ਮਨਦੀਪ ਕੌਰ ਭੰਮਰਾ
ਸੀਨਿਆਂ ਵਿੱਚ ਕੌਮ ਦਾ ਦਰਦ ਲਰਜ਼ਦਾ ਰਹਿੰਦਾ
ਵੀਰਾਨੀ ਰੁੱਤ ਵਿੱਚ ਸਾਹ ਬੜਾ ਤੜਫ਼ਦਾ ਰਹਿੰਦਾ
ਘੁਟਨ ਨਾਂਹ ਮੰਨਿਆ ਕਰ ਤੂੰ ਵਤਨ ਦੀ ਛਾਂ ਮਾਣ
ਵਤਨ ਜਿਸਦੇ ਲਈ ਮੇਰਾ ਦਿਲ ਧੜਕਦਾ ਰਹਿੰਦਾ
ਵਤਨ ਪ੍ਰਸਤੀ ਲਈ ਹਰ ਦਿਲ ਵਿਲਕਦਾ ਰਹਿੰਦਾ
ਕਰਦਾ ਮੁਹੱਬਤ ਹਰੇਕ ਸ਼ਖਸ ਸਹਿਕਦਾ ਰਹਿੰਦਾ
ਪੁਰਖੇ ਅਸਾਡੇ ਅਤੇ ਅਸੀਂ ਏਸੇ ਵਤਨ ਦੇ ਨਿਵਾਸੀ
ਜਜ਼ਬਾ ਪਿਆਰ ਦਾ ਤਾ ਉਮਰ ਨਿਖਰਦਾ ਰਹਿੰਦਾ
ਕਾਇਰ ਹੁੰਦਾ ਹਾਕਮ ਜਦ ਜ਼ੁਲਮ ਢਾਹੁੰਦਾ ਰਹਿੰਦਾ
ਧਰਮਾਂ ਦੇ ਨਾਮ ਉੱਪਰ ਵੰਡੀਆਂ ਪਾਉਂਦਾ ਰਹਿੰਦਾ
ਸਮਝ ਸਕਦੈ ਸ਼ਖਸ ਹਰ ਉਹ ਬੱਸ ਬੇਸਮਝ ਹੁੰਦਾ
ਉਲਝਾ ਦਿੰਦੇ ਕੁੱਝ ਲੋਕ ਤੇ ਬੰਦਾ ਉਲਝਦਾ ਰਹਿੰਦਾ
ਲੋਕਤਾ ਦੀ ਪੀੜ ਨੂੰ ਜਿਸ ਤਰ੍ਹਾਂ ਸਮਝਦਾ ਰਹਿੰਦਾ
ਇਤਿਹਾਸ ਵਿੱਚ ਉਸਦਾ ਨਾਮ ਚਮਕਦਾ ਰਹਿੰਦਾ
ਕਦਰਾਂ-ਕੀਮਤਾਂ ਬੜੀਆਂ ਮੁੱਲਵਾਨ ਹਨ ਹੁੰਦੀਆਂ
ਜੀਵਨ ਕਦਰਾਂ-ਕੀਮਤਾਂ ਨਾਲ਼ ਸੁਲ਼ਝਦਾ ਰਹਿੰਦਾ
ਦਰਦ ਸੀਨੇ ਅੰਦਰ ਹਰ ਵਕਤ ਸਿਸਕਦਾ ਰਹਿੰਦਾ
ਦਰਦੀਲੀ ਦਾਸਤਾਂ ਛੁਪੀ ਸੀਨਾ ਸੁਲ਼ਘਦਾ ਰਹਿੰਦਾ
ਮੰਜ਼ਰ ਸਾਹਮਣੇ ਆ ਖਲੋਵੇ ਤੇ ਅੱਖ ਭਰਨ ਲੱਗਦੀ
ਚੁਰਾਸੀ ਆਵੇ ਹਰ ਸਾਲ ਮਨ ਹਿਰਖਦਾ ਰਹਿੰਦਾ!
-ਮਨਦੀਪ ਕੌਰ ਭੰਮਰਾ