇ ਆਇਆ ਹੈ।ਇਸ ਦਾ ਲਿਖਿਆ ਹਰਫ ਹਰਫ ਹਰਫਨ ਮੌਲਾ ਹੁੰਦਾ ਹੈ। ਜੀ ਕਰਦਾ ਏ ਰਜਨੀ ਵਾਲੀਆ ਦੀਆਂ ਰਚਨਾਵਾਂ ਦੀ ਲੜੀ ਪੜੀ ਜਾਈਏ ਟੁੱਟੇ ਈ ਨਾ ਮੈਨੂੰ ਕਿਤਾਬ ਪੜਨ ਦਾ ਮੌਕਾ ਨਸੀਬ ਕਰਵਾਇਆ ਗਿਆ ਸੀ। ਔਰ ਮੈਂ ਇਹ ਉਸਦੀ ਦੌਲਤ ਨੂੰ ਪੜਦਿਆਂ ਇਹ ਮਹਿਸੂਸ ਕੀਤਾ ਹੈ ਕਿ ਰਜਨੀ ਨੇਂ  ਪਾਖੰਡ ਵਾਦ ਜਾਂ ਸਫੇ ਭਰਨ ਲਈ ਹੀ ਨਹੀਂ ਲਿਖਿਆ ਉਸ ਨੇਂ ਜਿਆਦਾ ਸਮਾਜਿਕ ਕੁਰੀਤੀਆਂ ਅਤੇ ਸਮਾਜ ਤੇ ਗੰਭੀਰ  ਵਿਸ਼ਿਆਂ ਨੂੰ ਚੁਣ ਕੇ ਸੱਚ ਨੂੰ ਬਾਖੂਬੀ ਬਿਆਨ ਕਰਨ ਦਾ ਯਤਨ  ਕੀਤੀ ਹੈ।ਜੋ ਉਸ ਦੀ ਸ਼ਾਇਰੀ ਨੂੰ  ਮਖੌਟਿਆਂ ਤੋਂ ਦੂਰ  ਰੱਖਣ ਵਿੱਚ ਸਹਾਈ ਹੋਇਆ ਤੇ ਸੱਚ ਦੇ ਤਲਿਸਮੀ ਚਮਤਕਾਰ ਦਾ ਅਹਿਸਾਸ ਕਰਵਾਇਆ ਹੈ। ਉਸਦੀ ਕਵਿਤਾ ਨੂੰ ਇਉਂ ਜਾਪਦਾ ਹੈ ਜਿਵੇਂ ਕੁਲ ਆਲਮ ਦੇ ਦਰਦ ਨੂੰ ਮਹਿਸੂਸ ਕਰਕੇ ਲਿਖਿਆ ਗਿਆ ਹੋਵੇ। ਮੈਂ  ਇਸ ਬੇਸ਼ਕੀਮਤੀ ਕਾਵਿ ਸੰਗ੍ਰਹਿ ਟੁੱਟਣਾਂ ਵੀ ਖੂਬਸੂਰਤ ਹੁੰਦੈ  ਦੀਆਂ ਰਜਨੀ ਵਾਲੀਆ ਦੇ ਸਮੂਹ ਪਰਿਵਾਰ ਨੂੰ  ਮੇਰੇ ਵੱਲੋਂ ਤੇ ਸਾਡੀ ਪੰਜ ਦਰਿਆ ਦੀ ਪੂਰੀ ਟੀਮ ਵੱਲੋਂ ਬਹੁਤ ਬਹੁਤ ਸਵਾਗਤ ਤੇ ਵਧਾਈਆਂ ਪੇਸ਼ੇ ਖਿਦਮਤ ਕਰਦਾ ਹਾਂ।ਉਹਨਾਂ ਦੇ ਪਲੇਠੇ ਕਾਵਿ ਸੰਗ੍ਰਹਿ ਟੁੱਟਣਾਂ ਵੀ ਖੂਬਸੂਰਤ ਹੁੰਦੈ ਵਿੱਚੋਂ  ਸਮੂਹ ਪਾਠਕਾਂ ਦੀ ਨਜ਼ਰ ਕੁਝ ਕਵਿਤਾਵਾਂ ਪੇਸ਼ ਕਰਨ ਦੀ ਖੁਸ਼ੀ ਲੈ ਰਹੇ ਹਾਂ । ਉਦਾਹਰਣ ਵਜੋਂ :-


                          1
           ਟੁੱਟਣਾਂ ਵੀ ਖੂਬਸੂਰਤ ਹੁੰਦੈ

    ਅੱਜ ਦਿਲ ਕੀਤਾ ਕਿ ਲਿਖ ਦੇਵਾਂ,
    ਇੱਕ ਮਾਫੀਨਾਮਾ ਸਭਨਾਂ ਦੇ ਨਾਮ।
    ਤੇ ਮੰਗ ਲਵਾਂ ਸਭ ਤੋਂ ਮਾਫੀ,
    ਉਹ ਗੁਨਾਂਹ ਦੀ ਜੋ ਮੈਂ ਕੀਤੇ ਹੀ ਨਹੀਂ,
    ਉਨ੍ਹਾਂ ਦੀ।
    ਉਹ ਸਜਾਵਾਂ ਜੋ ਮੈਂ ਪਾ ਲਈਆਂ,
    ਉਨ੍ਹਾਂ ਦੀ ਮੰਗਿਆ ਜਦੋਂ ਮੈਂ ਲੋੜ ਸਮੇਂ ਸਾਥ,
    ਮਿਲਿਆ ਓਥੋਂ ਇਨਕਾਰ।
    ਮੈਂ ਉਨ੍ਹਾਂ ਤੋਂ ਮੁਆਫੀ ਮੰਗ ਲਵਾਂ।
    ਜਿੰਨਾ ਨੇ ਕੀਤਾ ਮੇਰਾ ਅਪਮਾਨ,
    ਚੱਲ ਫੇਰ ਕੀ ਹੋਇਆ ਮਨਾਂ,
    ਮੈਂ ਕਰਾਂ ਉਹਨਾਂ ਦਾ ਸਨਮਾਨ,
    ਮੈਂ ਮਾਫੀ ਮੰਗ ਲਵਾਂ।
    ਜਿੰਨਾ  ਨੂੰ ਲੋੜ ਵੇਲੇ ਮੈਂ ਯਾਦ ਆਈ,
    ਜਿੰਨਾ ਨੇ ਮੇਰੀ ਪਿੱਠ ਨੂੰ ਪਾਏਦਾਨ ਬਣਾ ਕੇ,
    ਛਲਾਂਗ ਲਗਾਈ,
    ਉਹਨਾਂ ਨੂੰ ਮਾਫ ਕਰ ਦੇਵਾਂ।
    ਪਰ ਫਿਰ ਦਿਲ ਵਿੱਚੋਂ ਆਵਾਜ਼ ਆਈ,
    ਆਤਮ ਸਨਮਾਨ ਨੇਂ ਦੁਹਾਈ ਪਾਈ,
    ਸੁੱਤੀ ਜ਼ਮੀਰ ਨੇਂ ਚੀਕ ਲਗਾਈ।
    ਬੇਜ਼ਾਨ ਆਤਮਾ ਜੀਵੰਤ ਹੋ ਕੇ ਉਕਲਾਈ,
    ਤੇ ਅਚਾਨਕ ਕੁਰਲਾਈ,
    ਕਿ ਬੜਾ ਤਕਲੀਫ ਦੇਹ ਹੁੰਦਾ ਹੈ,
    ਪਿੱਠ ਨੂੰ ਪਾਏਦਾਨ ਬਣਾਉਣਾ,
    ਆਪਣਾ ਆਪ ਗਵਾਉਣਾ,
    ਨੰਗੇ ਪੈਰੀਂ ਅੱਗ ਤੇ ਤੁਰ ਦਿਖਾਉਣਾ,
    ਆਪਣੀਂ ਰੂਹ ਨੂੰ ਜ਼ਖਮੀਂ ਕਰਕੇ,
    ਕਿਸੇ  ਅੱਗੇ  ਆਪਣਾਂ ਸਿਰ  ਝੁਕਾਉਣਾ,
    ਪਾੜ ਦਿੱਤਾ ਮੁਆਫੀਨਾਮਾ ਮੈਂ,
    ਕਿਉਂਕਿ ਕਈ ਵਾਰ,
    ਟੁੱਟਣਾਂ ਵੀ ਖੂਬਸੂਰਤ ਹੁੰਦੈ,
    ਟੁੱਟਣਾਂ ਵੀ ਖੂਬਸੂਰਤ ਹੁੰਦੈ ।

                       2
               ਧੀਆਂ ਅਤੇ ਧਰੇਕਾਂ

    ਧੀਆਂ ਅਤੇ ਧਰੇਕਾਂ ਹੁੰਦੀਆਂ,
    ਰੌਣਕ ਵਿਹੜੇ ਦੀ।
    ਇਨ੍ਹਾਂ ਨੂੰ ਨਾ ਪੁੱਟ ਕੇ,
    ਉਜਾੜ ਪਾ ਲਿਓ।

    ਵਿਰਸਾ ਗਵਾ ਕੇ,
    ਨਈਓਂ ਅੱਗੇ ਵਧ ਸਕਦੇ।
    ਇਹ ਗੱਲ ਆਪਣੇ
    ਦਿਮਾਗ ਚ ਪਾ ਲਿਓ।

    ਜ਼ਜ਼ਬਾਤੀ ਹੁੰਦੀਆਂ ਨੇਂ,
    ਧੀਆਂ ਅਕਸਰ ਹੀ।
    ਇਹ ਜ਼ਜ਼ਬਾਤ ਤੁਸੀਂ,
    ਵੀ ਬਚਾ ਲਿਓ।

    ਸੁੱਕ ਜਾਣੇਂ ਰੁੱਖ ਤੇ,
    ਮੁੱਕ ਜਾਣੇਂ ਰਿਸ਼ਤੇ।
    ਨਿੱਘੀ ਜੇਹੀ ਸਾਂਝ,
    ਕੋਈ ਇਹਨਾਂ ਨਾਲ ਪਾ ਲਿਓ।

    ਕਹਿੰਦੀਆਂ ਨਾ ਕੁਝ,
    ਦੋਵੇਂ ਬੜਾ ਕੁਝ ਦੇਂਦੀਆਂ।
    ਇੱਕ  ਵਾਰ ਪਿਆਰ ਨਾਲ,
    ਇਹਨਾਂ ਨੂੰ ਬੁਲਾ ਲਿਓ।

    ਦਿੰਦੀਆਂ ਸਕੂਨ ਤੇ,
    ਮੰਗਦੀਆਂ ਖੈਰਾਂ ਨੇਂ।
    ਇਹਨਾਂ ਕੋਲ ਬਹਿ ਕੇ,
    ਕਦੇ ਦੁਖੜਾ ਸੁਣਾ ਲਿਓ।

    ਦੁੱਖ ਸਭ ਕੱਟ ਦੇਣ,
    ਚਿੜੀਆਂ ਗੁਟਾਰਾਂ,ਧੀਆਂ,
    ਰਜਨੀ ਦੀ ਗੱਲ ,
    ਕਦੇ ਇਹ ਅਜ਼ਮਾ ਲਿਓ।

    PUNJ DARYA

    LEAVE A REPLY

    Please enter your comment!
    Please enter your name here

    Latest Posts

    error: Content is protected !!